Thursday, July 9, 2026

‘ਕਰਜਾ ਕੁਰਕੀ ਖਤਮ ਫਸਲ ਦੀ ਪੂਰੀ ਰਕਮ’ ਮੁਹਿੰਮ ਚੇਤਨਾ ਗੱਡੀ ਨੂੰ ਭਰਵਾਂ ਹੁੰਗਾਰਾਂ- ਚੀਮਾ

ppn2710201605

ਬਟਾਲਾ, 27 ਅਕਤੂਬਰ (ਨਰਿੰਦਰ ਬਰਨਾਲ)- ਵਿਧਾਨ ਸਭਾ ਹਲਕਾ ਬਟਾਲਾ ਅੰਦਰ ਸz ਅਮਰਦੀਪ ਸਿੰਘ ਚੀਮਾਂ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਕਰਜਾ ਕੁਰਕੀ ਖਤਮ ਫਸਲ ਦੀ ਪੂਰੀ ਰਕਮ ਚੇਤਨਾਂ ਮੁਹਿੰਮ ਹੇਠ ਇੱਕ ਵਿਸ਼ੇਸ ਗੱਡੀ ਉੱਪਰ ਵੱਡੇ-ਵੱਡੇ ਹੋਰਡਿੰਗ ਬੋਰਡ ਲਗਾ ਕੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਜਿੱਥੇ ਲੋਕਾਂ ਨੂੰ ਇਸ ਮੁਹਿੰਮ ਬਾਰੇ ਇਕ ਵੱਖਰੇ ਅੰਦਾਜ ਨਾਲ ਜਾਗਰੂਕ ਕੀਤਾ ਉੱਥੇ ਨਾਲ ਨਾਲ ਕਿਸਾਨਾਂ ਦੇ ਕਰਜਾ ਕੁਰਕੀ ਖਤਮ ਫਸਲ ਦੀ ਪੂਰੀ ਰਕਮ ਦੇ ਫਾਰਮ ਵੀ ਭਰੇ ।ਅੱਜ ਵੱਖ-ਵੱਖ ਪਿੰਡਾਂ ਪੇਰੋਸ਼ਾਹ, ਨਵਾਪਿੰਡ, ਤਲਵੰਡੀ ਝੁੰਗਲਾਂ, ਮੰਮਰਾਏ, ਲੱਖੋਰਾਹ ਆਦਿ ਦਾ ਦੌਰਾ ਕਰਨ ਉਪਰੰਤ ਮਲਕਪੁਰ ਵਿਖੇ ਸਾਬਕਾ ਸਰਪੰਚ ਸਤਨਾਮ ਸਿੰਘ ਦੇ ਉਦਮ ਸੱਦਕਾ ਪਿੰਡ ਵਿੱਚ ਇਕੱਠੇ ਕੀਤੇ ਗਏ ਕਿਸਾਨਾਂ ਦੇ ਫਾਰਮ ਭਰੇ
ਇਸ ਮੌਕੇ ਸ: ਚੀਮਾ ਦੇ ਨਾਲ ਐਮ.ਐਮ ਸਿੰਘ ਚੀਮਾ ਪਰਮਾਨੈਂਟ ਇਨਵਾਇਟੀ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ, ਉੱਘੇ ਚਿੰਤਕ ਹਰਭਜਨ ਸਿੰਘ ਬਾਜਵਾ, ਸਾਬਕਾ ਸਰਪੰਚ ਬਚਨ ਸਿੰਘ ਧੁੱਪਸੜੀ, ਵਿਸ਼ਵਾ ਸਾਰਦਾ, ਕੇਵਲ ਸਿੰਘ ਢਿੱਲੋਂ, ਹਰਬਖਸ ਸਿੰਘ ਸਿੱਧੂ, ਇਕਬਾਲ ਸਿੰਘ, ਬਲਜੀਤ ਸਿੰਘ, ਬਲਦੇਵ ਰਾਜ ਅੱਤਰ ਤੇ ਕਾਂਗਰਸ ਦੇ ਹੋਰ ਸਰਗਰਮ ਸਾਥੀਆਂ ਸਮੇਤ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਚੀਮਾ ਨੇ ਕਿਹਾ ਕਿ ਇਸ ਸੂਬਾ ਸਰਕਾਰ ਦੀਆਂ ਨਾਕਾਂਮੀਆਂ ਕਰਕੇ ਪੰਜਾਬ ਦੀ ਕਿਰਸਾਨੀ ਤਰਾਸ-ਤਰਾਸ ਕਰ ਰਹੀ ਹੈ।ਇਸ ਮੌਕੇ ਸਤਿਨਾਮ ਸਿੰਘ ਸਾਬਕਾ ਸਰਪੰਚ ਮਲਕਪੁਰ, ਦਲੀਪ ਸਿੰਘ ਪ੍ਰਧਾਨ ਦਿਹਾਤੀ ਕਾਂਗਰਸ ਮਲਕਪੁਰ, ਰਘਬੀਰ ਸਿੰਘ, ਗੁਰਜੀਤ ਕੋਰ ਪੰਚ, ਬਲਵਿੰਦਰ ਸਿੰਘ ਪੰਚ, ਕੁਲਦੀਪ ਸਿੰਘ, ਜਗਦੇਵ ਸਿੰਘ, ਸਮਸ਼ੇਰ ਸਿੰਘ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ ਲਾਡੀ, ਜਗੀਰ ਸਿੰਘ, ਤਰਸੇਮ ਸਿੰਘ, ਸਤਿਨਾਮ ਸਿੰਘ ਬਾਜਵਾ, ਗੁਰਨਾਮ ਸਿੰਘ, ਕਸ਼ਮੀਰ ਸਿੰਘ, ਬਲਦੇਵ ਸਿੰਘ, ਗੁਰਮੇਜ ਸਿੰਘ, ਬਲਦੇਵ ਸਿੰਘ, ਜੋਗਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਵੱਖ-ਵੱਖ ਪਿੰਡਾਂ ਦੇ ਕਾਂਗਰਸੀ ਆਗੂ, ਵਰਕਰ ਤੇ ਕਿਸਾਨ ਵੱਡੀ ਗਿਣਤੀ ਵਿੱਚ ਮੂਜੌਦ ਸਨ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …

Leave a Reply