Friday, October 9, 2026

ਗੋਲਡ ਮੈਡਲ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਨੂੰ ਕੀਤਾ ਸਨਮਾਨਿਤ

ppn2610201606ਫਾਜ਼ਿਲਕਾ, 26 ਅਕਤੂਬਰ (ਵਿਨੀਤ ਅਰੋੜਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਲਾਲੋਵਾਲੀ ਦੇ ਪ੍ਰਿੰਸੀਪਲ ਮਨੋਜ਼ ਸ਼ਰਮਾ ਦੀ ਅਗਵਾਈ ਵਿਚ 22 ਅਤੇ 23 ਅਕਤੂਬਰ ਨੂੰ ਮੁਹਾਲੀ ਵਿਚ ਹੋਈ ਪੰਜਾਬ ਸਟੇਟ ਤਾਈਕਵਾਂਡੋ ਚੈਂਪਿਅਨਸ਼ਿਪ ਵਿਚ ਸਕੂਲ ਦੀ 9ਵੀਂ ਜਮਾਤ ਦੀ ਵਿਦਿਆਰਥਣ ਆਰਜੂ ਨੇ ਆਪਣੇ ਵਰਗ ਵਿਚ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ ਗੋਲਡ ਮੈਡਲ ਪ੍ਰਾਪਤ ਕੀਤਾ ਹੈ ਅਤੇ ਹੁਣ ਉਹ 3 ਨਵੰਬਰ ਨੂੰ ਨੈਸ਼ਨਲ ਪੱਧਰੀ ਮੁਕਾਬਲ ਵਿਚ ਹਿੱਸਾ ਲਵੇਗੀ।
ਸਕੂਲ ਵਿਚ ਕਰਵਾਏ ਪ੍ਰੋਗਰਾਮ ਦੌਰਾਨ ਸਕੂਲ ਪ੍ਰਿੰਸੀਪਲ ਮਨੋਜ਼ ਸ਼ਰਮਾ ਨੇ ਵਿਦਿਆਰਥਣ ਆਰਜ਼ੂ ਅਤੇ ਉਸਦੇ ਮਾਪਿਆਂ ਨੂੰ ਸਨਮਾਨਿਤ ਕੀਤਾ ਅਤੇ ਸਮੂਹ ਸਟਾਫ਼, ਕੋਚ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਪਿੰਡ ਦੇ ਸਰਪੰਚ ਵੇਦ ਪ੍ਰਕਾਸ਼ ਅਤੇ ਪੰਚਾਇਤ ਨੇ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਸਕੂਲ ਨੂੰ ਖੇਡਾਂ ਦਾ ਸਮਾਨ ਖਰੀਦਣ ਲਈ 11000 ਰੁਪਏ ਦਿੱਤੇ। ਇਸ ਮੌਕੇ ਅਧਿਆਪਕ ਰਾਜੇਸ਼ ਸੇਠੀ ਅਤੇ ਕੋਚ ਅਮਨਦੀਪ ਸਿੰਘ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply