
ਬਠਿੰਡਾ, 27 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਝੀਲਾਂ ‘ਤੇ ਸਥਿਤ ਰੈਡ ਗਿਆਨੀ ਜੈਲ ਸਿੰਘ ਕੈਂਪਸ ਕਾਲਜ ਆਫ ਇੰਜ: ਐਂਡ ਟੈਕਨਾਲੋਜੀ, ਬਠਿੰਡਾ ਦੇ ਵਿਦਿਆਰਥੀਆਂ ਵਲੋਂ ਆਈ. ਆਈ. ਟੀ ਕਾਨਪੁਰ ਵਿਖੇ ਚੱਲੇ ਨੈਸ਼ਨਲ ਲੈਵਲ ਦੇ ਸਾਲਾਨਾ ਉਤਸਵ ਵਿੱਚ ਹਿੱਸਾ ਲਿਆ ਗਿਆ। ਦੇਸ਼ ਦੇ ਲਗਭਗ 80 ਹੋਰਨਾਂ ਵੱਖ-ਵੱਖ ਕਾਲਜਾਂ ਦੇ ਤਕਰੀਬਨ 2500 ਵਿਦਿਆਰਥੀਆਂ ਨੇ ਇਸ ਸਾਲਾਨਾ ਉਤਸ਼ਵ ਅੰਤਰਰੰਗੀ-2016 ਵਿੱਚ ਹਿੱਸਾ ਲਿਆ. ਆਈ.ਆਈ.ਟੀ ਕਾਨਪੁਰ ਵਿਖੇ ਹੋਇਆ ਇਹ ਇੱਕ ਇੰਟਰ-ਕਾਲਜ ਉਤਸ਼ਵ ਸੀ।ਜਿਸ ਨਾਲ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਅਤੇ ਕਲਾ ਦੇ ਜੌਹਰ ਦਿਖਾਉਣ ਦਾ ਮੌਕਾ ਮਿਲਿਆ।ਇਸ ਈਵੈਂਟ ਵਿੱਚ ਗਿਆਨੀ ਜੈਲ ਸਿੰਘ ਕੈਂਪਸ ਕਾਲਜ ਆਫ ਇੰਜ: ਐਂਡ ਟੈਕਨਾਲੋਜੀ, ਬਠਿੰਡਾ ਦੇ 32 ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਜਿਵੇਂ ਕਿ ਡਾਂਸ, ਸੰਗੀਤ, ਫਾਈਨ ਆਰਟਸ, ਸਾਹਿਤਕ ਅਤੇ ਫੈਸ਼ਨ ਸ਼ੋਅ ਆਦਿ ਵਿੱਚ ਭਾਗ ਲਿਆ।ਲੋਕ-ਨਾਚ ਦੇ ਮੁਕਾਬਲੇ ਵਿੱਚ ਗਿਆਨੀ ਜ਼ੈਲ ਸਿੰਘ ਕੈਂਪਸ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਨਾਲ ਹੀ 9000-/ ਰੁਪਏ ਦਾ ਨਗਦ ਇਨਾਮ ਵੀ ਪ੍ਰਾਪਤ ਕੀਤਾ ਡਿਪਾਰਟਮੈਂਟ ਆਫ ਇਲੈਕਟਰੀਕਲ ਇੰਜ: ਦੇ ਵਿਦਿਆਰਥੀ ਮਨਮੀਤ ਸਿੰਘ ਭਾਟੀਆ ਨੂੰ ਮਿਸਟਰ ਅੰਤਰਰੰਗੀ ਦੇ ਅਵਾਰਡ ਅਤੇ 5000-/ ਦੇ ਨਗਦ ਇਨਾਮ ਨਾਲ ਸਨਮਾਨਿਆ ਗਿਆ।ਪ੍ਰੋਫੈਸ਼ਰ ਮੋਹਨ ਪਾਲ ਸਿੰਘ ਈਸ਼ਰ, ਉਪ ਕੁੱਲਪਤੀ (ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ) ਅਤੇ ਰਜਿਸਟਰਾਰ, ਪ੍ਰੋਫੈਸ਼ਰ ਜਸਬੀਰ ਸਿੰਘ ਹੁੰਦਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਪ ਕੁੱਲਪਤੀ ਨੇ ਕਿਹਾ ਕਿ ਇਸ ਤਰਾਂ ਦੇ ਇਵੈਂਟਸ ਨਾਲ ਵਿਦਿਆਰਥੀਆਂ ਦਾ ਸਵੈ-ਵਿਸ਼ਵਾਸ਼ ਵਧਦਾ ਹੈ ਅਤੇ ਉਹ ਹਰ ਤਰਾਂ ਦੀ ਚੁਣੌਤੀ ਨੂੰ ਪੂਰਨ ਦੇ ਯੋਗ ਬਣਦੇ ਹਨ। ਕੈਂਪਸ ਡਾਇਰੈਕਟਰ ਪ੍ਰੋਫੈਸ਼ਰ ਗੁਰਸ਼ਰਨ ਸਿੰਘ ਅਤੇ ਕਲਚਰਲ ਕੋਆਡੀਨੇਟਰ ਪ੍ਰੋਫੈਸ਼ਰ ਪਰਮਜੀਤ ਸਿੰਘ, ਗਿਆਨੀ ਜੈਲ ਸਿੰਘ ਕੈਂਪਸ ਕਾਲਜ ਆਫ ਇੰਜ: ਐਂਡ ਟੈਕਨਾਲੋਜੀ, ਬਠਿੰਡਾ ਨੇ ਸਮੂਹ ਸਟਾਫ ਅਤੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੇ ਉਦਮਾਂ ਦੀ ਸਰਾਹਨਾਂ ਕੀਤੀ।
Punjab Post Daily Online Newspaper & Print Media