
ਫਾਜ਼ਿਲਕਾ, 20 ਅਕਤੂਬਰ (ਵਿਨੀਤ ਅਰੋੜਾ)- ਦੀ ਕਲਾਸ ਫਾਰ ਗੋਰਮਿੰਟ ਇੰਪਲਾਇਜ਼ ਯੂਨੀਅਨ ਪੰਜਾਬ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਯੂਨੀਅਨ ਵੱਲੋਂ ਸ਼ੁਰੂ ਕੀਤੀ ਗਈ 24-24 ਘੰਟੇ ਦੀ ਭੁੱਖ ਹੜ੍ਹਤਾਲ ਦੇ ਅੱਜ ਦੂਸਰੇ ਦਿਨ ਸੋਹਨ ਲਾਲ ਪੰਛੀ ਫੂਡ ਸਪਲਾਈ ਜਲਾਲਾਬਾਦ ਅਤੇ ਜਨਰਲ ਸਕੱਤਰ ਫਾਜ਼ਿਲਕਾ, ਰੂਪ ਲਾਲ ਫੂਡ ਸਪਲਾਈ ਫਾਜ਼ਿਲਕਾ, ਹਰੀਸ਼ ਸੋਨੀ ਪ੍ਰਧਾਨ ਫੂਡ ਸਪਲਾਈ ਅਬੋਹਰ, ਦੇਸ ਰਾਜ ਨਹਿਰੀ ਵਿਭਾਗ, ਰਾਜ ਕੁਮਾਰ, ਜੈ ਚੰਦ, ਗੁਰਦੀਪ ਸਿੰਘ ਡ੍ਰੇਨ, ਗੁਰਦੀਪ ਸਿੰਘ ਨਹਿਰੀ ਵਿਭਾਗ, ਬਲਬੀਰ ਸਿੰਘ ਪਨਸਪ ਗੁਰੂ ਹਰ ਸਹਾਏ, ਜੋਗਿੰਦਰ ਪਾਲ ਫਾਜ਼ਿਲਕਾ, ਸੁਖਦੇਵ ਸਿੰਘ ਡ੍ਰੇਨ ਵਿਭਾਗ, ਹਰਬੰਸ ਲਾਲ ਡ੍ਰੇਨ, ਪੁਰਸ਼ੋਤਮ ਕੁਮਾਰ ਪਨਸਪ ਨੂੰ ਭੁੱਖ ਹੜ੍ਹਤਾਲ ਤੇ ਬੈਠਾਇਆ ਗਿਆ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਯੂਨੀਅਨ ਦੇ ਜਨਰਲ ਸਕੱਤਰ ਹਰਬੰਸ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਅਤੇ ਅਰਧਸਰਕਾਰੀ ਵਿਭਾਗਾਂ ਵਿਚ ਕੰਮ ਕਰਦੇ ਚੋਥਾ ਦਰਜ਼ਾ ਕਰਮਚਾਰੀਆਂ ਨੇ ਪੰਜਾਬ ਸਰਕਾਰ ਦੀਆਂ ਕਰਮਚਾਰੀ ਵਿਰੋਧੀ ਨੀਤੀਆਂ ਦੇ ਖਿਲਾਫ਼ ਜ਼ਿਲ੍ਹਾ ਪੱਧਰ ਤੇ 24-24 ਘੰਟੇ ਦੀ ਭੁੱਖ ਹੜ੍ਹਤਾਲ ਸ਼ੁਰੂ ਕੀਤੀ ਹੋਈ ਹੈ ਅਤੇ ਕੱਲ 21 ਅਕਤੂਬਰ ਨੂੰ ਕਾਲੇ ਚੋਲੇ ਪਾਕੇ ਅਰਥੀ ਫੂੰਕ ਪ੍ਰਦਰਸ਼ਨ ਕੀਤਾ ਜਾਵੇਗਾ।
ਸੰਬੋਧਤ ਕਰਦੇ ਹੋਏ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਜਨਵਰੀ 2004 ਤੋਂ ਬਾਅਦ ਜੋ ਪੈਨਸ਼ਨ ਸਕੀਮ ਖ਼ਤਮ ਕਰ ਦਿੱਤੀ ਗਈ ਹੈ ਉਸਨੂੰ ਬਹਾਲ ਕੀਤਾ ਜਾਵੇ, ਠੇਕੇਦਾਰੀ ਸਿਸਟਮ ਬੰਦ ਕਰਕੇ ਚੋਥਾ ਦਰਜ਼ਾ ਕਰਮਚਾਰੀਆਂ ਦੀਆਂ ਰੈਗੂਲਰ ਭਰਤੀਆਂ ਕੀਤੀਆਂ ਜਾਣ, ਡੀਏ ਦਾ ਬਕਾਇਆ 23 ਮਹੀਨਿਆਂ ਦਾ ਦਿੱਤਾ ਜਾਵੇ, ਵਰਦੀਆਂ ਦਾ ਬਜਟ ਦਿੱਤਾ ਜਾਵੇ, ਵਨ ਵਿਭਾਗ ਵਿਚ ਕੰਮ ਕਰਦੇ ਪੁਰਾਣੇ ਵਰਕਰਾਂ ਨੂੰ ਪੱਕਾ ਕੀਤਾ ਜਾਵੇ, ਫੂਡ ਐਂਡ ਸਪਲਾਈ ਪਨਸਪ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ। ਇਸ ਮੌਕੇ ਜਗਦੀਸ਼ ਰਾੲੈ, ਸੁਰਿੰਦਰ ਮੱਕੜ, ਹਰੀਸ਼ ਸੋਨੀ, ਓਮ ਪ੍ਰਕਾਸ਼, ਹਰਬੰਸ ਸਿੰਘ, ਮਾਂਘ ਸਿੰਘ, ਪ੍ਰੀਤਮ ਸਿੰਘ, ਓਮ ਪ੍ਰਕਾਸ਼, ਜਗਦੀਸ਼ ਕੁਮਾਰ ਨੇ ਸਰਕਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਯੂਨੀਅਨ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।ਇਸ ਮੌਕੇ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਜ਼ੋਰਦਾਰ ਨਾਅਰੇਬਾਜੀ ਵੀ ਕੀਤੀ।
Punjab Post Daily Online Newspaper & Print Media