Monday, February 23, 2026

ਪੰਜਾਬ ਸਰਕਾਰ ਵਲੋ ਪੰਜਾਬੀ ਸੂਬੇ ਦੇ 50 ਸਾਲਾ ਜਸ਼ਨ ਪੰਜਾਬੀਆਂ ਨਾਲ ਧੋਖਾ – ਗੁਰਜੀਤ ਸਿੰਘ ਔਜਲਾ

ppn3110201602ਅੰਮ੍ਰਿਤਸਰ, 31 ਅਕਤੂਬਰ (ਜਗਦੀਪ ਸਿੰਘ ਸੱਗੂ) – ਕਾਂਗਰਸ ਦਿਹਾਤੀ ਅੰਮ੍ਰਿਤਸਰ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਸਰਕਾਰ ਵਲੋ ਪੰਜਾਬੀ ਸੂਬੇ ਦੇ 50 ਸਾਲਾ ਜਸ਼ਨਾਂ ਨੂੰ ਪੰਜਾਬੀਆਂ ਨਾਲ ਧੋਖਾ ਕਰਾਰ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਵਾਸੀਆਂ ਨੂੰ ਗੁਮਰਾਹ ਕਰ ਰਹੀ ਹੈ।ਪ੍ਰੈਸ ਦੇ ਨਾਮ ਜਾਰੀ ਇਕ ਬਿਆਨ ਵਿਚ ਔਜਲਾ ਨੇ ਕਿਹਾ ਕਿ ਆਪਣੀ ਸੋੜੀ ਰਾਜਨੀਤੀ ਨੂੰ ਚਮਕਾਉਣ ਈ ਅਟਾਰੀ ਤੋਂ ਦਿਲੀ ਤਕ ਦੇ ਪੰਜਾਬ ਨੂੰ ਛਾਂਗ ਕੇ ਅਕਾਲੀਆਂ ਨੇ ਛੋਟਾ ਕਰਵਾਇਆ ਹੈ ਤਾਂ ਕਿ ਅਕਾਲੀ ਦਲ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡ ਸਕੇ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਪੰਜਾਬ ਵਿਚ ਧੀਆਂ ਭੈਣਾਂ ਦੀਆਂ ਚੁੰਨੀਆਂ ਰੋਲੀਆਂ ਜਾ ਰਹੀਆਂ ਹਨ। ਪੰਜਾਬ ਵਿਚ ਕੋਈ ਵੀ ਸੁਰਖਿਅਤ ਨਹੀ ਫਿਰ ਵੀ ਪੰਜਾਬ ਸਰਕਾਰ ਪੰਜਾਬੀ ਸੂਬੇ ਦੀ ਕਾਇਮੀ ਦੇ ਜਸ਼ਨ ਮਨਾ ਰਹੀ ਹੈ। ਸz ਅੋਜਲਾ ਨੇ ਕਿਹਾ ਕਿ ਅੱਜ ਸੂਬੇ ਵਿਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਕੇਂਦਰ ਵਿਚ ਵੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨੂੰ ਸਹਿਯੋਗ ਦੇ ਰਿਹਾ ਹੈ।ਅਕਾਲੀ ਦਲ ਦੇ ਪ੍ਰਧਾਨ ਅਤੇ ਰਾਜ ਦੇ ਉਪ ਮੁਖ ਮੰਤਰੀ  ਸz ਸੁਖਬੀਰ ਸਿੰਘ ਬਾਦਲ ਪੰਜਾਬੀਆਂ ਨੂੰ ਇਸ ‘ਖੁਸ਼ੀ’ ਦੇ ਮੌਕੇ ਤੇ ਇਹ ਵੀ ਦਸ ਦੇਣ ਕਿ ਚੰਡੀਗੜ੍ਹ ਪੰਜਾਬ ਵਿਚ ਕਦੋ ਸ਼ਾਮਲ ਕਰਵਾ ਰਹੇ ਹਨ। ਉਨ੍ਹਾਂ ਉਪ ਮੁਖ ਮੰਤਰੀ ਸz ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕਰਦਿਆਂ ਪੁਛਿਆ ਕਿ ਕੇਂਦਰ ਸਰਕਾਰ ਪੰਜਾਬ ਨੂੰ ਡੈਮਾਂ ਦਾ ਕੰਟਰੋਲ ਕਦੋ ਸੋਂਪ ਰਿਹਾ ਹੈ? ਉਨ੍ਹਾਂ ਪੁਛਿਆ ਕਿ ਸੁਪਨਿਆਂ ਦੇ ਸੋਦਾਗਰ ਸz ਸੁਖਬੀਰ ਸਿੰਘ ਬਾਦਲ ਪੰਜਾਬ ਵਾਸੀਆਂ ਨੂੰ ਇਹ ਵੀ ਦਸਣ ਦੀ ਖੇਚਲ ਕਰਨ ਕਿ ਅਕਾਲੀ ਦਲ ਦਾ ਅੱਜ ਅਨੰਦਪੁਰ ਮਤੇ ਬਾਰੇ  ਕੀ ਸੰਟੈਡ ਹੈ। ਉਨ੍ਹਾਂ ਤਾਬੜਤੋੜ ਹਮਲਾ ਕਰਦਿਆਂ ਕਿਹਾ ਕਿ ਅਕਾਲੀ ਦਲ ਹੁਣ ਪੰਜਾਬੀ ਬੋਲਦੇ ਇਲਾਕਿਆਂ ਤੇ ਖਾਮੋਸ਼ ਕਿਉਂ ਹੈ। ਸz ਔਜਲਾ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਦੇ ਕਾਰਜਕਾਲ ਵਿਚ ਪੰਜਾਬ ਦਾ ਵਿਕਾਸ ਅਤੇ ਪੰਜਾਬੀਆਂ ਦੀ ਹੱਕੀ ਮੰਗਾਂ ਬਾਰੇ ਲੰਮੀ ਚੁੱਪ ਹੈ।
ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਯਾਦ ਹੈ ਕਿ ਜਦ ਪੰਜਾਬੀ ਬੋਲਦੇ ਇਲਾਕਿਆਂ ਬਦਲੇ ਫਾਜ਼ਿਲਕਾ ਅਬੋਹਰ ਦੀ ਮੰਗ ਕੀਤੀ ਸੀ ਤਾਂ ਪੰਜਾਬ ਦੇ ਜਰਨੈਲ ਕੈਪਟਨ ਅਮਰਿੰਦਰ ਸਿੰਘ ਨੇ ਕੰਦੂਖੇੜਾ ਵਿਚ ਡੇਰਾ ਲਗਾ ਕੇ ਪੰਜਾਬ ਦੀ ਖੜਗਭੁਜਾ ਅਬੋਹਰ, ਫਾਜ਼ਿਲਕਾ ਨੂੰ ਬਚਾਇਆ ਸੀ ਤੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਆਪਣੀ ਮੁਖ ਮੰਤਰੀ ਦੀ ਕੁਰਸੀ ਵੀ ਦਾਅ ਤੇ ਲਗਾ ਦਿੱਤੀ ਸੀ।ਉਨ੍ਹਾਂ ਕਿਹਾ ਕਿ ਹਾਸੋਹੀਣੀ ਗੱਲ ਇਹ ਵੀ ਹੈ ਕਿ ਜਿਸ ਜਨਸੰਘ ਨੇ ਪੰਜਾਬੀ ਸੂਬੇ ਦੀ ਵਿਰੋਧਤਾ ਕੀਤੀ ਸੀ, ਅਕਾਲੀ ਦਲ ਉਸੇ ਜਨਸੰਘ ਦੇ ਬਦਲੇ ਰੂਪ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੂੰ ਪੰਜਾਬੀ ਸੂਬੇ ਦੇ ਜਸ਼ਨਾਂ ਵਿੱਚ ਬੁਲਾ ਕੇ ਪੰਜਾਬੀਆਂ ਦੇ ਜ਼ਖਮਾਂ ਤੇ ਲੂਣ ਛਿੜਕ ਰਿਹਾ ਹੈ।ਔਜਲਾ ਨੇ ਕਿਹਾ ਕਿ 6 ਸਾਲ ਤਕ ਕੇਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਸਰਕਾਰ ਰਹੀ ਤੇ ਸੁਖਬੀਰ ਸਿੰਘ ਬਾਦਲ ਉਸ ਸਰਕਾਰ ਵਿਚ ਮੰਤਰੀ ਰਹੇ, ਹੁਣ ਵੀ ਕੇਂਦਰ ਵਿਚ ਕਰੀਬ 2 ਸਾਲ ਤੋ ਨਰਿੰਦਰ ਮੌਦੀ ਦੀ ਅਗਵਾਈ ਵਾਲੀ ਸਰਕਾਰ ਤੇ ਬੀਬਾ ਹਰਸਿਮਰਤ ਕੌਰ ਮੰਤਰੀ ਹਨ, ਹੁਣ ਅਕਾਲੀ ਦਲ ਨੂੰ ਆਪਣੀ ਭਾਈਵਾਲ ਤੇ ਦੋਸਤ ਪਾਰਟੀ ਕੋਲੋ ਪੰਜਾਬ ਦੀਆਂ ਮੰਗਾਂ ਮਨਵਾ ਕੇ ਜਸ਼ਨ ਮਨਾਉਣੇ ਚਾਹੀਦੇ ਹਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply