Friday, October 2, 2026

ਅੱਤਵਾਦ ਦੇ ਦੌਰਾਨ ਸ਼ਹੀਦ ਹੋਏ ਪੁਲਸ ਕਰਮਚਾਰੀ ਨੂੰ ਸ਼ਰਧਾਂਜਲੀ ਦੇਣ ਲਈ ਪ੍ਰੋਗਰਾਮ ਅਯੋਜਤ

ppn2210201611ਫਾਜ਼ਿਲਕਾ, 22 ਅਕਤੂਬਰ (ਵਿਨੀਤ ਅਰੋੜਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਨੁਕੇਰੀਆਂ ਵਿਚ ਸਕੂਲ ਦੇ ਸਾਬਕਾ ਵਿਦਿਆਰਥੀ ਅਤੇ ਅੱਤਵਾਦ ਦੇ ਦੌਰਾਨ ਸ਼ਹੀਦ ਹੋਏ ਪੁਲਸ ਕਰਮਚਾਰੀਆਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਪ੍ਰੋਗਰਾਮ ਅਯੋਜਤ ਕੀਤਾ ਗਿਆ। ਜਿਸ ਵਿਚ ਮੰਡੀ ਰੋੜਾਂਵਾਲੀ ਦੇ ਇੰਚਾਰਜ਼ ਏਐਸਆਈ ਕ੍ਰਿਪਾਲ ਸਿੰਘ ਵਿਸ਼ੇਸ਼ ਰੂਪ ਨਾਲ ਹਾਜ਼ਰ ਹੋਏ। ਪ੍ਰੋਗਰਾਮ ਦੌਰਾਨ ਪਿੰਡ ਨੁਕੇਰੀਆਂ ਦੇ ਸ਼ਹੀਦ ਐਚਸੀ ਹਰਬੰਸ ਸਿੰਘ ਦੀ ਵਿਧਵਾ ਪਤਨੀ ਪ੍ਰੀਤਮ ਕੌਰ, ਉਸਦੀ ਬੇਟੀ ਅਤੇ ਜੁਆਈ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਇੰਸਪੈਕਟਰ ਰਾਜ ਕੁਮਾਰ ਸਾਮਾ, ਪ੍ਰਿੰਸੀਪਲ ਹੰਸ ਰਾਜ ਕੰਬੋਜ, ਏਐਸਆਈ ਕ੍ਰਿਪਾਲ ਸਿੰਘ ਇੰਚਾਰਜ਼ ਰੋੜਾਂਵਾਲੀ ਵੱਲੋਂ ਸਨਮਾਨਿਤ ਕੀਤਾ ਗਿਆ। ਸਵ. ਐਚਸੀ ਹਰਬੰਸ ਸਿੰਘ ਜੁਲਾਈ 1990 ਵਿਚ ਪਿੰਡ ਜੋਗੇਵਾਲਾ ਪੀਐਸ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਵਿਚ ਅੱਤਵਾਦੀਆਂ ਦੇ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ ਸਨ। ਸੰਬੋਧਤ ਕਰਦੇ ਹੋਏ ਸਕੂਲ ਪ੍ਰਿੰਸੀਪਲ ਹੰਸ ਰਾਜ ਕੰਬੋਜ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਕਰਦੇ ਹੋੲੈ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਾਡੇ ਲਈ ਇੱਕ ਅਜਿਹੀ ਉਦਾਹਰਨ ਬਣ ਜਾਂਦੀਆਂ ਹਨ ਜੋ ਸਾਨੂੰ ਸਮੇਂ ਸਮੇਂ ਤੇ ਆਪਣੀ ਕੋਮ ਅਤੇ ਦੇਸ਼ ਦੇ ਲਈ ਜਾਨ ਕੁਰਬਾਨ ਕਰਨ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹੋੲੈ ਕਿਹਾ ਕਿ ਸਾਡੇ ਸਕੂਲ ਦੇ ਇਨ੍ਹਾਂ ਸਾਬਕਾ ਵਿਦਿਆਰਥੀਆਂ ਨੇ ਅੱਤਵਾਦ ਦੇ ਨਾਲ ਲੜਦੇ ਹੋਏ ਸ਼ਹਾਦਤਾਂ ਪਾਕੇ ਵਿਦਿਆਰਥੀਆਂ ਦੇ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਇਸ ਮੌਕੇ ਮਾਸਟਰ ਬਲਜਿੰਦਰ ਗਰੇਵਾਲ, ਮਨਿੰਦਰ ਸਿੰਘ, ਸਤਿੰਦਰ ਲਾਡੀ, ਅਮ੍ਰਤ ਲਾਲ ਅਤੇ ਸਕੂਲ ਵਿਦਿਆਰਥੀ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply