
ਅੰਮ੍ਰਿਤਸਰ, 22 ਅਕਤੂਬਰ (ਪੰਜਾਬ ਪੋਸਟ ਬਿਊਰੋ)- ਜ਼ਿਲ੍ਹਾ ਤਲਵਾਰਬਾਜੀ ਐਸੋਸੀਏਸ਼ਨ ਦੇ ਵੱਲੋਂ ਅੰਡਰ 20 ਸਾਲ ਉਮਰ ਵਰਗ ਦੇ ਲੜਕੇ ਲੜਕੀਆਂ ਦੀਆਂ ਟੀਮਾਂ ਦੀ ਚੋਣ ਕੀਤੀ ਗਈ ਜੋ ਗੁਰਦਾਸਪੁਰ ਦੇ ਕਸਬਾ ਬਟਾਲਾ ਦੇ ਪਿੰਡ ਮਲਿਆਂਵਾਲ ਵਿੱਖੇ ਸਥਿਤੀ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ 23-24 ਅਕਤੂਬਰ ਨੂੰ ਹੋ ਰਹੀ 5ਵੀਂ ਸਟੇਟ ਤਲਵਾਰਬਾਜੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣਗੀਆਂ।ਜ਼ਿਲਾ ਤਲਵਾਰਬਾਜੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੋਫੈਸਰ ਨਿਰਮਲ ਸਿੰਘ ਰੰਧਾਵਾ, ਵਾਈਸ ਪ੍ਰਧਾਨ ਐਡਵੋਕੇਟ ਧੰਨਜੀਤ ਸਿੰਘ ਸੰਧੂ ਰਾਜਾਜੰਗ, ਕੋਚ ਹਜੂਰਾ ਸਿੰਘ ਨੇ ਜ਼ਿਲ੍ਹੇ ਦੀਆਂ ਦੋਵਾਂ ਟੀਮਾਂ ਦੀ ਪਾਰਦਰਸ਼ੀ ਨਾਲ ਚੋਣ ਕੀਤੀ।ਲੜਕੀਆਂ ਦੀ ਤਲਵਾਰਬਾਜੀ ਟੀਮ ਵਿੱਚ ਇੰਪੀ, ਸੇਬਰ, ਫੋਇਲ ਈਵੈਂਟ ਵਿੱਚ ਹਿੱਸਾ ਲਵੇਗੀ।ਜਦੋਂ ਕਿ ਲੜਕੀਆਂ ਦੀ ਟੀਮ ਵੀ ਇਸ ਚੈਂਪੀਅਨਸ਼ਿਪ ਦੇ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਵੇਗੀ।ਉਨ੍ਹਾ ਆਸ ਜਤਾਈ ਕਿ ਦੋਵੇਂ ਟੀਮਾਂ ਚੈਂਪੀਅਨ ਬਣਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨਗੀਆਂ।ਦੇਰ ਸ਼ਾਮ ਗਏ ਦੋਵੇਂ ਟੀਮਾਂ ਪ੍ਰਤੀਯੋਗਤਾ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋ ਗਈਆਂ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media