Sunday, February 22, 2026

ਰਾਜਿੰਦਰਪਾਲ ਸਿੰਘ ਟੋਨੀ ਦੀ ਬੇਵਕਤੀ ਮੌਤ ‘ਤੇ ਦੁੱਖ ਦਾ ਇਜ਼ਹਾਰ

ਬਟਾਲਾ, 17 ਅਕਤੂਬਰ (ਨਰਿੰਦਰ ਬਰਨਾਲ)- ਬੀਤੇ ਦਿਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਸਾਣੀਆਂ (ਗੁਰਦਾਸਪੁਰ) ਵਿਖੇ ਸਮਾਜਿਕ ਸਿੱਖਿਆ ਦੀ ਅਸਾਮੀ ਤੇ ਸੇਵਾ ਨਿਭਾਅ ਰਹੇ ਰਾਜਿੰਦਰਪਾਲ ਸਿੰਘ ਕਾਹਲੋ (ਟੋਨੀ) ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਬੇਵਕਤੀ ਮੌਤ ਹੋਣ ਨਾਲ, ਅਧਿਆਪਕ ਵਰਗ ਨੂੰ ਕਦੀ ਵੀ ਪੂਰਾ ਨਾਂ ਹੋਣ ਵਾਲਾ ਘਾਟਾ ਪਿਆ ਹੈ।ਇਸ ਦੁੱਖ ਦੀ ਘੜੀ ਵਿਚ ਜਿਲ੍ਹਾ ਸਿਖਿਆ ਅਫਸਰ (ਸ) ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ, ਡਿਪਟੀ ਡੀ ਈ ਭਾਰਤ ਭੂਸ਼ਨ, ਡਿਪਟੀ ਡੀ.ਈ ਸੰਤੋਖਰਾਜ ਸਿੰਘ, ਪ੍ਰਿੰਸੀਪਲ ਬਲਜਿੰਦਰ ਸਿੰਘ, ਪ੍ਰਿੰਸੀਪਲ ਜਸਬੀਰ ਕੌਰ ਜੈਤੋਸਰਜਾ, ਡਾ ਜਤਿੰਦਰ ਕੁਮਾਰ ਰੰਗੜ ਨੰਗਲ, ਪ੍ਰਿੰਸੀਪਲ ਪਰਮਜੀਤ ਕੌਰ ਧੁਪਸੜੀ, ਪ੍ਰਿੰਸੀਪਲ ਅਮਰਜੀਤ ਸਿੰਘ ਭਾਟੀਆਂ, ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ, ਪ੍ਰਿੰਸੀਪਲ ਕੁਲਵੰਤ ਸਿੰਘ, ਮਾਸਟਰ ਅਤਰ ਸਿੰਘ ਦੀਵਾਨੀਵਾਲ, ਅਧਿਆਪਕ ਦਲ ਗੁਰਦਾਸਪੁਰ ਦੇ ਪ੍ਰਧਾਨ ਬਾਬਾ ਤਾਰਾ ਸਿੰਘ, ਮਾਸਟਰ ਕੇਡਰ ਦੇ ਸੂਬਾਈ ਪ੍ਰਧਾਨ ਬਲਦੇਵ ਸਿੰਘ ਬੁੱਟਰ, ਮਾਸਟਰ ਕੇਡਰ ਯੂਨੀਅਨ ਗੁਰਦਾਸਪੁਰ ਦੇ ਪ੍ਰਧਾਂਨ ਕੁਲਵਿੰਦਰ ਸਿੰਘ ਸਿਧੂ ,ਜਤਿੰਦਰ ਸਿੰਘ ਲੈਕਚਰਾਰ, ਗੁਰਮੀਤ ਸਿੰਘ ਪਾਰੋਵਾਲ, ਪ੍ਰੇਮਪਾਲ ਸਿੰਘ ਢਿਲੋਂ, ਕਰਮਬੀਰ ਸਿੰਘ ਭੰਬੋਈ, ਜਿਲ੍ਹਾਂ ਜਨਰਲ ਸਕੱਤਰ ਰਵਿੰਦਰਜੀਤ ਸਿੰਘ ਪੰਨੂ, ਸਟੇਟ ਬਾਡ ਮੈਬਰ ਤਰਸੇਮ ਪਾਲ ਸ਼ਰਮਾ, ਰਜਨੀਸ਼ ਕੁਮਾਰ,ਜਗਜੀਤ ਸਿੰਘ,ਰਜਿੰਦਰ ਸਿੰਘ ਲੈਕ ਅੰਗਰੇਜੀ, ਨਰਿੰਦਰ ਸਿੰਘ ਦਰਗਾਬਾਦ, ਕੰਸ ਰਾਜ, ਸੁਖਵਿੰਦਰ ਸਿੰਘ, ਅਜੇ ਅਰੋੜਾ, ਰਾਜਿੰਦਰ ਕੁਮਾਰ, ਪਰਮਜੀਤ ਸਿੰਘ ਚੀਮਾਂ, ਸੰਪੂਰਨ ਸਿੰਘ, ਨਰਿੰਦਰ ਬਿਸਟ, ਸ਼ਾਮ ਕੁਮਾਰ ਪਰਾਸ਼ਰ,ਵਿਨੋਦ ਕੁਮਾਰ, ਤੇਜਿੰਦਰਪਾਲ ਸਿੰਘ ਮਸਾਣੀਆਂ, ਸੁਖਦੇਵ ਸਿੰਘ ਚੀਮਾਂ,ਬਲਵਿੰਦਰ ਸਿੰਘ ਸੰਗਰਾਏ ਵੱਲੋ ਡੂੰਘੇ ਦੁਖ ਦਾ ਇਜਹਾਰ ਕੀਤਾ ਗਿਆ ਹੈ।
ਰਾਜਿੰਦਰਪਾਲ ਸਿੰਘ ਦਾ ਜਨਮ ਨਵੰਬਰ 1967 ਨੂੰ ਮਾਤਾ  ਜਸਬੀਰ ਕੌਰ ਤੇ ਪਿਤਾ ਮਾਸਟਰ ਜੋਗਾ ਸਿੰਘ ਕਾਹਲੋਂ  ਦੇ ਘਰ ਹੋਇਆ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਟਾਲਾ (ਲੜਕੇ) ਵਿਚੋ ਦਸਵੀ ਦਾ ਇਮਤਿਹਾਨ ਪਾਸ ਕੀਤਾ, ਸਟੇਟ ਕਾਲਜ ਪਟਿਆਲਾ ਤੋ ਬੀ ਐੱਡ ਦੀ ਪੜਾਈ ਪੂਰੀ ਕਰਨ ਉਪਰੰਤ ਸਰਕਾਰੀ ਹਾਈ ਸਕੂਲ ਘੁੰਮਣ (ਜਲੰਧਰ) ਵਿਖੇ ਬਤੌਰ ਐਸ.ਐਸ ਮਾਸਟਰ ਦੀ ਅਸਾਮੀ ਤੇ ਹਾਜ਼ਰ ਹੋਏ।ਸਰਕਾਰੀ ਮਿਡਲ ਸਕੂਲ ਭੰਬੋਈ, ਸਰਕਾਰੀ ਹਾਈ ਸਕੂਲ ਬਾਸਰ ਪੁਰਾ ਤੋਂ ਬਦਲੀ ਹੋਣ ਉਪਰੰਤ ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਸਾਣੀਆਂ ਵਿਖੇ ਐਸ.ਐਸ ਮਾਸਟਰ ਦੀ ਅਸਾਮੀ ਤੇ ਸੇਵਾ ਨਿਭਾਅ ਰਹੇ ਸਨ।

Check Also

ਖਾਲਸਾ ਕਾਲਜ ਗਰਲਜ ਸੀ: ਸੈਕੰ: ਸਕੂਲ ਦੀ ਖਿਡਾਰਣ ਨੇ ਚਾਂਦੀ ਦਾ ਤਮਗਾ ਜਿੱਤਿਆ

ਅੰਮ੍ਰਿਤਸਰ, 21 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply