Wednesday, April 29, 2026

ਅੰਡਰ 14,17,19 ਸਾਲ ਉਮਰ ਵਰਗ ਖੋ-ਖੋ ਸੈਮੀਫਾਇਨਲ ਮੁਕਾਬਲੇ ਹੋਏ

ppn2110201623ਅੰਮ੍ਰਿਤਸਰ, 21 ਅਕਤੂਬਰ (ਪੰਜਾਬ ਪੋਸਟ ਬਿਊਰੋ)- ਜਿਲਾ ਟੁੂਰਨਾਮੈਂਟ ਕਮੇਟੀ ਦੇ ਵਲੋਂ ਏਈਓ ਕੁਲਜਿੰਦਰ ਸਿੰਘ ਮੱਲੀ ਦੀ ਅਗਵਾਈ ਤੇ ਕਨਵੀਨਰ ਨਿਸ਼ਾਨ ਸਿੰਘ ਦੇ ਪ੍ਰਬੰਧਾਂ ਹੇਠ ਸਰਕਾਰੀ ਹਾਈ ਸਕੂਲ ਗਵਾਲਮੰਡੀ ਵਿਖੇ ਲੜਕੀਆਂ ਦੇ ਅੰਡਰ 14, 17, 19 ਸਾਲ ਉਮਰ ਵਰਗ ਖੋ-ਖੋ ਸੈਮੀਫਾਇਨਲ ਮੁਕਾਬਲੇ ਆਯੋਜਤ ਕੀਤੇ ਗਏ। ਜਿਸ ਦੋਰਾਨ ਅੰਡਰ ੧੭ ਸਾਲ ਉਮਰ ਵਰਗ ਦੇ ਵਿਚ ਹਰਸ਼ਾ ਛੀਨਾ ਤੇ ਮੱਲ੍ਹੀਆਂ ਦੀਆਂ ਟੀਮਾਂ, ਅੰਡਰ 19 ਸਾਲ ਉਮਰ ਵਰਗ ਵਿਚ ਮੱਲ੍ਹੀਆਂ ਤੇ ਬੁਤਾਲਾ ਦੀਆਂ ਟੀਮਾਂ ਫਾਇਨਲ ‘ਚ ਪਹੁੰਚ ਗਈਆਂ ਹਨ। ਇਸ ਮੋਕੇ ਖੋਖੋ ਫੈਡਰੇਸ਼ਨ ਆਫ ਇੰਡੀਆ ਦੇ ਕੋਚ ਰਾਜਨ ਕੁਮਾਰ ਸੂਰਯਵੰਸ਼ੀ ਨੇ ਕਿਹਾ ਕਿ ਇਸ ਦੋਰਾਨ ਖਿਡਾਰਣਾਂ ਵਲੋਂ ਬੇਮਿਸਾਲ ਖੇਡ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੋਕੇ ਮੁਨੀਸ਼ ਕੁਮਾਰ, ਨਰਿੰਦਰ ਸਿੰਘ, ਰਾਜਵਿੰਦਰ ਕੋਰ, ਸਰਬਜੀਤ ਕੋਰ, ਬਲਬੀਰ ਸਿੰਘ, ਪੰਕਜ ਕੁਮਾਰ ਆਦਿ ਹਾਜਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply