
ਜੰਡਿਆਲਾ ਗੁਰੂ, 30 ਮਈ ( ਹਰਿੰਦਰਪਾਲ ਸਿੰਘ)- ਅੰਮ੍ਰਿਤਸਰ ਕਾਲਜ ਆੱਫ ਇੰਜੀਨੀਰਿੰਗ ਅਤੇ ਟੈਕਨਾਲੋਜੀ ਦੇ ਵਿਦਿਆਰਥੀ ਹੁਣ ਪੜ੍ਹਾਈ ਵਿਚ ਅਪਨਾ ਨਾਮ ਖੱਟਣ ਲਈ ਹੁਣ ਵਿਦੇਸ਼ ਦੀ ਯਾਤਰਾ ਵੀ ਕਰਨਗੇ। ਇਸ ਤੋਂ ਇਲਾਵਾ ਵਿਦੇਸ਼ ਤੋਂ ਪ੍ਰੋਫੈਸਰ ਵੀ ਇੰਜੀਨਿਰਿੰਗ ਕਾਲਜ ਵਿਚ ਫੈਕਲਟੀ ਐਕਸਚੇਂਜ ਦੇ ਤਹਿਤ ਕੁਝ ਨਵਾ ਸਿਖਾਉਣ ਲਈ ਆਉਣਗੇ।ਅਮਰੀਕਾ ਦੇ ਪਿਟਸਬਰਗ ਸਟੇਟ ਯੂਨੀਵਰਸਿਟੀ ਦੇ ਗਰੈਜੂਏਟ ਸਕੂਲ ਦੇ ਡੀਨ ਡਾ: ਪਵਨ ਕਾਹੋਲ ਕਲ੍ਹ ਵੀਰਵਾਰ ਇੰਜੀਨੀਰਿੰਗ ਕਾੱਲਜ ਪਹੁੰਚੇ।ਕਾਲਜ ਦੇ ਚੇਅਰਮੈਨ ਐਡਵੋਕੇਟ ਅਮਿਤ ਸ਼ਰਮਾ ਅਤੇ ਪ੍ਰਿਸੀਪਲ ਵੀ. ਕੇ. ਬੰਗਾ ਨੇ ਉਹਨਾ ਦਾ ਸਵਾਗਤ ਕੀਤਾ।ਕਾਲਜ ਦੇ ਵਿਦਿਆਰਥੀਆਂ ਵਲੋਂ ਡਾ: ਪਵਨ ਕਾਹੋਲ ਕੋਲੋ ਵਿਦੇਸ਼ ਵਿਚ ਉਚ ਸਿੱਖਿਆ ਨਾਲ ਸਬੰਧਤ ਸਵਾਲ ਪੁੱਛੇ ਅਤੇ ਡਾ: ਪਵਨ ਕਾਹੋਲ ਨੇ ਉਹਨਾ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਇੰਜੀਨੀਰਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਕਾਲਜ ਦੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਅਮਰੀਕਾ ਵਿਚ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਉਹਨਾ ਨੂੰ ਸੱਦਾ ਦਿੱਤਾ।ਕਾਲਜ ਦੇ ਪ੍ਰਿੰਸੀਪਲ ਡਾ: ਵੀ. ਕੇ. ਬੰਗਾ ਨੇ ਕਿਹਾ ਕਿ ਉਹਨਾ ਦਾ ਕਾਲਜ ਕਈ ਵਿਦੇਸ਼ੀ ਯੂਨੀਵਰਸਿਟੀਆਂ ਦੇ ਨਾਲ ਟਾਈਮ ਅੱਪ ਕਰਨ ਜਾ ਰਿਹਾ ਹੈ।ਪ੍ਰਿੰਸੀਪਲ ਨੇ ਕਿਹਾ ਕਿ ਇੰਜੀਨੀਰਿੰਗ ਕਾਲਜ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਹੁਣ ਵਿਦੇਸ਼ਾਂ ਵਿਚ ਵੀ ਪੜ੍ਹਾਈ ਕਰਨ ਦਾ ਮੋਕਾ ਮਿਲੇਗਾ। ਇਸ ਮੋਕੇ ਐਡਵੋਕੇਟ ਅਮਿਤ ਸ਼ਰਮਾ ਅਤੇ ਪ੍ਰਿੰਸੀਪਲ ਡਾ: ਵੀ ਕੇ ਬੰਗਾ ਨੇ ਆਏ ਹੋਏ ਵਿਦੇਸ਼ੀ ਮਹਿਮਾਨ ਡਾ: ਕਾਹੋਲ ਦਾ ਧੰਨਵਾਦ ਕੀਤਾ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media