Sunday, February 22, 2026

ਅਕਾਲੀਆਂ ਨੇ ਸਾੜਿਆ ’84 ਦੇ ਦੰਗਿਆਂ ਵਿੱਚ ਸਿੱਖਾਂ ਦੇ ਲਹੂ ਨਾਲ ਭਿੱਜਾ ਖੂਨੀ ਰਾਵਣ

ppn1810201629
ਅੰਮ੍ਰਿਤਸਰ, 18 ਅਕਤੂਬਰ (ਜਗਦੀਪ ਸਿੰਘ ਸੱਗੂ) – ਕਾਂਗਰਸੀਆਂ ਵੱਲੋਂ ਆਏ ਦਿਨ ਅਕਾਲੀ ਸਰਕਾਰ ਤੇ ਪੰਜਾਬ ਵਿੱਚ ਨਸ਼ਿਆਂ ਨੂੰ ਫੈਲਾਏ ਜਾਣ ਦੇ ਦੋਸ਼ ਲਗਾ ਕੇ ਚਿੱਟੇ ਰਾਵਨ ਨੂੰ ਸਾੜਿਆ ਜਾ ਰਿਹਾ ਹੈ, ਜਿਸ ਦੇ ਬਦਲੇ ਵਿੱਚ ਅੱਜ ਅਕਾਲੀਆਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ‘ਤੇ ਕਾਂਗਰਸ ਸਰਕਾਰ ਵੱਲੋ ਕਰਵਾਏ ਹਮਲੇ ਵਿੱਚ ਅਤੇ 1984 ਵਿੱਚ ਦਿੱਲੀ ਵਿੱਚ ਮਾਰੇ ਗਏ ਹਜ਼ਾਰਾਂ ਬੇਗੁਨਾਹ ਸ਼ਰਧਾਲੂ ਔਰਤਾਂ, ਬਜੁੱਰਗ ਤੇ ਬੱਚੇ ਹਜ਼ਾਰਾਂ ਨੌਜਵਾਨ ਬਜੁੱਰਗ ਔਰਤਾਂ ਤੇ ਬਚਿਆਂ ਦੇ ਖੂਨ ਨਾਲ ਰੰਗੇ ਲਾਲ ਰਾਵਣ ਦਾ ਪੁਤਲਾ ਚਾਟੀਵਿੰਡ ਚੌਂਕ ਵਿੱਚ ਸਾੜਿਆ ਗਿਆ।
ਇਸ ਸਮੇਂ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਨੇ ਕਿਹਾ ਕਿ ਹਕੀਕਤ ਇਹ ਹੈ ਕਿ ਕਾਂਗਰਸ ਦੇ ਰਾਜ ਵਿੱਚ ਹੀ ਸਮੈਕ ਵਰਗੇ ਗੋਰਖ ਧੰਦਿਆਂ ਦਾ ਜਨਮ ਹੋਇਆ ਅਤੇ ਇਕ ਕਾਂਗਰਸੀ ਵੱਲੋਂ ਹੀ ਇਸ ਕਾਰੋਬਾਰ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦਾ ਇਲਜ਼ਾਮ ਹੁਣ ਉਹ ਅਕਾਲੀਆਂ ਤੇ ਮੜ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਵੇਲੇ ਹੀ ਸਿੱਖਾਂ ਦੇ ਇਤਿਹਾਸਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ‘ਤੇ ਟੈਕਾਂ, ਤੋਪਾਂ ਨਾਲ ਹਮਲਾ ਕਰਵਾਇਆ ਅਤੇ ਹਜ਼ਾਰਾਂ ਹੀ ਬੇਗੁਨਾਹ ਸ਼ਰਧਾਲੂ ਜਿਸ ਵਿੱਚ ਨੌਜਵਾਨ, ਬਜੁਰਗ, ਔਰਤਾਂ ਤੇ ਬੱਚੇ ਜੋ ਗੁਰੂ ਘਰ ਮੱਥਾ ਟੇਕਣ ਲਈ ਆਏ ਹੋਏ ਸਨ ਉਪਰ ਗੋਲੀਆਂ  ਨਾਲ ਹਮਲਾ ਕਰਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ।1984 ਵਿੱਚ ਹੀ ਦਿੱਲੀ ਵਿਖੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ।ਉਨ੍ਹਾਂ ਕਿਹਾ ਕਿ ਇਹ ਕਾਂਗਰਸੀਆਂ ਵੱਲੋਂ ਸਿੱਖ ਨਸਲਕੂਸ਼ੀ ਕਰਨ ਵਾਲਿਆਂ ਨੂੰ ਸਜਾਵਾਂ ਦੇਣ ਦੀ ਬਜ਼ਾਏ ਉਨ੍ਹਾਂ ਨੂੰ ਉੱਚ ਅਹੁਦਿਆਂ ‘ਤੇ ਬਿਰਾਜਮਾਨ ਕੀਤਾ ਗਿਆ।ਉਨ੍ਹਾਂ ਦੀ ਯਾਦ ਨੂੰ ਤਾਜਾ ਕਰਦੇ ਹੋਏ ਕਾਂਗਰਸੀਆਂ ਦਾ ਲਾਲ ਰਾਵਣ ਦਾ ਪੁਤਲਾ ਫੂਕਿਆ ਹੈ ।
ਇਸ ਮੌਕੇ ਚੇਅਰਮੈਨ ਰਵੇਲ ਸਿੰਘ, ਸਕੱਤਰ ਜਨਰਲ ਪੂਰਨ ਸਿੰਘ ਮੱਤੇਵਾਲ, ਮਨਮੋਹਨ ਸਿੰਘ ਟੀਟੂ ਕੌਂਸਲਰ, ਪ੍ਰਿਤਪਾਲ ਸਿੰਘ ਲਾਲੀ, ਰਜਿੰਦਰ ਸਿੰਘ ਬਿੱਟੂ, ਗੁਰਬਖਸ਼ ਸਿੰਘ, ਲਾਟੀ ਜੋਸ਼ਨ, ਪ੍ਰੇਮ ਸਿੰਘ, ਨਵਜੀਤ ਸਿੰਘ ਲੱਕੀ, ਗਿਆਨੀ ਦਵਿੰਦਰ ਸਿੰਘ, ਤਿਲਕ ਰਾਜ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ ਸੁਰ ਸਿੰਘ, ਗੁਰਦਿਆਲ ਸਿੰਘ ਭੁੱਲਰ, ਅਮਰਜੀਤਸਿੰਘ, ਅਜੈਬੀਰ ਪਾਲ ਸਿੰਘ ਰੰਧਾਵਾ, ਜਸਪਾਲ ਿਸੰਘ ਛੰਟੂ, ਕੈਪਟਨ ਧੁੰਨਾ, ਮਹਿੰਗਾ ਸਿੰਘ, ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਬਖਸ਼ ਸਿੰਘ,  ਬਲਜੀਤ ਸਿੰਘ ਰਾਜੂ, ਤਲਬੀਰ ਸਿੰਘ, ਪਰਮਜੀਤ ਸਿੰਘ, ਅਵਤਾਰ ਸਿੰਘ, ਚਰਨਜੀਤ ਸਿੰਘ, ਨਰਿੰਦਰ ਸਿੰਘ ਲਵਲੀ, ਯਾਦਵਿੰਦਰ ਸਿੰਘ ਟਿੱਕਾ, ਸੰਦੀਪ ਅਰੋੜਾ, ਬਲਜੀਤ ਸਿੰਘ, ਮਲਕੀਤ ਸਿੰਘ ਹਾਜ਼ਰ ਸਨ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply