Tuesday, August 11, 2026

ਕੈਪਟਨ ਨੇ ਬਾਦਲ ‘ਤੇ ਉਦਯੋਗਾਂ ਨੂੰ ਪੰਜਾਬ ਵਿੱਚ ਬਾਹਰ ਜਾਣ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ

ppn1910201602

ਬਠਿੰਡਾ, 19 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਪੰਜਾਬ ਦੇ ਉਯਦੋਗਾਂ ਨੂੰ ਬਾਹਰ ਜਾਣ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਹੈ, ਜਿਨ੍ਹਾਂ ਨੇ ਸੂਬੇ ਨੂੰ ਕਈ ਗੰਭੀਰ ਸਮੱਸਿਆਵਾਂ ਸਮੇਤ ਦੀਵਾਲੀਪਣ ਦੀ ਸਥਿਤੀ ਵਿਚ ਪਹੁੰਚ ਦਿੱਤਾ ।ਕੈਪਟਨ ਅਮਰਿੰਦਰ ਨੇ ਸੱਤਾ ਵਿਚ ਆਉਣ ‘ਤੇ ਸੂਬੇ ਦੇ ਕਿਸਾਨਾਂ ਨੂੰ ਮਾੜੇ ਹਾਲਾਤਾਂ ਤੋਂ ਕੱਢਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਣ ਸਮੇਤ ਉਦਯੋਗਾਂ ਨੂੰ ਮਾੜੇ ਹਾਲਾਤਾਂ ਤੋਂ ਕੱਢਣ ਲਈ ਨੀਤੀਗਤ ਬਦਲਾਅ ਕਰਨ ਦਾ ਵਾਅਦਾ ਕੀਤਾ।
ਇਸ ਮੌਕੇ ‘ਤੇ ਫਰੀਦਕੋਟ ਵਿੱਚ ਬੰਦ ਪਈ ਖੰਡ ਮਿਲ ਦੌਰੇ ਨਾਲ ਆਪਣੇ ਕਿਸਾਨ ਯਾਤਰਾ ਰੋਡ ਸ਼ੋਅ ਦੇ ਦੂਸਰੇ ਦਿਨ ਦੀ ਸ਼ੁਰੂਆਤ ਕਰਦੇ ਹੋਏ ਕੈਪਟਨ ਅਮਰਿੰਦਰ ਨੇ ਕਿਹਾ ਕਿ ਸੱਤਾ ਵਿੱਚ ਆਉਣ ਦੇ ਬਾਅਦ ਸੂਬੇ ਵਿੱਚ ਉਦਯੋਗਾਂ ਨੂੰ ਵਾਧਾ ਦੇਣ ਲਈ ਗੁਜਰਾਤ ਵਰਗੇ ਸੂੁਬਿਆਂ ਵਿਚ ਉਦਯੋਗਿਕ ਵਿਕਾਸ ਨੂੰ ਆਪਣੇ ਵੱਲ ਖਿੱਚਣ ਲਈ ਦਿੱਤੇ ਜਾ ਰਹੇ ਵਾਅਦਿਆਂਾ ਵਰਗੀਆਂ ਰਿਹਾਇਤਾਾਂ ਦੇਣਗੇ।ਉਨ੍ਹਾਂ ਕਿਹਾ ਕਿ ਬਾਦਲ ਦੀ ਵਿਰੋਧੀ ਨੀਤੀਆਂ ਦੇ ਚੱਲਦੇ ਪੰਜਾਬ ਦੇ ਉਦਯੋਗਾਂ ਨੂੰ ਸੂਬੇ ਤੋਂ ਬਾਹਰ ਜਾਣ ਲਈ ਮਜਬੂਰ ਹੋਣਾ ਪਿਆ ਹੈ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੇਕ ਇਨ ਇੰਡੀਆ ਮੁਹਿੰਮ ਦੇ ਵੱਡੇ ਵੱਡੇ-ਵੱਡੇ ਦਾਅਵਿਆਂ ਦੇ ਬਿਲਕੁਲ ਵਿਰੁੱਧ ਹੈ।ਉਨ੍ਹਾਂ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਉਨ੍ਹਾਂ ਦੋਹਰੇ ਮਾਪਦੰਡਾਂ ਨੂੰ ਲੈ ਕੇ ਨਿੰਦਾ ਕੀਤੀ। ਜਿਸ ਦੇ ਚੱਲਦੇ ਸੂਬੇ ਦਾ ਉਦਯੋਗਿਕ ਖੇਤਰ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹ੍ਵੈ
ਉਨ੍ਹਾਂ ਕਿਹਾ ਕਿ ਨਾ ਹੀ ਖੇਤੀਬਾੜੀ ਅਤੇ ਨਾ ਹੀ ਉਦਯੋਗ ਬਾਦਲ ਦੇ ਸ਼ਾਸ਼ਨ ਵਿਚ ਤਰੱਕੀ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਨੂੰ ਤਰੱਕੀ ਦੇ ਰਸਤੇ ‘ਤੇ ਵਾਪਿਸ ਲਿਆਉਣਾ ਉਨ੍ਹਾਂ ਦੀ ਪਹਿਲੀ ਕੋਸ਼ਿਸ਼ ਹੋਵੇਗੀ। ਬਾਅਦ ਵਿੱਚ ਜਿਵੇਂ ਹੀ ਉਨ੍ਹਾਂ ਦਾ ਰੋਡ ਸ਼ੋਅ ਇਲਾਕੇ ਵਿੱਚੋਂ ਨਿਕਲਿਆ ਵੱਡੀ ਗਿਣਤੀ ਵਿੱਚ ਕਿਸਾਨ ਬਾਦਲ ਸਰਕਾਰ ਦੀ ਬੇਰੁਖੀ ਤੇ ਗਲਤ ਰਵੱਈਏ ਦੀਆਂ ਸ਼ਿਕਾਇਤਾਂ ਲੈ ਕੇ ਪਹੁੰਚ ਗਏ।
ਕੈਪਟਨ ਅਮਰਿੰਦਰ ਨੇ ਕਿਸਾਨਾਂ ਤੇ ਕਰਜ਼ ਬੋਝ ਹੇਠਾਂ ਦੱਬ ਕੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀਆਂ ਵਿਧਵਾਵਾਂ ਨਾਲ ਵਾਅਦਾ ਕੀਤਾ ਕਿ ਉਹ ਸੂਬੇ ਦੀ ਸੱਤਾ ਵਿੱਚ ਪਰਤਣ ਤੋਂ ਬਾਅਦ ਉਨ੍ਹਾਂ ਦੇ ਚੇਹਰਿਆਂ ‘ਤੇ ਖੁਸ਼ੀ ਵਾਪਿਸ ਲਿਆਉਣਗੇ।ਉਨ੍ਹਾਂ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਕਿਹਾ ਕਿ ਤੁਸੀਂ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਬਾਦਲਾਂ ਨੂੰ ਸਬਕ ਸਿਖਾਉਣਾ।ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਨੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਸਮਾਨ ਸਮੱਸਿਆਵਾਂ ਤੋਂ ਪੀੜਤ ਪਾਇਆ। ਕਿਸਾਨਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੇ ਝੌਨੇ ਦੀ ਮੰਡੀਆਂ ਵਿੱਚੋਂ ਢੁਲਾਈ ਨਹੀਂ ਹੋਈ ਤੇ ਜੋ ਚੁੱਕਿਆ ਗਿਆ ਹੈ, ਉਸ ਨੂੰ ਵੀ ਐਮ.ਐਸ.ਪੀ ਤੋਂ ਬਹੁਤ ਘੱਟ ਰੇਟ ‘ਤੇ ਚੁਕਿਆ ਗਿਆ ਹੈ।ਉਨ੍ਹਾਂ ਨੇ ਕੈਪਟਨ ਅਮਰਿੰਦਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਗੁਆਂਢ ਦੀਆਂ ਬਠਿੰਡਾ ਦੀਆਂ ਮੰਡੀਆਂ ਮੁਕਾਬਲੇ ਖਰੀਦੀ ਗਈ ਫਸਲ ਦੀ ਅੱਧੀ ਤੋਂ ਵੀ ਘੱਟ ਕੀਮਤ ਮਿੱਲ ਰਹੀ ਹੈ। ਜੋ ਉਨ੍ਹਾਂ ਨਾਲ ਪੂਰੀ ਤਰ੍ਹਾਂ ਅਨਿਆ ਹੋ ਜਾਵੇਗਾ।ਬੁੱਧਵਾਰ ਨੂੰ ਰੋਡ ਸ਼ੋਅ ਫਿਰੋਜਪੁਰ ਵਿੱਚ ਸਮਾਪਤ ਹੋਣ ਤੋਂ ਪਹਿਲਾਂ ਜਲਾਲਾਬਾਦ ਹੁੰਦਿਆਂ ਸ੍ਰੀ ਮੁਕਤਸਰ ਸਾਹਿਬ ਜਾਵੇਗਾ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply