
ਬਠਿੰਡਾ, 27 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਝੀਲਾਂ ‘ਤੇ ਸਥਿਤ ਰੈਂਡ ਸਥਾਨਕ ਸ਼ਹਿਰ ਦੇ ਸ੍ਰੀ ਐਸ.ਕੇ ਅਸਥਾਨਾ ਆਈ.ਪੀ.ਐਸ. ਆਈ.ਜੀ ਬਠਿੰਡਾ ਜੋਨ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਦੌਰਾਨ ਪ੍ਰੈਸ ਕਰਦਿਆਂ ਦੱਸਿਆ ਕਿ ਬੀਤੀ ਦਿਨੀਂ ਰੋਕੀ ਨਾਮ ਦਾ ਟਰਾਂਸਪੋਰਟ ਅਤੇ ਪ੍ਰੋਪਰਟੀ ਡੀਲਰ ਦੀ ਆਂੜ ਵਿਚ ਚੀਨ ਦੇ ਬਣੇ ਪਿਸਟਲ ਵੇਚਣ ਦਾ ਧੰਧਾ ਕਰਨ ਵਾਲਾ ਐਸ.ਐਸ.ਪੀ. ਸਵਪਨ ਸ਼ਰਮਾ ਆਈ.ਪੀ.ਐਸ. ਅਤੇ ਐਸ.ਪੀ. ਨਾਨਕ ਸਿੰਘ ਦੀ ਅਗਵਾਈ ਵਿਚ ਸੀ.ਆਈ.ਏ ਸਟਾਫ਼ ਦੀ ਪੁਲਿਸ ਪਾਰਟੀ ਨੇ ਕਾਬੂ ਕੀਤਾ, ਜਿਸ ਕੋਲੋਂ ਅੱਠ ਪਿਸਟਲ 30 ਬੋਰ ਅਤੇ 100ਜਿੰਦਾ ਕਾਰਤੂਸ ਬਰਾਮਦ ਹੋਏ।ਇਸ ਨੇ ਪੁੱਛਗਿੱਛ ਦੱਸਿਆ ਕਿ ਉਹ ਇਸ ਧੰਧੇ ਵਿਚ ਪਿਛਲੇ 6 ਸੱਤ ਸਾਲਾਂ ਤੋਂ ਕਰਦਾ ਆ ਰਿਹਾ ਹੈ।ਇਸ ਦੀ ਜਾਣ ਪਹਿਛਾਣ ਬੀਰਬਲ ਨਾਮ ਦੇ ਵਿਅਕਤੀ ਨਾਲ ਹੋਈ ਜੋ ਕਿ ਇਹ ਧੰਧਾ ਕਰਦਾ ਆ ਰਿਹਾ ਹੈ।ਉਹ ਇਹ ਕੰਮ ਪਿਛਲੇ ਸਾਲਾਂ ਤੋਂ ਫਲ ਫਰੂਟ ਵੇਚਣ ਵਾਲੇ ਤੋਂ ਸ੍ਰੀ ਨਗਰ ਵਿਚੋਂ ਡੇਢ ਤੋਂ ਲੱਖ ਰੁਪਏ ਦੀ ਕੀਮਤ ਵਿਚ ਲੈ ਕੇ ਆਉਂਦਾ ਹੈ ਅਤੇ ਅੱਗੇ ਢਾਈ ਤਿੰਨ ਲੱਖ ਵਿਚ ਵੇਚ ਦਿੰਦੇ ਹੈ।ਇਸ ਦਾ ਕਿਸੇ ਵੀ ਅਤਵਾਦੀ ਨਾਲ ਸਬੰਧ ਨਹੀ ਹੈ। ਇਥੇ ਜ਼ਿਕਰਯੋਗ ਹੈ ਕਿ ਇਸ ਦੋਸੀ ਨੂੰ ਐਸ.ਆਈ ਜਸਵੀਰ ਸਿੰਘ ਨੰਬਰ 845/ਬਠਿੰਡਾ ਇੰਚਾਰਜ ਸਪੈਸ਼ਲ ਸਟਾਫ ਸਮੇਤ ਪੁਲਿਸ ਪਾਰਟੀ ਬਰਾਏ ਗਸ਼ਤ ਚੈਕਿੰਗ ਸ਼ੱਕੀ ਪੁਰਸਾਂ ਦੇ ਸਬੰਧ ਵਿੱਚ ਬਾਸਵਾਰੀ ਸਰਕਾਰੀ ਗੱਡੀ ਪੀਬੀ 03-ਡਬਲਯ ੂ-5969 ਬੱਸ ਅੱਡਾ ਬੀੜ ਤਲਾਬ ਪਰ ਮੋਜੂਦ ਸੀ ਤਾਂ ਐਸ.ਆਈ ਜਸਵੀਰ ਸਿੰਘ ਪਾਸ ਮੁਖਬਰ ਖਾਸ ਰਾਹੀਂ ਮੁਖਬਰੀ ਹੋਈ ਕਿ ਜੰਮੂ ਅਤੇ ਕਸ਼ਮੀਰ ਦੇ ਜਿਲ੍ਹਾ ਕੰਠੂਆਂ ਦਾ ਨਿਵਾਸੀ ਇੱਕ ਸਿੱਖ ਸਰਦਾਰ ਜ਼ੋ ਟਰੱਕਾਂ ਦਾ ਕੰਮ ਕਰਦਾ ਹੈ ਅਤੇ ਹਥਿਆਰਾਂ ਦੀ ਸਮੱਗਲਿੰਗ ਦਾ ਧੰਦਾ ਕਰਦਾ ਹੈ ਅਤੇ ਪੰਜਾਬ,ਹਰਿਆਣਾ ਅਤੇ ਹੋਰ ਰਾਜਾਂ ਵਿੱਚ ਲਿਆ ਕੇ ਦਿੰਦਾ ਹੈ।ਜੋ ਇਸ ਇਤਲਾਹ ਤੇ ਮੁਕੱਦਮਾ ਨੰਬਰ 80 ਮਿਤੀ 03/10/16 ਅ/ਧ 124-ਏ/153-ਏ.ਹਿੰ:ਡੰ:ਅਤੇ 25/54/59 ਅਸਲਾ ਐਕਟ ਥਾਣਾ ਸਦਰ ਬਠਿੰਡਾ ਦਰਜ ਰਜਿਸਟਰ ਕੀਤਾ ਗਿਆ ਅਤੇ ਇਸ ਮੁਕੱਦਮਾ ਦੀ ਤਫਤੀਸ਼ ਸੁਚੱਜੇ ਢੰਗ ਨਾਲ ਚਲਾਉਣ ਲਈ ਸ਼੍ਰੀ ਸਵੱਪਨ ਸ਼ਰਮਾ,ਆਈ.ਪੀ.ਐਸ/ਸੀਨੀਅਰ ਕਪਤਾਨ ਪੁਲਿਸ,ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਦੇ ਆਧਾਰ ਤੇ ਇੱਕ ਟੀਮ ਐਸ.ਆਈ.ਰਜਿੰਦਰ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਬਠਿੰਡਾ ਅਤੇ ਐਸ.ਆਈ ਜਸਵੀਰ ਸਿੰਘ ਇੰਚਾਰਜ ਸਪੈਂਸ਼ਲ ਸਟਾਫ ਬਠਿੰਡਾ ਗਠਤ ਕੀਤੀ ਗਈ।ਜੋ ਇਸ ਟੀਮ ਵੱਲੋਂ ਦੌਰਾਨੇ ਤਫਤੀਸ਼ ਮਿਤੀ 20/10/16 ਨੂ ਮੁਕੱਦਮਾ ਹਜਾ ਵਿੱਚ ਦੋਸ਼ੀ ਕਮਲਦੀਪ ਸਿੰਘ ਉਰਫ ਕਮਲਜੀਤ ਸਿੰਘ ਉਰਫ ਰਿੰਕੂ ਉਰਫ ਖਾਲਸਾ ਪੁੱਤਰ ਸਵਰਨ ਸਿੰਘ ਉਰਫ ਸੋਹਨ ਸਿੰਘ ਵਾਸੀ ਪਿੰਡ ਜ਼ਸਰੋਟਾ ਜ਼ਿਲਾਂ ਕੰਠੂਆ ਜੰਮੂ ਕਸ਼ਮੀਰ,ਬੀਰਵੰਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਜੰਡਵਾਲਾ ਜਟਾਣਾ ਥਾਣਾ ਔਡਾ ਜ਼ਿਲ੍ਹਾ ਸਿਰਸਾ ਹਰਿਆਣਾ,ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਬਲਵੀਰ ਸਿੰਘ ਵਾਸੀ ਗੱਦਾਡੋਬ ਜ਼ਿਲ੍ਹਾ ਫਾਜ਼ਿਲਕਾ ਨੂੰ ਨਾਮਜਦ ਕੀਤਾ ਗਿਆ। ਐਸ.ਆਈ ਰਜਿੰਦਰ ਕੁਮਾਰ ਅਤੇ ਐਸ.ਆਈ ਜਸਵੀਰ ਸਿੰਘ ਨੇ ਦੌਰਾਨੇ ਤਫਤੀਸ਼ ਮੁਕੱਦਮਾ ਦੋਸ਼ੀ ਕਮਲਦੀਪ ਸਿੰਘ ਉਰਫ ਕਮਲਜੀਤ ਸਿੰਘ ਉਰਫ ਰਿੰਕੂ ਉਰਫ ਖਾਲਸਾ ਨੂੰ ਸਮੇਤ ਪੁਲਿਸ ਪਾਰਟੀ ਮਿਤੀ 23/10/16 ਨੂ ਇਲਾਕਾ ਉਜ਼ ਦਰਿਆ ਪਠਾਨਕੋਟ ਲਖਨਪੁਰ ਰੋਡ ਤੋਂ ਗ੍ਰਿਫਤਾਰ ਕਰਕੇ ਉਸ ਪਾਸੋਂ ਉਸ ਦੀ ਪੁੱਛਗਿੱਛ ਦੇ ਆਧਾਰ ਤੇ ਇੱਕ ਪਿਸਟਲ 30 ਬੌਰ ਨਜਾਇਜ਼ ਸਮੇਤ 4 ਰੌਂਦ ਜ਼ਿੰਦਾ 30 ਬੋਰ ਬਰਾਮਦ ਕਰਵਾਏ ਅਤੇ ਦੋਸ਼ੀ ਕਮਲਦੀਪ ਸਿੰਘ ਨੂੰ ਮ=ਕੱਦਮਾ ਹਜਾ ਵਿੱਚ ਗ੍ਰਿਫਤਾਰ ਕਰਕੇ ਇਸ ਨੂੰ ਮਿਤੀ 24/10/16 ਨੂੰ ਕ/ਸ਼ ਅਦਾਲਤ ਕੀਤਾ ਗਿਆ ਜਿਸ ਦਾ ਪੁੱਛਗਿੱਛ ਲਈ ਰਿਮਾਂਡ ਪੁਲਿਸ ਮਿਤੀ 28/10/16 ਤੱਕ 5 ਦਿਨ ਦਾ ਹਾਸਲ ਕਰਕੇ ਦੌਰਾਨੇ ਰਿਮਾਂਡ ਪੁੱਛਗਿੱਛ ਕਰਕੇ ਇਸ ਪਾਸੋਂ 7 ਪਿਸਟਲ 30 ਬੋਰ ਤੇ 100 ਰੌਂਦ ਬਰਾਮਦ ਕਰਵਾਏ ਗਏ ਹਨ।ਸ੍ਰੀ ਐਸ.ਕੇ ਅਸਥਾਨਾ ਆਈ.ਪੀ.ਐਸ ਆਈ.ਜੀ ਬਠਿੰਡਾ ਨੇ ਅੱਗੇ ਦੱਸਿਆ ਕਿ ਜਿਵੇਂ ਕਿ ਕੁੱਝ ਹਿੰਦੀ ਅਖਬਾਰਾਂ ਨੇ ਛਪਿਆ ਹੈ ਕਿ ਇਸ ਦਾ ਬੱਬਰ ਖਾਲਸਾ ਸੰਗਠਨ ਨਾਲ ਸਬੰਧ ਹੈ, ਬਿਲੁਕੁੱਲ ਹੀ ਝੂਠ ਹੈ।
Punjab Post Daily Online Newspaper & Print Media