
ਸੰਦੌੜ, 27 ਅਕਤੂਬਰ (ਭੱਟ ਹਰਮਿੰਦਰ ਸਿੰਘ)- ਮਾਡਰਨ ਕਾਲਜ ਖੁਰਦ ਦੇ ਰੈੱਡ ਰਿਬਨ ਕਲੱਬ ਵੱਲੋਂ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਮੈਡਮ ਡਾ. ਨੀਤੂ ਸੇਠੀ ਪ੍ਰਿੰਸੀਪਲ ਮਾਡਰਨ ਕਾਲਜ ਆਫ਼ ਐਜੂਕੇਸ਼ਨ, ਸ਼ੇਰਗੜ੍ਹ ਚੀਮਾ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀੇ।ਸੈਮੀਨਾਰ ਦਾ ਵਿਸ਼ਾ ਸਵਾਮੀ ਵਿਵੇਕਾਨੰਦ ਜੀ ਦੇ ਵਿਚਾਰ-ਉੱਠੋ ਜਾਗੋ ਅਤੇ ਅਪਣੀ ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾ ਨਾ ਰੁਕੋ ਨੂੰ ਮੁੱਖ ਰੱਖਦੇ ਹੋਏ ਵਿਦਿਆਰਥੀਆਂ ਵਿੱਚ ਰਚਨਾਤਮਿਕਤਾ ਪੈਦਾ ਕਰਨਾ ਸੀ।ਡਾ. ਨੀਤੂ ਸੇਠੀ ਜੀ ਨੇ ਇਸ ਵਿਸ਼ੇ ਉੱਪਰ ਬੱਚਿਆ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਸੁਪਨੇ ਉਹ ਨਹੀਂ ਹੁੰਦੇ ਜੋ ਅਸੀਂ ਨੀਂਦ ਵਿੱਚ ਦੇਖਦੇ ਹਾਂ, ਸੁਪਨੇ ਉਹ ਹੁੰਦੇ ਹਨ ਜੋ ਸਾਨੂੰ ਸੌਣ ਨਹੀਂ ਦਿੰਦੇ।ਸੈਮੀਨਾਰ ਦਾ ਪੂਰਾ ਆਨੰਦ ਮਾਣਦੇ ਹੋਏ ਬੱਚਿਆ ਨੇ ਸੈਮੀਨਾਰ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।ਮੈਡਮ ਗੀਤਿਕਾ ਜੀ ਨੇ ਮੈਡਮ ਡਾ. ਨੀਤੂ ਸੇਠੀ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਰ ਇੱਕ ਵਿਅਕਤੀ ਅੰਦਰ ਪ੍ਰਤਿਭਾ ਜਰੂਰ ਹੁੰਦੀ ਹੈ ਪਰ ਜਰੂਰਤ ਹੈ ਉਸ ਨੂੰ ਨਿਖਾਰਨ ਦੀ। ਮਾਡਰਨ ਕਾਲਜ ਖੁਰਦ ਦੇ ਪ੍ਰਿੰਸੀਪਲ ਡਾ. ਸਕੰਦਰ ਸਿੰਘ ਜੀ ਨੇ ਕਾਲਜ ਵੱਲੋਂ ਮੈਡਮ ਡਾ. ਨੀਤੂ ਸੇਠੀ ਜੀ ਨੂੰ ਸਨਮਾਨਿਤ ਕਰਦੇ ਹੋਏ ੳਹਨਾਂ ਦਾ ਕਾਲਜ ਪਹੁੰਚਣ ਤੇ ਧੰਨਵਾਦ ਕੀਤਾ ਗਿਆ।ਇਸ ਸਮੇਂ ਮਾਡਰਨ ਕਾਲਜ ਖੁਰਦ ਦਾ ਸਾਰਾ ਸਟਾਫ਼ ਮੌਜੂਦ ਸੀ।
Punjab Post Daily Online Newspaper & Print Media