ਅੰਮ੍ਰਿਤਸਰ, 31 ਅਕਤੂਬਰ (ਜਗਦੀਪ ਸਿੰਘ ਸੱਗੂ)- ਈਕੋਸਿੱਖ ਅਤੇ ਦਿਲਬੀਰ ਫਾਊਂਡੇਸ਼ਨ ਵੱਲੋਂ ਅਯੋਜਿਤ ਹਫਤਾਵਾਰੀ ਆਰਗੈਨਿਕ ਕਿਸਾਨ ਮੇਲੇ ‘ਚ ਵਿਸ਼ਵ-ਪ੍ਰਸਿੱਧ ਬਾਵਰਚੀ ਵਿਕਾਸ ਖੰਨਾ ਦੀ ਅਚਾਨਕ ਆਮਦ ਨੇ ਸਾਰਿਆਂ ਨੂੰ ਅਚੰਭਿਤ ਕਰ ਦਿੱਤਾ।ਹਵਾਈ ਅੱਡੇ ‘ਤੇ ਪਹੁੰਚਦਿਆਂ ਹੀ ਜਦੋਂ ਉਹਨਾਂ ਨੂੰ ਕਿਸਾਨਾਂ ਦੀ ਇਸ ਰਸਾਇਣ-ਮੁਕਤ ਮੰਡੀ ਬਾਰੇ ਪਤਾ ਲੱਗਾ ਤਾਂ ਵਿਕਾਸ ਸਿੱਧੇ ਗਰੀਨ ਅਵੈਨਿਊ ਵਿੱਚ ਮੰਡੀ ‘ਚ ਪਹੁੰਚ ਗਏ। ਵਿਕਾਸ ਖੰਨਾ ਇੱਕ ਘੰਟੇ ਤੋਂ ਵੱਧ ਸਮੇਂ ਲਈ ਕਿਸਾਨਾਂ ਨਾਲ ਵਾਰਤਾ ਕਰਦੇ, ਪਦਾਰਥਾਂ ਦਾ ਸਵਾਦ ਚੱਖਦੇ, ਖਰੀਦਦਾਰਾਂ ਅਤੇ ਪ੍ਰਸ਼ੰਸਕਾਂ ਨਾਲ ਗੱਲ-ਬਾਤ ਕਰਦੇ ਰਹੇ।
ਵਿਕਾਸ ਖੰਨਾ ਨੇ ਕਿਹਾ, ਅੰਮ੍ਰਿਤਸਰ ਵਿੱਚ ਰਸਾਇਣ-ਮੁਕਤ ਪਦਾਰਥਾਂ ਅਤੇ ਭੋਜਨ ਦੀ ਇਹ ਇੱਕ ਰੱਬੀਂ ਸ਼ੁਰੁਆਤ ਹੈ, ਮੇਰੇ ਵੱਡੇ ਭਾਗ ਨੇ ਕਿ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ। ਵਿਕਾਸ ਗਊ ਦੇ ਦੁੱਧ ਦੀ ਬਣੀ ਛਾਜ ਪੀ ਕੇ ਅੱਸ਼-ਅੱਸ਼ ਕਰ ਉੱਠੇ।ਇਸਦੇ ਨਾਲ ਉਹਨਾਂ ਥਰਾਈਵ-ਅੱਰਥ ਦੀ ਪਹਾੜੀ ਸ਼ਹਿਦ ਅਤੇ ਮਗਜ਼ਾਂ ਦੀ ਵੀ ਬਹੁਤ ਪ੍ਰਸ਼ੰਸਾ ਕੀਤੀ।
ਇਸ ਮੰਡੀ ਵਿੱਚ ਦਿਵਾਲੀ ਦੇ ਸ਼ੁਭ ਮੌਕੇ ਤੇ ਦੀਵੇ ਅਤੇ ਹੋਰ ਟੈਰਾਕੋਟਾ ਦੇ ਸਮਾਨ ਵੀ ਮਿਲ ਰਹੇ ਸਨ। ਸਬਜ਼ੀਆਂ ਵਿੱਚ ਤਾਜ਼ੀ ਬਰੌਕਲੀ, ਲਾਲ-ਪੀਲੀਆਂ ਮਿਰਚਾਂ ਅਤੇ ਗੋਲਡਨ ਸੇਬ ਅਤੇ ਕੀਵੀ ਵਰਗੇ ਫਲਾਂ ਨੇ ਮੰਡੀ ਵਿੱਚ ਵਾਧਾ ਕੀਤਾ।ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਲਈ ਕੁਦਰਤੀ ਕੀੜੇ-ਮਾਰ ਤੇ ਮੱਛਰ-ਮਾਰ ਦਵਾਈਆਂ ਵੀ ਪਰਦਰਸ਼ਿਤ ਕੀਤੀਆਂ ਗਈਆਂ।ਪੰਜਾਬ ਭਰ ਤੋਂ ਪਹੁੰਚੇ ਉੱਘੇ ਆਰਗੈਨਿਕ ਕਿਸਾਨਾਂ ਨੂੰ ਇਸ ਹਫਤੇ ਵੀ ਆਪਣੀ ਵਿਕਰੀ ਅਤੇ ਪੁਰਾਣੇ ਗਾਹਕਾਂ ਦੀ ਪਰਸ਼ੰਸਾ ਤੋਂ ਰਸਾਇਣ ਮੁਕਤ ਤੇ ਕੁਦਰਤੀ ਭੋਜਨ ਉਗਾਉਣ ਦਾ ਭਾਰੀ ਹੁੰਗਾਰਾ ਮਿਲਿਆ।
ਪਰਿਵਾਰਾਂ ਨਾਲ ਆਏ ਬੱਚੇ ਪੀਂਘਾਂ ਪਾਉਂਦੇ ਅਤੇ ਵੱਛਿਆਂ ਨਾਲ ਖੇਡਦੇ ਰਹੇ।ਸ਼ਹਿਜ਼ਾਦਾਨੰਦ ਕਾਲਜ ਅਤੇ ਮਿਲੇਨੀਅਮ ਸਕੂਲ ਦੀਆਂ ਵਲੰਟੀਅਰ ਟੀਮਾਂ ਨੇ ਇਸ ਮੰਡੀ ਨੂੰ ਆਪਣੀ ਮਿਹਨਤ ਨਾਲ ਕਾਮਯਾਬ ਕੀਤਾ।ਦਿਲਬੀਰ ਫਾਊਂਡੇਸ਼ਨ ਅਤੇ ਈਕੋ-ਅੰਮ੍ਰਿਤਸਰ ਦੇ ਚੇਅਰਮੈਨ, ਗੁਣਬੀਰ ਸਿੰਘ ਨੇ ਕਿਹਾ, ਵਿਸ਼ਵ ਪ੍ਰਸਿੱਧ ਦੇ ਬਾਵਰਚੀ ਦਾ ਮੰਡੀ ਵਿੱਚ ਆਉਣਾ ਆਰਗੈਨਿਕ ਫੂਡ ਦੇ ਪ੍ਰਸ਼ੰਸਕਾ ਅਤੇ ਕਿਸਾਨ ਵੀਰਾਂ ਦੋਨਾ ਲਈ ਹੀ ਬੇਸ਼ਕੀਮਤੀ ਅਤੇ ਉਤਸ਼ਾਹ ਭਰਣ ਵਾਲਾ ਹੈ। ਉਹ ਹਰ ਹਫਤੇ ਅੰਮ੍ਰਿਤਸਰੀਆਂ ਦੀ ਸਿਹਤ ਲਈ ਕੁਦਰਤੀ ਭੋਜਨ ਪੇਸ਼ ਕਰਨ ਦੀ ਕੋਸ਼ਿਸ਼ ਕਰਨਗੇ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media