Saturday, October 10, 2026

ਕੰਪਿਊਟਰ ਦੇ ਜ਼ਮਾਨੇ ਦੀਆਂ ਔਰਤਾਂ ਸੂਤ ਨਹੀ ਕੱਤਦੀਆਂ ਚਰਖਿਆਂ ਦੀ ਕੀ ਔਕਤ – ਪ੍ਰੋ: ਬਲਜਿੰਦਰ ਕੌਰ

pro-baljinder-k

ਬਠਿੰਡਾ, 19 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਆਮ ਆਦਮੀ ਪਾਰਟੀ ਦੇ ਹਲਕਾ ਤਲਵੰਡੀ ਸਾਬੋ ਤੋਂ ਉਮੀਦਵਾਰ ਅਤੇ ਮਹਿਲਾ ਵਿੰਗ ਪੰਜਾਬ ਦੇ ਪ੍ਰਧਾਨ ਪ੍ਰੋ: ਬਲਜਿੰਦਰ ਕੌਰ ਨੇ ਕਿਹਾ ਕਿ ਲੁਧਿਆਣਾ ਵਿਖੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬੀਆਂ ਨਾਲ ਮਜਾਕ ਕੀਤਾ ਹੈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੀਆਂ ਔਰਤਾਂ ਨੂੰ 50 ਸਾਲ ਪਿੱਛੇ ਲਿਜਾਣ ਦੀ ਨੀਤੀ ਤਹਿਤ ਚਰਖੇ ਦੇ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਅੱਜ ਵੀ ਉਥੇ ਹੀ ਹੈ ਜਿੱਥੇ ੫੦ ਸਾਲ ਪਹਿਲਾਂ ਸੀ ਪ੍ਰੰਤੂ ਹੁਣ ਜਮਾਨਾ ਬਦਲ ਚੁੱਕਾ ਹੈ ਅਤੇ ਲੋਕ ਚੰਦਰਮਾਂ ਤੇ ਪਹੁੰਚ ਚੁੱਕੇ ਹਨ।ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਿਰਫ਼ ਇਹੀ ਸੋਚਦੇ ਹਨ ਕਿ ਪੰਜਾਬ ਦੀਆਂ ਔਰਤਾਂ ਹੁਣ ਖਾਦੀ ਸੂਤ ਕੱਤਣ ਯੋਗੀਆਂ ਹੀ ਰਹਿ ਗਈਆਂ ਹਨ, ਉਨ੍ਹਾਂ ਕਿਹਾ ਕਿ ਹੁਣ ਔਰਤਾਂ ਕੰਪਿਊਟਰ ਦੇ ਜੁੱਗ ਵਿਚ ਪੂਰੀ ਤੇਜੀ ਨਾਲ ਕੰਮ ਕਰਦੀਆਂ ਹਨ, ਚਰਖਿਆਂ ਦੀ ਇਸ ਜਮਾਨੇ ਵਿਚ ਕੋਈ ਔਕਤ ਨਹੀ ਹੁਣ ਆਟੋ ਮਸ਼ੀਨਾਂ ਦਾ ਜੁੱਗ ਹੈ ਮਿੰਟ ਮਿੰਟ ‘ਚ ਸੂਤ ਤੋਂ ਕੱਪੜਾ ਤਿਆਰ ਹੁੰਦਾ ਹੈ।
ਇੱਕ ਪਾਸੇ ਗੁਜਰਾਤ ਵਿੱਚ ਜਾ ਕੇ ਪ੍ਰਧਾਨ ਮੰਤਰੀ ਬੁਲੇਟ ਟ੍ਰੇਨ ਚਲਾਉਣ ਦੀਆਂ ਗੱਲਾਂ ਕਰਦੇ ਨੇ ਤੇ ਦੂਜੇ ਪਾਸੇ ਪੰਜਾਬ ਆ ਕੇ ਚਰਖਿਆਂ ਦੀਆਂ ਗੱਲਾਂ ਕਰਦੇ ਹਨ।ਪ੍ਰੋ: ਬਲਜਿੰਦਰ ਕੌਰ ਨੇ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਨੂੰ ਪੂਰੀ ਤਰਾਂ ਫੇਲ੍ਹ ਦੱਸਿਆ,ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਸz: ਪ੍ਰਕਾਸ਼ ਸਿੰਘ ਬਾਦਲ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਉਹ ਵੀ ਪ੍ਰਧਾਨ ਮੰਤਰੀ ਅੱਗੇ ਪੰਜਾਬ ਦਾ ਪੱਖ ਨਹੀਂ ਰੱਖ ਸਕੇ।ਪੰਜਾਬ ਪਹਿਲਾਂ ਹੀ ਨਸ਼ਿਆਂ ਦੀ ਲਪੇਟ ਵਿਚ ਹੈ, ਕਿਸਾਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੈ ਜਿਸਦਾ ਸਬੂਤ ਕਿਸਾਨਾਂ ਦੁਆਰਾ ਆਏ ਦਿਨ ਕੀਤੀਆਂ ਜਾ ਰਹੀਆਂ ਖੁਦਕਸ਼ੀਆਂ ਵਿੱਚ ਵਾਧਾ ਹੋਣਾ ਹੈ।ਸਿੱਖਿਆ ਦੇ ਖੇਤਰ ਅਤੇ ਸਿਹਤ ਸੇਵਾਵਾਂ ਵਿੱਚ ਪੰਜਾਬ ਬੁਰੀ ਤਰਾਂ ਪਛੜ ਚੁੱਕਾ ਹੈ।ਪ੍ਰੋ: ਬਲਜਿੰਦਰ ਕੌਰ ਨੇ ਕਿਹਾ ਕਿ ਚੰਗਾ ਹੁੰਦਾ ਜੇਕਰ ਬਾਦਲ ਸਾਹਿਬ ਪੰਜਾਬ ਲਈ ਕੁਝ ਵਿਸ਼ੇਸ਼ ਆਰਥਿਕ ਪੈਕੇਜ ਹੀ ਮੰਗ ਲੈਂਦੇ।ਪ੍ਰੋ: ਬਲਜਿੰਦਰ ਕੌਰ ਨੇ ਅੱਗੇ ਕਿਹਾ ਕਿ ਪੂਰੇ ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਦੀ ਇੱਕ ਲਹਿਰ ਚੱਲ ਰਹੀ ਹੈ ਜਿਸ ਅੱਗੇ ਅਕਾਲੀ ਅਤੇ ਕਾਂਗਰਸ ਭਾਂਵੇਂ ਮਿਲ ਕੇ ਚੋਣਾਂ ਲੜ ਲੈਣ, ਟਿਕ ਨਹੀਂ ਸਕਣਗੇ ਅਤੇ ਆਮ ਆਦਮੀ 2017 ਦੀਆਂ ਚੋਣਾਂ ਵਿੱਚ 100 ਤੋਂ ਵੱਧ ਸੀਟਾਂ ਜਿੱਤ ਕੇ ਲੋਕ ਪੱਖੀ ਸਰਕਾਰ ਬਣਾਏਗੀ।ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਆਪਾਂ ਜਲਦੀ ਸਾਰੇ ਲੋਕ ਮਿਲ ਕੇ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ,ਖੁਸ਼ਹਾਲ ਪੰਜਾਬ ਸਿਰਜਾਂਗੇ।
ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਮਹਿਲਾ ਵਿੰਗ ਇੰਚਾਰਜ ਸ਼੍ਰੀਮਤੀ ਜਸਵੀਰ ਕੌਰ, ਸੈਕਟਰ ਮੈਂਬਰ ਮਨਜੀਤ ਕੌਰ ਗਿਆਨਾ, ਸਵਰਨਜੀਤ ਕੌਰ, ਮਹਿੰਦਰ ਸਿੰਘ, ਟੇਕ ਸਿੰਘ ਬੰਗੀ, ਦਵਿੰਦਰ ਸ਼ਰਮਾਂ, ਐਡਵੋਕੇਟ ਸਤਿੰਦਰ ਸਿੰਘ, ਨਨਿੰਦਰ ਸਿੰਘ, ਰਾਜੂ, ਮਨਦੀਪ ਗੋਇਲ, ਅੰਕੁਸ਼ ਗਰਗ ਅਤੇ ਰਾਜਕਰਨ ਆਦਿ ਤੋਂ ਇਲਾਵਾ ਭਾਰੀ ਗਿਣਤੀ ‘ਚ ਵਾਲੰਟੀਅਰ ਹਾਜਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply