ਪਠਾਨਕੋਟ, 6 ਨਵਬਰ (ਪੰਜਾਬ ਪੋਸਟ ਬਿਊਰੋ) – ਆਮ ਲੋਕਾਂ ਨੂੰ ਸਿਹਤ ਸੰਬਧੀ ਦਿੱਤੀਆਂ ਜਾ ਰਹੀਆਂ ਪੰਜਾਬ ਸਰਕਾਰ ਵਲੋਂ ਮੁਫਤ ਸਿਹਤ ਸਹੂਲਤਾਂ ਬਾਰੇ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਹਤ ਵਿਭਾਗ ਪਠਾਨਕੋਟ ਵਲੋਂ ਅੱਜ ਸਿਹਤ ਜਾਗਰੂਕਤਾ ਮੁੰਹਿਮ ਦੀ ਸ਼ੂਰੁਆਤ ਜਿਲ੍ਹੇ ਦੇ ਵੱਖ ਵੱਖ ਬਲਾਕਾਂ ਵਿੱਚ ਕੀਤੀ ਗਈ, ਜਿਸ ਦਾ ਉਦਘਾਟਨ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਨੇ ਪਿੰਡ ਗੁੜਾਂ ਕਲਾਂ ਵਿੱਚ ਅਤੇ ਵਿਧਾਇਕ ਭੋਆ ਸ਼੍ਰੀਮਤੀ ਸੀਮਾ ਦੇਵੀ ਨੇ ਪਿੰਡ ਕੀੜੀ ਖੁਰਦ ਵਿਖੇ ਕੀਤੀ।ਬਲਾਕ ਬੁੰਗਲ ਬਧਾਨੀ ਵਿਖੇ ਸਿਹਤ ਜਾਗਰੂਕਤਾ ਮੁੰਹਿਮ ਦੀ ਸ਼ੂਰਆਤ ਜਿਲਾ੍ਹ ਸਿਹਤ ਅਫਸਰ ਡਾ. ਤਰਸੇਮ ਸਿੰਘ ਦੁਆਰਾ ਕੀਤੀ ਗਈ।ਇਸ ਮੌਕੇ ਡਿਪਟੀ ਮੈਡੀਕਲ ਕਮੀਸ਼ਨਰ ਡਾ. ਸ਼ਤੀਸ਼ ਕੁਮਾਰ,ਸੀਨੀਅਰ ਮੈਡੀਕਲ ਅਫਸਰ ਇੰ ਪਠਾਨਕੋਟ ਡਾ.ਭੁਪਿੰਦਰ ਸਿੰਘ, ਸੀਨੀਅਰ ਮੈਡੀਕਲ ਅਫਸਰ ਨਰੋਟ ਜੈਮਲਸਿੰਘ, ਬੀ.ਬੀ.ਈ ਸ਼੍ਰੀ ਭੁਪਿੰਦਰ ਸਿੰਘ, ਐਚ.ਆਈ ਸ਼੍ਰੀ ਕੁਲਵੰਤ ਸਿੰਘ, ਬੀ.ਬੀ.ਈ ਮੈਡਮ ਰਿੰਪੀ, ਜਿਲਾ੍ਹ ਬੀ.ਸੀ.ਸੀ ਸ੍ਰੀ ਅਮਨਦੀਪ ਸਿੰਘ ਅਤੇ ਸਮੂਹ ਮੈਡੀਕਲ ਸਟਾਫ ਹਾਜਿਰ ਸਨ।
ਸਿਵਲ ਸਰਜਨ ਡਾ: ਨਰੇਸ਼ ਕਾਂਸਰਾ ਨੇ ਸਿਹਤ ਜਾਗਰੂਕਤਾ ਮੁੰਹਿਮ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਮੁੰਹਿਮ ਅੱਜ 5 ਨਵੰਬਰ 2016 ਤੋਂ 05 ਦੰਸਬਰ 2016 ਤੱਕ ਸ਼ੂਰੁ ਕੀਤੀ ਗਈ ਹੈ, ਜਿਸ ਅਧੀਨ ਜਿਲ੍ਹੇ ਵਿੱਚ ਤਿੰਨ ਆਈਈਸੀ ਪਬਲੀਸਿਟੀ ਵੈਨਾਂ ਚਲਣਗੀਆਂ ਹਨ, ਜੋ ਕਿ ਜਿਲ੍ਹੇ ਦੇ ਰੂਰਲ, ਸੇਮੀ ਅਰਬਨ ਅਤੇ ਅਰਬਨ ਅਬਾਦੀ ਤੱਕ ਪਹੁੰਚ ਕਰਕੇ ਲੋਕਾਂ ਨੂੰ ਸਿਹਤ ਸੇਵਾਵਾਂਫ਼ਸੁਵਿਧਾਵਾਂਫ਼ਸਕੀਮਾਂ ਬਾਰੇ ਜਾਗਰੂਕ ਕਰਨਗੀਆਂ।ਇਹ ਵੈਨਸ ਮਾਈਕਰੋਪਲਾਨ ਮੁਤਾਬਿਕ ਜਿਲ੍ਹੇ ਦੇ ਹਰ ਪਿੰਡ ਵਿੱਚ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਮੁਫਤ ਦਵਾਈਆਂ, ਟੈਸਟ ਆਦਿ ਵੀ ਕੀਤੇ ਜਾਣਗੇ।ਇਸ ਦੇ ਨਾਲ ਨਾਲ 3000 ਤੋਂ ਉਪਰ ਆਬਾਦੀ ਵਾਲੇ ਪਿੰਡਾ ਵਿੱਚ ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਸਿਹਤ ਸੇਵਾਵਾਂਫ਼ਸੁਵਿਧਾਵਾਂਫ਼ਸਕੀਮਾਂ ਜਿਨਾਂ ਵਿੱਚ ਬੇਟੀ ਬਚਾਓ ਬੇਟੀ ਪੜਾਓ, ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ,ਮੁੱਖ ਮੰਤਰੀ ਪੰਜਾਬ ਕੈਂਸਰ ਕੌਸ਼, ਮੁੱਖ ਮੰਤਰੀ ਪੰਜਾਬ ਹੈਪਾਟਾਈਟਿਸ-ਸੀ ਰਾਹਤ ਫੰਡ, ਜਨਨੀ ਸ਼ਿਸ਼ੂ ਸੁੱਰਖਿਆ ਯੋਜਨਾ,ਕੰਜਕਾਂ ਦੀ ਸਾਂਭ ਸੰਭਾਲ ਸਕੀਮ,ਐਮਰਜੈਂਸੀ ਦੇ ਮਰੀਜਾਂ ਲਈ ਪਹਿਲੇ 24 ਘੰਟੇ ਮੁਫਤ ਇਲਾਜ, ਸਟਰੋਕ ਮੈਨੈਜਮੈਂਟ,ਟੋਲ ਫ੍ਰੀ ਮੈਡੀਕਲ ਹੈਲਪਲਾਈਨ ਨੰਬਰ 104 ਅਤੇ ਐਮਰਜੈਂਸੀ ਰਿਸਪਾਂਸ ਸਰਵਿਸ ਟੋਲ ਫ੍ਰੀ ਨੰਬਰ 108, ਮੁਫਤ ਲੈਬ ਟੈਸਟ, ਆਬੀਐਸਕੇ ਅਧੀਨ ਬੱਚਿਆ ਦਾ ਮੁਫਤ ਇਲਾਜ, ਏਡਜ਼ ਕੰਟਰੋਲ, ਆਯੂਸ਼ ਤੇ ਹੋਰ ਸਿਹਤ ਸਵਿਧਾਵਾਂ, ਸਕੀਮਾਂ ਬਾਰੇ ਜਾਗਰੁਕ ਕੀਤਾ ਜਾਵੇਗਾ।ਇਸ ਮੁੰਹਿਮ ਵਿੱਚ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੀਆਂ ਬੱਲਡ ਟਰਾਂਸਫਊਜ਼ਨ ਬੱਸਾਂ, ਮੋਬਾਈਲ ਮੈਡੀਕਲ ਯੂਨਿਟ, ਰੂਰਲ ਮੈਡੀਕਲ ਅਫਸਰ, ਆਯੂਰਵੈਦਿਕ ਅਤੇ ਹੋਮਿਉਪੈਥਿਕ ਮੈਡੀਕਲ ਅਫਸਰ ਅਤੇ ਆਰ ਬੀ.ਐਸ.ਕੈ ਦੀਆਂ ਟੀਮਾਂ ਵੀ ਆਪਣੀਆਂ ਸੇਵਾਂਵਾਂ ਵੀ ਨਾਲ ਨਾਲ ਪ੍ਰਦਾਨ ਕਰਨਗੀਆਂ।ਏਐਨਐਮਜ਼ ਅਤੇ ਆਸ਼ਾ ਵਰਕਰਜ਼ ਵਲੋਂ ਬੀ.ਈ.ਈ ਅਗਵਾਈ ਵਿੱਚ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਈਈਸੀ ਪਬਲੀਸਿਟੀ ਵੈਨਸ ਦੇ ਆਉਣ ਤੋਂ ਪਹਿਲਾਂ ਹੀ ਸੂਚਿਤ ਕਰ ਦਿੱਤਾ ਜਾਵੇਗਾ ਤਾਂ ਜੋ ਲੋਕ ਇਸਦਾ ਪੂਰਾ ਲਾਭ ਲੈ ਸਕਣ।ਇਸ ਮੁਹਿਮ ਨੂੰ ਸਫਲ ਬਣਾਉਣ ਲਈ ਜਿਲ੍ਹੇ ਦੇ ਹੋਰ ਵਿਭਾਗਾਂ ਜਿਵੇਂ ਪੇਂਡੂ ਵਿਕਾਸ ਅਤੇ ਪਚਾਇਤੀ ਰਾਜ, ਮਹਿਲਾ ਤੇ ਬਾਲ ਵਿਕਾਸ ਵਿਭਾਗ, ਸਿਖਿਆ ਵਿਭਾਗ, ਆਈ.ਸੀ.ਡੀ.ਐਸ ਵਿਭਾਗ, ਪੁਲਿਸ ਵਿਭਾਗ ਤੋਂ ਇਲਾਵਾ ਜਿਲ੍ਹਾ ਪ੍ਰਸ਼ਾਸ਼ਨ ਤੋਂ ਵੀ ਸਹਿਯੋਗ ਲਿਆ ਜਾ ਰਿਹਾ ਹੈ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media