
ਬਠਿੰਡਾ, 27 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਝੀਲਾਂ ‘ਤੇ ਸਥਿਤ ਰੈਂਡ ਕਰਾਸ ਨਸ਼ਾ ਮੁਕਤੀ ਏਕੀਕ੍ਰਿਤ ਪੁਨਰਵਾਸ ਕੇਂਦਰ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ।ਭੋਗ ਉਪਰੰਤ ਰਾਗੀ ਜਥੇ ਵਲੋਂ ਰਸਭਿੰਨਾ ਸ਼ਬਦ ਕੀਰਤਨ ਕੀਤਾ ਗਿਆ।ਇੱਕਤਰ ਹੋਈ ਸੰਗਤ ਨੂੰ ਸੰਬੋਧਨ ਕਰਦਿਆਂ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਅਤੇ ਕਾਰਜਕਾਰੀ ਮੈਂਬਰ ਜ਼ਿਲ੍ਹਾ ਰੈੈਡ ਕਰਾਸ ਸੁਸਾਇਟੀ ਜਸਕਰਨ ਸਿੰਘ ਸਿਵੀਆਂ ਨੇ ਕਿਹਾ ਕਿ ਸਾਨੂੰ ਆਪਣਾ ਆਪ ਗੁਰੂ ਸਾਹਿਬ ਦੇ ਸਮਰਪਿਤ ਕਰਨਾ ਚਾਹੀਦਾ ਹੈ ਤਾਂ ਕਿ ਮਨੁੱਖ ਵਿਚੋਂ ਹਊਮੈ ਖ਼ਤਮ ਹੋ ਸਕੇ।ਵਧੀਆ ਸਮਾਜ ਸਿਰਜਣ ਵਾਸਤੇ ਸਭ ਨੂੰ ਉਪਰਾਲੇ ਕਰਦੇ ਰਹਿਣੇ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਤਿਆਗ ਮਨ ਦੀ ਪ੍ਰਪੱਕਤਾ ਨਾਲ ਹੋ ਸਕਦਾ।ਨਸ਼ਿਆਂ ਦੀ ਗ੍ਰਿਫ਼ਤ ਵਿਚ ਫਸਿਆ ਮਨੁੱਖ ਜਿਥੇ ਸਮਾਜ ਵਾਸਤੇ ਕਲੰਕਤ ਹੁੰਦਾ ਹੈ ਉਥੇ ਉਹ ਆਪਣੀ ਜਿੰਦਗੀ ਦੀ ਤੋਰ ਵੀ ਅੱਧਵਾਟੇ ਛੱਡ ਜਾਂਦਾ ਹੈ ਭਾਵ ਕਿ ਨੇਸ਼ੜੀ ਦੀ ਜਿੰਦਗੀ ਬਹੁਤ ਥੋੜੀ ਹੁੰਦੀ ਹੈ।ਰੈਡ ਕਰਾਸ ਸੁਸਾਇਟੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਰੈਡ ਕਰਾਸ ਨਸ਼ਾ ਛੜਾਓ ਕੇਂਦਰ ਚਲਾਉਣ ਦੇ ਨਾਲ ਨਾਲ ਗੂੰਗੇ-ਬੋਲੇ ਅਨਾਥ ਵਿਅਕਤੀਆਂ ਦੀ ਦਿਨ ਰਾਤ ਸੇਵਾ ਕਰ ਰਿਹਾ ਹੈ।ਇਹ ਕੇਂਦਰ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਸਦਕਾ ਸਫ਼ਲਤਾ ਨਾਲ ਲੋਕ ਸੇਵਾ ਨੂੰ ਅਰਪਣ ਹੈ।ਇਸ ਮੌੇਕੇ ਰੈਡ ਕਰਾਸ ਸੈਕਟਰੀ ਕਰਨਲ ਵਰਿੰਦਰ ਕੁਮਾਰ, ਪ੍ਰਿੰਸੀਪਲ ਮਨਿੰਦਰ ਕੌਰ ਗੂੰਗੇ-ਬੋਲੇ ਸਕੂਲ, ਐਡਮ ਅਫ਼ਸਰ ਨਛੱਤਰ ਸਿੰਘ, ਸਟਾਫ਼ ਮੈਂਬਰ ਇਕਬਾਲ ਸਿੰਘ, ਕੇਵਲ ਕ੍ਰਿਸ਼ਨ, ਨਰਿੰਦਰ ਕੌਰ, ਵੀਰਪਾਲ ਕੌਰ, ਡਾ: ਜੰਗ ਬਹਾਦਰ ਸਿੰਘ, ਇਕਬਾਲ ਸਿੰਘ ਸੋਨੀ ਅਤੇ ਆਸ ਪਾਸ ਦੇ ਪਿੰਡਾਂ ਦੀਆਂ ਸੰਗਤਾਂ ਨੇ ਵੀ ਹਾਜ਼ਰੀ ਭਰੀ।ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।
Punjab Post Daily Online Newspaper & Print Media