ਅੰਮ੍ਰਿਤਸਰ, 21 ਅਕਤੂਬਰ (ਜਗਦੀਪ ਸਿੰਘ ਸੱਗੂ)- ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿੱਚ 21 ਅਕਤੂਬਰ, 2016 ਨੂੰ ਡੀ.ਏ.ਵੀ ਰਾਸ਼ਟਰੀ ਖੇਡ ਕਲਸਟਰ ਮੁਕਾਬਲੇ ਦੇ ਅੰਤਰਗਤ ਦੋ ਦਿਵਸੀ ਖੇਤਰੀ ਪੱਧਰ ‘ਤੇ ਖੇਡਾਂ ਦਾ ਉਦਘਾਟਨ ਕੀਤਾ ਗਿਆ ।
ਮਾਨਯੋਗ ਸ੍ਰੀ ਪੂਨਮ ਸੂਰੀ ਪ੍ਰਧਾਨ, ਡੀ.ਏ.ਵੀ. ਪ੍ਰਬੰਧਕੀ ਕਮੇਟੀ, ਨਵੀਂ ਦਿੱਲੀ, ਸ੍ਰੀ ਜੇ.ਪੀ ਸ਼ੂਰ-ਨਿਰਦੇਸ਼ਕ ਪਬਲਿਕ ਸਕੂਲਜ-ੀ ਅਤੇ ਮਾਨਤਾ ਪ੍ਰਾਪਤ ਸਕੂਲ, ਨਵੀਂ ਦਿੱਲੀ ਦੀ ਛਤਰ ਛਾਇਆ ਹੇਠ ਖੇਤਰੀ ਪ੍ਰਬੰਧਕਾ ਸ੍ਰੀਮਤੀ ਨੀਲਮ ਕਾਮਰਾ ਅਤੇ ਕਲਸਟਰ ਇੰਚਾਰਜ ਪ੍ਰਿੰ. ਅੰਜਨਾ ਗੁਪਤਾ ਦੀ ਪ੍ਰਧਾਨਗੀ ਹੇਠ ਆਯੋਜਿਤ ਖੇਡ ਮੁਕਾਬਲਿਆਂ ਵਿੱਚ 5 ਸਕੂਲਾਂ ਡੀ.ਏ.ਵੀ ਇੰਟਰਨੈਸ਼ਨਲ, ਡੀ.ਏ.ਵੀ. ਪਬਲਿਕ ਸਕੂਲ, ਡੀ.ਏ.ਵੀ ਪੁਲਿਸ ਪਬਲਿਕ ਸਕੂਲ, ਜੀ.ਐਨ.ਡੀ.ਡੀ ਏ.ਵੀ ਸਕੂਲ, ਭਿੱਖੀਵਿੰਡ ਅਤੇ ਐਮ.ਕੇ.ਡੀ.ਡੀ.ਏ.ਵੀ ਪਬਲਿਕ ਸਕੂਲ, ਨੇਸ਼ਟਾ ਅਟਾਰੀ ਦੇ 320 ਖਿਡਾਰੀ ਹਿੱਸਾ ਲੈ ਰਹੇ ਹਨ।
ਪ੍ਰਿੰ. ਅੰਜਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਸਾਡੇ ਜੀਵਨ ਦਾ ਅਟੁੱਟ ਅੰਗ ਹਨ।ਖੇਡਾਂ ਸਾਡਾ ਸਰੀਰਿਕ ਤੇ ਮਾਨਸਕ ਵਿਕਾਸ ਕਰਦੀਆਂ ਹਨ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।ਦੋ ਦਿਨਾ ਇਸ ਮੁਕਾਬਲੇ ਵਿੱਚ ਲੜਕੇ ਅਤੇ ਲੜਕੀਆਂ ਦੀਆਂ 21-21 ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿੱਚ ਫੁੱਟਬਾਲ, ਖੋ-ਖੋ, ਰੋਲਰ ਸਕੇਟਿੰਗ, ਕਬੱਡੀ, ਬਾਕਸਿੰਗ, ਤੈਰਾਕੀ, ਹਾਕੀ; ਡੀ.ਏ.ਵੀ. ਪਬਲਿਕ ਸਕੂਲ ਵਿੱਚ ਸ਼ਤਰੰਜ, ਕ੍ਰਿਕੇਟ, ਟੇਬਲ ਟੈਨਿਸ, ਚਿੜੀ ਛਿੱਕਾ (ਬੈਡਮਿੰਟਨ), ਲਾਨ ਟੈਨਿਸ, ਜਿਮਨਾਸਟਿਕ ਅਤੇ ਪੁਲਿਸ ਡੇ.ਈ.ਵੀ. ਪਬਲਿਕ ਸਕੂਲ ਵਿੱਚ ਬਾਸਕਟਬਾਲ, ਜੁਡੋ, ਯੋਗਾ, ਏਅਰ ਪਿਸਟਲ ਤੇ ਰਾਈਫਲ, ਵਾਲੀਵਾਲ ਅਤੇ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media