
ਬਠਿੰਡਾ, 17 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਵਿਚ ਸਮਾਜ ਭਲਾਈ ਲਈ ਕੰਮ ਕਰ ਰਹੀ ਸੰਸਥਾ ‘ਸਰਬੱਤ ਦਾ ਭਲਾ’ ਬਠਿੰਡਾ ਇਕਾਈ ਵਲੋਂ ਟਰਸੱਟ ਮੈਨੇਜਿੰਗ ਡਾਇਟੈਕਟਰ ਡਾਕਟਰ ਐਸ.ਪੀ ਸਿੰਘ ਉਬਰਾਏ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਲੋਂ ਹਰ ਮਹੀਨੇ ਦੀ ਮਹੀਨੇ ਵਿਸ਼ੇਸ਼ ਮਾਇਕ ਸਹਾਇਤਾ ਗਰੀਬ ਪਰਿਵਾਰਾਂ ਨੂੰ ਮਾਸਿਕ ਪੈਨਸ਼ਨ ਅਤੇ ਅੰਗਹੀਣਾਂ ਨੂੰ ਇਕਾਈ ਵਲੋ ਸਤਬੰਰ ਮਹੀਨੇ ਦੀ ਮਾਇਕ ਸਹਾਇਤਾ ਦਾ ਚੈਕ ਅਤੇ ਹੁਣ ਦਿਹਾਤੀ ਪੈਨਸ਼ਨਾਂ ਨੂੰ ਵੀ ਚੈਂਕ ਦਿੱਤੇ।ਇਸ ਮੌਕੇ ਇਕਾਈ ਪ੍ਰਧਾਨ ਨੇ ਦੱਸਿਆ ਕਿ ਪਹਿਲਾਂ ਬਠਿੰਡਾ ਕੇਂਦਰੀ ਜੇਲ੍ਹ ਵਿਚ ਕੈਦੀਆਂ ਦੇ ਪੜ੍ਹਣ ਲਈ ਕਿਤਾਬਾਂ ਦਾ ਸੈਂਟ ਵੀ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਜੇਲ੍ਹ ਨੂੰ ਦਿੱਤਾ ਗਿਆ। ਇਕਾਈ ਮੈਂਬਰਾਂ ਲਛਮਣ ਸਿੰਘ, ਐਚ.ਪੀ ਸਿੰਘ ਧਵਨ, ਕਰਤਾਰ ਸਿੰਘ ਜੱਜ ਆਦਿ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media