📝 ਅੱਜ ਦੀਆਂ ਸੁਰਖੀਆਂ…..
ਮਿਤੀ : 20 ਅਕਤੂਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਚੰਡੀਗੜ੍ਹ ‘ਚ ਅਕਾਲੀ ਦਲ ਕੋਰ ਕਮੇਟੀ ਮੀਟਿੰਗ- 2017 ਉਮੀਦਵਾਰਾਂ ਦੀ ਚੋਣ ਲਈ ਸੁਖਬੀਰ ਬਾਦਲ ਨੂੰ ਦਿੱਤੇ ਸਾਰੇ ਅਧਿਕਾਰ।
▶ ਆਮ ਆਦਮੀ ਪਾਰਟੀ ਪੰਜਾਬ ਵਿੱਚ 10 ਸੀਟਾਂ ‘ਤੇ ਸਿਮਟੇਗੀ, ਮੁਕਾਬਲਾ ਕਾਂਗਰਸ ਨਾਲ ਹੋਵੇਗਾ- ਸੁਖਬੀਰ।
▶ ਪਟਿਆਲਾ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਤੇ ਕਾਂਗਰਸੀ ਆਗੂ ਕਬੀਰ ਦਾਸ ਅਕਾਲੀ ਦਲ ‘ਚ ਸ਼ਾਮਲ- ਸੁਖਬੀਰ ਬਾਦਲ ਨੇ ਚੰਡੀਗੜ ‘ਚ ਕੀਤਾ ਸਨਮਾਨਿਤ।
▶ ਮੁਕਤਸਰ ਦੇ ਦੋਦਾ ‘ਚ ਪੁੱਜੀ ਕੈਪਟਨ ਦੀ ਕਿਸਾਨ ਯਾਤਰਾ- ਕਿਹਾ ਜਲਦ ਜਾਰੀ ਹੋਵੇਗਾ ਕਾਂਗਰਸ ਦਾ ਚੋਣ ਮੈਨੀਫੈਸਟੋ।
▶ ਸੈਂਟਰਲ ਐਡਵਾਈਜ਼ਰੀ ਆਫ ਐਜੂਕੇਸ਼ਨ ਰਿਪੋਰਟ ਸਿਖਿਆ ਮੰਤਰੀ ਚੀਮਾ ਨੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇੜਕਰ ਨੂੰ ਸੌਂਪੀ।
▶ ਕਾਂਗਰਸੀ ਨੇਤਾ ਸੁਨੀਲ ਜਾਖੜ ਨੇ ਅਨੁਸੂਚਿਤ ਜਾਤੀ ਸਕਾਲਰਸ਼ਿਪ ਦਾ 472 ਕਰੋੜ ਰੁਪਿਆ ਖੁਰਦ ਬੁਰਦ ਕਰਨ ਦਾ ਅਕਾਲੀ ਭਾਜਪਾ ਸਰਕਾਰ ‘ਤੇ ਲਾਇਆ ਦੋਸ਼।
▶ ਮੁੱਖ ਚੋਣ ਕਮਿਸ਼ਨਰ ਨਸੀਮ ਜੈਦੀ ਨੇ ਕਿਹਾ ਕਮਿਸ਼ਨ 5 ਸੂਬਿਆਂ ਦੀਆਂ ਆ ਰਹੀਆਂ ਚੋਣਾਂ ਲਈ ਤਿਆਰ, ਤਰੀਕਾਂ ਦਾ ਐਲਾਨ ਮੌਸਮ ਤੇ ਪ੍ਰੀਖਆਵਾਂ ਬਾਰੇ ਵਿਚਾਰ ਉਪਰੰਤ।
▶ ਫਾਜਿਲਕਾ ਦੇ ਜਲਾਲਾਬਾਦ ਵਿੱਚ ਦੋ ਗ੍ਰੰਥੀਆਂ ਨੇ ਗਵਾਂਢੀਆਂ ਦੇ ਘਰ ‘ਚ ਦਾਖਲ ਹੋ ਕੇ ਕੀਤਾ ਹੰਗਾਮਾ- ਪਿਓ ਪੁੱਤਰ ਹਨ ਦੋਨੋ ਗ੍ਰੰਥੀ।
▶ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੱਲਣ ‘ਚ ਦੋ ਨਿਹੰਗ ਸਿੰਘ ਧੜਿਆਂ ਦਰਮਿਆਨ ਗੁਰਦੁਆਰਾ ਸਾਹਿਬ ‘ਤੇ ਕਬਜ਼ੇ ਨੂੰ ਲੈ ਕੇ ਗੋਲੀਬਾਰੀ- 3 ਦੀ ਮੌਤ 6 ਜਖਮੀ।
▶ ਹਰਿਆਣਾ ਦੇ ਪਾਣੀਪਤ ‘ਚ ਪਲਟਿਆ ਰਸੋਈ ਗੈਸ ਦਾ ਟੈਂਕਰ– ਜਿਲਾ ਪ੍ਰਸਾਸ਼ਨ ਤੇ ਲੋਕਾਂ ਨੇ ਸਮੇਂ ‘ਤੇ ਕਾਰਵਾਈ ਕਰ ਕੇ ਗੈਸ ਦੀ ਲੀਕੇਜ਼ ਰੋਕੀ।
▶ ਬਟਾਲਾ ਦੇ ਸਰਕਾਰੀ ਗੋਦਾਮ ‘ਚ ਵੱਡੀ ਚੋਰੀ-ਚੋਰਾਂ ਨੇ ਚੋਰੀ ਕੀਤੀਆਂ ਅਨਾਜ ਦੀਆਂ 530 ਬੋਰੀਆਂ ।
▶ ਸਟੇਟ ਬੈਂਕ ਦੇ ਏ.ਟੀ.ਐਮ ਕਾਰਡਾਂ ਦੇ ਕਲੋਨ ਬਣਾ ਨੇ ਕਰੋੜਾਂ ਦੀ ਧੋਖਾਧੜੀ- ਬੈਂਕ ਨੇ ਲੱਖਾਂ ਕਾਰਡ ਕੀਤੇ ਕੈਂਸਲ- ਜਾਂਚ ਜਾਰੀ।
▶ 30 ਸਤੰਬਰ ਤੱਕ ਕਾਲਾ ਧਨ ਜਾਹਿਰ ਨਾ ਕਰਨ ਵਾਲ਼ਿਆਂ ਖਿਲਾਫ ਕਾਰਵਾਈ ਜਲਦ- ਸਰਕਾਰ ਨੇ ਬਣਾਈ 12000 ਲੋਕਾਂ ਦੀ ਲਿਸਟ।
▶ ਸੁਹਾਗਣਾਂ ਨੇ ਮਨਾਇਆ ਪਤੀਆਂ ਦੀ ਲੰਮੀ ਉਮਰ ਦੀ ਕਾਮਨਾ ਦਾ ਤਿਓਹਾਰ ‘ਕਰਵਾ ਚੌਥ’ ।
▶ ਬਾਲੀਵੁੱਡ ਐਕਟਰੈਸ- ਜੈਕਲੀਨ ਹਸਪਤਲ ਦਾਖਲ- ਵਿਗੜੀ ਸੀ ਤਬੀਅਤ ।
▶ ਕਾਂਗਰਸ ਸਰਕਾਰ ਆਉਣ ‘ਤੇ ਬੰਦ ਨਹੀਂ ਹੋਵੇਗਾ ਕੋਈ ਵੀ ਥਰਮਲ ਪਲਾਂਟ – ਕੈਪਟਨ।
▶ ਅੰਮ੍ਰਿਤਸਰ ਵਿੱਚ ਬਾਈਕ ਸਵਾਰ ਲੁਟੇਰਿਆਂ ਨੇ ਸੋਨੇ ਦੇ ਵਪਾਰੀ ਤੋਂ ਲੁੱਟੇ 72 ਲੱਖ ਦੇ ਗਹਿਣੇ।
▶ ਬਿਜਲੀ ਦੇ ਸ਼ਾਰਟ ਸਰਕਟ ਨਾਲ ਅੰਮ੍ਰਿਤਸਰ ਦੇ ਗੋਲਡਨ ਐਵਨਿਊ ਇਲਾਕੇ ‘ਚ ਗੁਰਬਾਣੀ ਦੇ ਗੁਟਕਾ ਸਾਹਿਬ, ਪਾਲਕੀ, ਸੈਂਚੀਆਂ, ਪੋਥੀਆਂ ਤੇ ਚੰਦੋਆ ਸਾਹਿਬ ਅਗਨ ਭੇਟ।
▶ ਪੀ.ਐਮ ਨਰਿੰਦਰ ਮੋਦੀ ਦੀ ਮਿਆਂਮਾਰ ਦੀ ਵਿਦੇਸ਼ ਮੰਤਰੀ ਔਗ ਸਾਨ ਸੂ ਕੀ ਨਾਲ ਦਿੱਲੀ ‘ਚ ਹੋਈ ਮੀਟਿੰਗ – ਤਿੰਨ ਸਮਝੌਤਿਆਂ ‘ਤੇ ਬਣੀ ਸਹਿਮਤੀ।
▶ ਪਾਕਿ ਸਰਕਾਰ ਨੇ ਪਾਕਿਸਤਾਨ ਇਲੈਕਟ੍ਰੋਨਿਕ ਮੀਡੀਆ ਰੈਗੂਲੇਟਰੀ ਅਥਾਰਿਟੀ ਦੀ ਮੰਗ ‘ਤੇ ਪਾਕਿ ਟੀ. ਵੀ ਚੈਨਲਾਂ ‘ਤੇ ਭਾਰਤੀ ਪ੍ਰੋਗਰਾਮਾਂ ਦਾ ਪ੍ਰਸਾਰਨ 21 ਅਕਤੂਬਰ ਤੋਂ ਬੰਦ ਕਰਨ ਦਾ ਕੀਤਾ ਐਲਾਨ ।
▶ ਕ੍ਰਿਸ਼ਨਾ ਨਦੀ ਪਾਣੀ ਵਿਵਾਦ- ਟ੍ਰਿਬਿਊਨਲ ਨੇ ਦੋਵਾਂ ਸੂਬਿਆਂ ਤੇਲੰਗਾਨਾ ਅਤੇ ਹੈਦਰਾਬਾਦ ਨੂੰ ਪਾਣੀ ਸਾਂਝਾ ਕਰਨ ਲਈ ਕਿਹਾ।
▶ ਸਾਊਦੀ ਅਰਬ ਨਾਗਿਰਕ ਆਦਿਲ ਅਲ ਮੁਹੰਮਦ ਦੀ ਹੱਤਿਆ ਕਰਨ ਦੇ ਦੋਸ਼ ‘ਚ ਸ਼ਾਹੀ ਖਾਨਦਾਨ ਦੇ ਸ਼ਹਿਜ਼ਾਦੇ ਪ੍ਰਿੰਸ ਤੁਰਕੀ ਬਿਨ ਸਾਊਦ ਨੂੰ ਹੋਈ ਮੌਤ ਦੀ ਸਜ਼ਾ।
▶ ਮਾਨਸਾ ਦੇ ਪਿੰਡ ਦਾਨੇਵਾਲਾ ਦੇ ਕਿਸਾਨ ਦਰਸ਼ਨ ਸਿੰਘ ਨੇ ਕੀਤੀ ਆਤਮਹੱਤਿਆ- 5 ਲੱਖ ਕਰਜ਼ੇ ਤੋਂ ਸੀ ਪ੍ਰੇਸ਼ਾਨ।
▶ ਮਾਨਸਾ ਦੇ ਪਿੰਡ ਕੁੱਲੀਆਂ ਦੇ ਭਾਨਾ ਸਿੰਘ ਵਲੋਂ 12 ਲੱਖ ਦੇ ਸਰਕਾਰੀ ਤੇ ਗੈਰ-ਸਰਕਾਰੀ ਕਰਜ਼ੇ ਤੋਂ ਤੰਗ ਹੋਣ ਕਰਕੇ ਕੀਤੀ ਆਤਮ ਹੱਤਿਆ।
▶ ਚਿੰਕਾਰਾ ਸ਼ਿਕਾਰ ਮਾਮਲੇ ‘ਚ ਰਾਜਸਥਾਨ ਸਰਕਾਰ ਦੀ ਸੁਪਰੀਮ ਕੋਰਟ ‘ਚ ਪਟੀਸ਼ਨ- ਕਿਹਾ ਸਲਮਾਨ ਖਾਨ ਤੋਂ ਸਮਰਪਣ ਕਰਵਾਏ ਅਦਾਲਤ ।
▶ ਮੁੰਬਈ ‘ਚ ਬੀਤੀ ਰਾਤ ਸ਼ੂਟਿੰਗ ਦੌਰਾਨ ਡ੍ਰੋਨ ਉਡਾਉਣ ਦੀ ਰਿਹੈਸਲ ਕਰ ਰਹੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ– ਸਰਜ਼ੀਕਲ ਸਟਰਾਈਕ ਤੋਂ ਬਾਅਦ ਡ੍ਰੋਨ ਤੇ ਲੱਗੀ ਹੈ ਪਾਬੰਦੀ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media