Friday, July 10, 2026

ਖੇਲੋ ਇੰਡੀਆ ਸਪੋਰਟਸ ਸਕੀਮ ਅਧੀਨ 2 ਦਿਨਾ ਜਿਲ੍ਹਾ ਪੱਧਰੀ ਖੇਡ ਮੁਕਾਬਲੇ ਸੰਪਨ

ppn2710201619

ਅੰਮ੍ਰਿਤਸਰ, 27 ਅਕਤੂਬਰ (ਜਗਦੀਪ ਸਿੰਘ ਸੱਗੂ)- ਖੇਡ ਅਤੇ ਯੁਵਕ ਸੇਵਾਵਾਂ ਭਾਰਤ ਸਰਕਾਰ ਦੇ ਸਹਿਯੋਗ ਨਾਲ ਖੇਲੋ ਇੰਡੀਆ- ਨੈਸ਼ਨਲ ਪ੍ਰੋਗਰਾਮ ਫਾਰ ਡਿਵੈਲਪਮੈਂਟ ਆਫ ਸਪੋਰਟਸ ਸਕੀਮ ਅਧੀਨ ਪੰਜਾਬ ਸਰਕਾਰ ਤੇ ਖੇਡ ਵਿਭਾਗ ਦੇ ਵੱਲੋ ਪੰਜਾਬੀ ਸੂਬੇ ਦੇ 50 ਸਾਲ ਪੂਰੇ ਹੋਣ ਤੇ ਅੰਡਰ-14 ਅਤੇ 17 ਉਮਰ ਵਰਗ ਦੇ (ਲੜਕੇ-ਲੜਕੀਆਂ) ਦੇ ਆਯੋਜਿਤ ਵੱਖ-ਵੱਖ ਬਹੁ ਖੇਡ ਮੁਕਾਬਲੇ ਸੰਪੰਨ ਹੋ ਗਏਪ ਜਿਲ੍ਹਾ ਖੇਡ ਅਫਸਰ ਹਰਪਾਲਜੀਤ ਕੌਰ ਸੰਧੂ ਨੇੇ ਦੱਸਿਆ ਕਿ ਅੰਡਰ 14-17 ਸਾਲ ਉਮਰ ਵਰਗ ਲੜਕੇ- ਲੜਕੀਆਂ ਦੇ ਬਾਕਸਿੰਗ, ਜੂਡੋ, ਜਿਮਨਾਸਟਿਕ, ਕਬੱਡੀ, ਫੁੱਟਬਾਲ, ਹੈਂਡਬਾਲ, ਹਾਕੀ, ਕੁਸ਼ਤੀ ਮੁਕਾਬਲੇ ਕਰਵਾਏ ਗਏ, ਜਿਸ ਦੇ ਨਤੀਜੇ ਇਸ ਪ੍ਰਕਾਰ ਰਹੇ।ਅੰਡਰ-14 ਸਾਲ ਉਮਰ ਵਰਗ ਲੜਕਿਆ ਦੇ ਵਰਗ ਵਿੱਚ ਕੋਟਲਾ ਸੁਲਤਾਨ ਪਹਿਲੇ, ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੂਸਰੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੀਸਰੇ, ਲੜਕੀਆਂ ਦੇ ਵਰਗ ਵਿੱਚ ਸ:ਸ:ਸ:ਸ ਨਵਾਂ ਕੋਟ ਪਹਿਲੇ, ਐਸ.ਜੀ. ਐਜ. ਪੀ. ਪਬਲਿਕ ਸਕੂਲ, ਮਜੀਠਾ ਰੋਡ, ਦੂਸਰੇ, ਸ:ਸ:ਸ:ਸ: ਛੇਹਟਾਂ ਤੀਸਰੇ ਸਥਾਨ ਤੇ ਰਹੇ ਜਦੋ ਕਿ ਲੜਕੀਆਂ ਦੇ 17 ਸਾਲ ਉਮਰ ਵਰਗ ਵਿੱਚ ਦਵਿੰਦਰਾ ਇੰਟਰਨੈਸ਼ਨਲ ਭਲਾ ਪਿੰਡ ਪਹਿਲੇ, ਐਸ.ਜੀ.ਐਜ.ਪੀ.ਪਬਲਿਕ ਸਕੂਲ, ਮਜੀਠਾ ਰੋਡ ਦੂਸਰੇ, ਖਾਲਸਾ ਕਾਲਜੀਏਟ ਸੀ:ਸ:ਸ: ਤੀਸਰੇ ਸਥਾਨ ਤੇ ਰਹੇ। ਲੜਕੀਆਂ ਦੇ ਵਰਗ ਵਿੱਚ ਸ:ਸ:ਸ:ਸ: ਨਵਾਂ ਕੋਟ ਪਹਿਲੇ, ਸ:ਸ:ਸ:ਸ: ਦੂਸਰੇ , ਐਸ.ਜੀ.ਐਜ.ਪੀ.ਪਬਲਿਕ ਸਕੂਲ ਮਜੀਠਾ ਰੋਡ ਤੀਸਰੇ ਸਥਾਨ ਤੇ ਰਹੇ।ਹੈਂਡਬਾਲ ਅੰਡਰ 14 ਸਾਲ ਉਮਰ ਵਰਗ ਲੜਕਿਆ ਦੇ ਉਮਰ ਵਰਗ ਵਿੱਚ ਸ:ਸ:ਸ:ਸ:ਪਹਿਲੇ, ਖਾਲਸਾ ਕਾਲਜੀਏਟ ਸ:ਸ:ਸ: ਦੂਸਰੇ ਤੇ ਢਪੱਈ ਦੀ ਟੀਮ ਤੀਸਰੇ ਸਥਾਨ ਤੇ ਰਹੀ।ਲੜਕੀਆਂ ਦੇ ਵਰਗ ਵਿੱਚ ਜੀ.ਐਨ.ਡੀ.ਯੂ ਕੈਂਪਸ ਪਹਿਲੇ, ਖਾਲਸਾ ਕਾਲਜ ਗਰਲਜ ਸ:ਸ:ਸ: ਦੂਸਰੇ ਅਤੇ ਸ:ਸ:ਸ:ਸ: ਕੋਟ ਖਾਲਸਾ ਤੀਸਰੇ ਸਥਾਨ ਤੇ ਰਹੇ । ਕਬੱਡੀ ਅੰਡਰ -14 ਸਾਲ ਉਮਰ ਵਰਗ ਲੜਕਿਆ ਦੇ ਵਰਗ ਵਿੱਚ ਸ:ਸ:ਸ:ਸ: ਹਰਸ਼ਾ- ਛੀਨਾ ਪਹਿਲੇ, ਸੈਟ ਸੋਲਜਰ ਜੰਡਿਆਲਾ ਗੁਰੂ ਦੂਜੇ ਤੇ ਗਦਲੀ ਦੀ ਟੀਮ ਤੀਜੇ ਸਥਾਨ ਤੇ ਰਹੀ।ਲੜਕੀਆਂ ਦੇ ਵਰਗ ਵਿੱਚ ਸ:ਸ:ਸ:ਸ: ਹਰਸ਼ਾ- ਛੀਨਾਂ ਪਹਿਲੇ, ਸ:ਕੰ:ਸ:ਸ:ਸ: ਮਾਲ ਰੋਡ ਦੂਜੇ ਤੇ ਰਈਆ ਦੀ ਟੀਮ ਤੀਜੇ ਸਥਾਨ ਤੇ ਰਹੀ।
ਹਾਕੀ 17 ਸਾਲ ਉਮਰ ਵਰਗ ਲੜਕਿਆ ਦੇ ਵਰਗ ਵਿੱਚ ਖਾਲਸਾ ਅਕੈਡਮੀ ਪਹਿਲੇ, ਉਦੋੋਨੰਗਲ ਦੂਜੇ ਤੇ ਮਹਿਤਾ ਦੀ ਟੀਮ ਤੀਜੇ ਸਥਾਨ ਤੇ ਰਹੀ।ਲੜਕੀਆਂ ਦੇ ਵਰਗ ਵਿੱਚ ਖਾਲਸਾ ਅਕੈਡਮੀ ਪਹਿਲੇ, ਉਦੋੋਨੰਗਲ ਦੂਜੇ ਤੇ ਮਹਿਤਾ ਦੀ ਟੀਮ ਤੀਜੇ ਸਥਾਨ ਤੇ ਰਹੀ। ਅੰਡਰ 14 ਸਾਲ ਉਮਰ ਵਰਗ ਲੜਕੀਆਂ ਦੇ ਜਿਮਨਾਸਟਿਕ ਮੁਕਾਬਲੇ ਦੌਰਾਨ ਸ:ਕੰ:ਸ:ਸ:ਸ: ਮਾਲ ਰੋਡ ਪਹਿਲੇ, ਅਜੀਤ ਵਿਦਿਆਲਿਆ ਸ:ਸ:ਸ: ਦੂਜੇ ਤੇ ਸ:ਸ:ਸ:ਸ: ਝੀਤੇ ਕਲਾ ਤੀਜੇ ਸਥਾਨ ਤੇ ਰਹੇ। ਲੜਕਿਆਂ ਦੇ ਵਰਗ ਵਿੱਚ ਡੀ.ਏ.ਵੀ.ਸ:ਸ:ਸ: ਪਹਿਲੇ, ਐਸ.ਐਲ.ਭਵਨਜ ਦੂਜੇ ਤੇ ਪੀ.ਬੀ.ਐਨ ਸਕੂਲ ਤੀਜੇ ਸਥਾਨ ਤੇ ਰਹੇ। ਅੰਡਰ-17 ਸਾਲ ਉਮਰ ਵਰਗ ਲੜਕਿਆ ਦੇ ਜੂਡੋ ਮੁਕਾਬਲਿਆ ਦੌਰਾਨ ਭਗਤ ਪੂਰਨ ਸਿੰਘ ਆਦਰਸ਼ ਪਬਲਿਕ ਸ:ਸ:ਸ: ਪਿੰਗਲਵਾੜਾ ਮਾਨਾਂਵਾਲਾ ਪਹਿਲੇ, ਸ੍ਰੀ ਗੁਰੂ ਰਾਮਦਾਸ ਖਾਲਸਾ ਸ:ਸ:ਸ: ਦੂਜੇ ਤੇ ਇੰਟਰਨੈਸ਼ਨਲ ਫਤਹਿ ਅਕੈਡਮੀ ਦੀ ਟੀਮ ਤੀਜੇ ਸਥਾਨ ਤੇ ਰਹੀ।ਲੜਕੀਆਂ ਦੇ ਵਰਗ ਵਿੱਚ ਸ:ਕੰ:ਸ:ਸ:ਸ ਕੋਟ ਬਾਬਾ ਦੀਪ ਸਿੰਘ ਪਹਿਲੇ, ਭਗਤ ਪੂਰਨ ਸਿੰਘ ਆਦਰਸ਼ ਪਬਲਿਕ ਸ:ਸ:ਸ: ਪਿੰਗਲਵਾੜਾ ਮਾਨਾਂਵਾਲਾ ਦੂਜੇ ਤੇ ਸ:ਕੰ:ਸ:ਸ:ਸ: ਮਾਹਣਾ ਸਿੰਘ ਰੋਡ ਦੀ ਟੀਮ ਤੀਜੇ ਸਥਾਨ ਤੇ ਰਹੀ।ਜੇਤੂਆ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਸੀਗੁਰਿੰਦਰ ਸਿੰਘ ਹੁੰਦਲ, ਮੁਖਤਾਰ ਮਸੀਹ, ਚੇਤਨ ਸ਼ਰਮਾ, ਮਿਸ ਨੀਲਮ, ਕੁਲਦੀਪ ਸਿੰਘ, ਸੁਖਰਾਜ ਸਿੰਘ ਆਦਿ ਹਾਜਰ ਸਨ। ਫੋਟੋ ਕੇਪਸ਼ਨ:- ਜਿਲ੍ਹਾ ਪੱਧਰੀ ਖੇਡ ਮੁਕਾਲਿਆ ਦੇ ਜੇਤੂਆ ਨੂੰ ਇਨਾਮ ਤਕਸੀਮ ਕਰਦੇ ਡੀਐਸਓ ਹਰਪਾਲਜੀਤ ਕੌਰ ਸੰਧੂ, ਨਾਲ ਹਨ ਸੀ ਸਹਾਇਕ ਗੁਰਿੰਦਰ ਸਿੰਘ ਹੁੰਦਲ, ਕੋਚ ਸਿਮਰਨਜੀਤ ਸਿੰਘ ਅਤੇ ਹੋਰ।

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …

Leave a Reply