ਅੰਮ੍ਰਿਤਸਰ, 6 ਨਵੰਬਰ (ਜਗਦੀਪ ਸਿੰਘ ਸੱਗੂ) – ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਮਾਲ ਰੋਡ ਵਿਖੇ ਤਿੰਨ ਰੋਜ਼ਾ ਖੇਤਰ ਪੱਧਰੀ ਸਹਿੁਅਕਾਦਮਿਕ ਮੁਕਾਬਲੇ ਅੱਜ ਸਮਾਪਤ ਹੋ ਗਏ। ਇਹ ਮੁਕਾਬਲੇ ਵਿਦਿਆਰਥੀਆਂ ਵਿੱਚ ਉਸਾਰੂ ਰੁਚੀਆਂ ਜਗਾਉਣ ਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵ’ਲੋਂ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ, ਤਰਨਤਾਰਨ ਅਤੇ ਪਠਾਨਕੋਟ ਨਾਲ ਸਬੰਧਿਤ ਸੈਂਕੜੇ ਵਿਦਿਆਰਥੀਆਂ ਨੇ ਭਾਸ਼ਣੁਕਲਾ, ਕਵਿਤਾ ਉਚਾਰਨ, ਆਮ ਗਿਆਨ ਅਤੇ ਲੋਕ ਨਾਚ ਲੁ’ਡੀ ਅਤੇ ਗਿੱਧੇ ਰਾਹੀਂ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ।
ਮੁਕਾਬਲੇ ਦੇ ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਵਿ’ਦਿਅਕ ਮੁਕਾਬਲਿਆਂ ਦੇ ਕੁੋਆਰਡੀਨੇਟਰ ਸ੍ਰੀਮਤੀ ਰਜਿੰਦਰ ਚੌਹਾਨ ਨੇ ਵਿਦਿਆਰਥੀ ਕਲਾਕਾਰਾਂ ਨੂੰ ਇਨਾਮ ਵੰਡਦਿਆਂ ਕਿਹਾ ਕਿ ਸਿੱਖਿਆ ਵਿਚ ਸਹਿੁਅਕਾਦਮਿਕ ਕਿਰਿਆਵਾਂ ਦਾ ਵਿਸ਼ੇਸ਼ ਮੱਹਤਵ ਹੁੰਦਾ ਹੈ। ਇਨ੍ਹਾਂ ਨਾਲ ਜਿਥੇ ਵਿਦਿਆਰਥੀਆਂ ਦੀ ਪ੍ਰਤਿਭਾ ਵਿਚ ਨਿਖ਼ਾਰ ਆਉਂਦਾ ਹੈ ਉਥੇ ਨਾਲ ਹੀ ਇਹ ਸਾਡੇ ਵਿਰਸੇ ਅਤੇ ਸਭਿਆਚਾਰ ਦੀਆਂ ਰੱਖਿਅਕ ਵੀ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਵੀ ਪਾਠੁਕ੍ਰਮ ਦੀ ਸਿੱਖਿਆ ਦੇ ਨਾਲੁਨਾਲ ਵਿਦਿਆਰਥੀਆਂ ਵਿਚ ਚੰਗੇ ਗੁਣਾਂ ਦੇ ਸੰਚਾਰ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਇਸ ਮੌਕੇ ਮਾਲ ਰੋਡ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਧੰਨਵਾਦ ਕੀਤਾ।
ਇਨ੍ਹਾਂ ਮੁਕਾਬਲਿਆਂ ਵਿਚ ਹੋਰ ਲੋਕ ਨਾਚਾਂ ਦੇ ਤੀਜਾ ਵਰਗ ਮੁਕਾਬਲੇ ਵਿਚ ਸਰਕਾਰੀ ਕੰ. ਸੈ. ਸਕੂਲ ਮਾਲ ਰੋਡ ਦੀ ਲੁ’ਡੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸਤੋਂ ਇਲਾਵਾ ਗਿ’ਧੇ ਵਿਚ ਪਹਿਲਾ ਸਥਾਨ ਤੇ ਪ੍ਰਿਮ ਰੋਜ਼ਿਜ਼ ਸਕੂਲ, ਦੂਜਾ ਸਥਾਨ ਤੇ ਮਾਲ ਰੋਡ ਸਕੂਲ ਅਤੇ ਤੀਜਾ ਸਥਾਨ ਸ.ਕੰ.ਸ.ਸ.ਸਕੂਲ ਮਹਾਂ ਸਿੰਘ ਗੇਟ ਨੇ ਪ੍ਰਾਪਤ ਕੀਤਾ। ਕਵਿਤਾ ਤੇ ਭਾਸ਼ਣ ਕਲਾ ਵਿਚ ਮਾਲ ਰੋਡ ਸਕੂਲ ਦੀਆਂ ਪ੍ਰੀਆ ਅਤੇ ਸ਼ੁਭਨੀਤ ਨੇ ਦੂਸਰਾ ਸਥਾਨ ਹਾਸਲ ਕੀਤਾ ਅਤੇ ਜ਼ਿਕਰਯੋਗ ਹੈ ਕਿ ਮਾਲ ਰੋਡ ਸਕੂਲ ਦੇ ਜੂਨੀਅਰ ਵਰਗ ਸੋਲੋ ਡਾਂਸ ਨੇ ਪਹਿਲਾ ਸਥਾਨ, ਗਿੱਧੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸਮੁਵਿੱਚਾ ਪ੍ਰਬੰਧ ਸ੍ਰੀਮਤੀ ਜਤਿੰਦਰ ਕੌਰ ਵਲੋਂ ਕੀਤਾ ਗਿਆ ਅਤੇ ਮੰਚ ਸੰਚਾਲਨ ਸ੍ਰੀਮਤੀ ਕਵਲਇੰਦਰ ਕੌਰ ਅਤੇ ਸ੍ਰੀਮਤੀ ਮਨਦੀਪ ਕੌਰ ਨੇ ਕੀਤਾ। ਉਪਰੋਕਤ ਮੁਕਾਬਲਿਆਂ ਵਿਚ ਜ’ਜ ਦੀ ਭੁਮੀਕਾ ਸ੍ਰੀਮਤੀ ਰਮਨਪ੍ਰੀਤ ਕੌਰ, ਸ੍ਰੀਮਤੀ ਮਨਜੋਤ ਕੌਰ ਅਤੇ ਸ੍ਰੀਮਤੀ ਬਲਵਿੰਦਰ ਕੌਰ ਨੇ ਨਿਭਾਈ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media