Monday, October 5, 2026

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..*

ਮਿਤੀ : 8 ਨਵੰਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

▶ ਪ੍ਰਦੂਸ਼ਣ ਦੇ ਮਾਮਲੇ ‘ਤੇ ਐਨ.ਜੀ.ਟੀ ਨੇ ਚਾਰ ਰਾਜਾਂ ਦਿੱਲੀ, ਪੰਜਾਬ, ਹਰਿਆਣਾ ਤੇ ਰਾਜਸਥਾਨ ਨੂੰ ਲਾਈ ਫਟਕਾਰ।

▶ ਵਧੇ ਪ੍ਰਦੂਸ਼ਣ ਨੂੰ ਦੇਖਦਿਆਂ ਦਿੱਲੀ ਸਰਕਾਰ ਤੇ ਪ੍ਰਸ਼ਾਸ਼ਨ ਆਇਆ ਹਰਕਤ ‘ਚ – ਸੜਕਾਂ ‘ਤੇ ਪਾਣੀ ਦਾ ਛੜਕਾਅ, ਓਵਰਲੋਡ ਟਰੱਕਾਂ ਦੇ ਦਿੱਲੀ ‘ਚ ਦਾਖਲੇ ਅਤੇ ਸ਼ਾਦੀਆਂ ‘ਤੇ ਆਤਸ਼ਬਾਜ਼ੀ ‘ਤੇ ਰੋਕ।

▶ ਉਪ ਰਾਜਪਾਲ ਨਜ਼ੀਬ ਜੰਗ ਨੇ ਮੁੱਖ ਮੰਤਰੀ ਕੇਜਰੀਵਾਲ ਅਤੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ -ਦਿੱਲੀ ਵਿੱਚ 15 ਸਾਲ ਪੁਰਾਣੇ ਡੀਜ਼ਲ ਵਾਹਨਾਂ ਖਿਲਾਫ ਕਾਰਵਾਈ ਸ਼ੁਰੂ।

▶ ਮਹਾਤਮਾ ਗਾਂਧੀ ਦੇ ਪੋਤੇ ਕਨੂੰ ਗਾਂਧੀ ਦਾ ਸੂਰਤ ‘ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ- ਨਾਸਾ ਦੇ ਸਾਬਕਾ ਵਿਗਿਆਨੀ ਸਨ ਕਨੂੰ ਗਾਂਧੀ।

▶ ਐਨ.ਡੀ.ਟੀ.ਵੀ ਇੰਡੀਆ ‘ਤੇ ਇਕ ਦਿਨ ਦੀ ਪਾਬੰਦੀ ਰੁੱਕੀ – ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੇ ਲਾਈ ਰੋਕ।

▶ ਜੰਮੂ ਕਸ਼ਮੀਰ ਦੇ ਅਨੰਤਨਾਗ ਤੋਂ ਸਰਚ ਆਪਰੇਸ਼ਨ ਦੌਰਾਨ ਭਾਰੀ ਮਾਤਰਾ ‘ਚ ਅਸਲਾ ਬਰਾਮਦ।

▶ ਭਾਰਤ ਜਪਾਨ ਤੋਂ ਖਰੀਦੇਗਾ 12 ਜੰਗੀ ਏਅਰ ਕਰਾਫਟ।

▶ ਬੈਂਗਲੋਰ ‘ਚ ਕੰਨੜ ਫਿਲਮ ਦੀ ਸ਼ੂਟਿੰਗ ਦੌਰਾਨ ਸਟੰਟ ਕਰਦੇ 3 ਕਲਾਕਾਰ ਪਾਣੀ ਵਿੱਚ ਡੁੱਬੇ –ਇਕ ਨੂੰ ਬਚਾਇਆ, ਦੋ ਲਾਪਤਾ।

▶ ਮੋਗਾ ਨੇੜੇ ਮੋਟਰਸਾਈਕਲ ਸਵਾਰਾਂ ਨੇ ਬੈਂਕ ‘ਚੋਂ ਪੈਸੇ ਕਢਵਾ ਕੇ ਆ ਰਹੇ ਅਮਰੀਕ ਸਿੰਘ ਨਾਮੀ ਵਿਅਕਤੀਆਂ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਲੁੱਟੇ 8.50 ਲੱਖ।

▶ ਪ੍ਰਦੂਸ਼ਣ ਦੀ ਰੋਕਥਾਮ ਲਈ ਗੁਰੂਗ੍ਰਾਮ ਵਿੱਚ ਧਾਰਾ 144 ਲਾਗੂ– ਨਹੀਂ ਸਾੜ੍ਹਿਆ ਜਾਵੇਗਾ ਕੂੜਾ ਕਰਕਟ।

▶ ਅੱਜ ਹੋਵੇਗੀ ਸਰਬਤ ਖਾਲਸਾ ਮਾਮਲੇ ਦੀ ਸੁਣਵਾਈ – ਹਾਈਕੋਰਟ ਨੇ ਪਟੀਸ਼ਨਰ ਦੀਆਂ ਦਲੀਲਾਂ ਨੂੰ ਕਮਜ਼ੋਰ ਦੱਸਿਆ।

▶ ਕਸ਼ਮੀਰ ‘ਚ ਮਾਰੇ ਗਏ ਸ਼ਹੀਦ ਗੁਰਸੇਵਕ ਸਿੰਘ ਦਾ ਤਰਨ ਤਾਰਨ ‘ਚ ਫੋਜੀ ਸਨਮਾਨਾਂ ਨਾਲ ਸਸਕਾਰ– ਪੰਜਾਬ ਸਰਕਾਰ ਨੇ 10 ਲੱਖ ਦੀ ਸਹਾਇਤਾ ਅਤੇ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਕੀਤਾ ਐਲਾਨ।

▶ ਸਰਹੱਦ ‘ਤੇ ਕਸ਼ੀਦਗੀ ਦੇ ਚਲਦਿਆਂ ਵੀ ਜੋਧਪੁਰ ਦਾ ਨੌਜਵਾਨ ਪਾਕਿਸਤਾਨੀ ਕੁੜੀ ਨਾਲ ਰਚਾਏਗਾ ਸ਼ਾਦੀ– ਕਰਾਚੀ ਤੋਂ ਲੜਕੀ ਭਾਰਤ ਪੁੱਜੀ।

▶ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਅੱਜ ਪੈਣਗੀਆਂ ਵੋਟਾਂ– ਹਿਲੇਰੀ ਕਲਿੰਟਨ ‘ਤੇ ਸਭ ਤੋਂ ਵੱਡਾ ਸੱਟਾ ਲੱਗਣ ਦੀ ਖਬਰ।

▶ ਦਿੱਲੀ ਗੁਰਦੁਆਰਾ ਕਮੇਟੀ ਵੰਡੇਗੀ 50 ਹਜ਼ਾਰ ਮਾਸਕ– ਨਗਰ ਕੀਰਤਨ ‘ਚ ਆਤਿਸ਼ਬਾਜੀ ਚਲਾਉਣ ‘ਤੇ ਲਾਈ ਰੋਕ।

▶ ਉੱਘੇ ਪੰਜਾਬੀ ਗਾਇਕ ਕੇ.ਐਸ ਮੱਖਣ ਅਕਾਲੀ ਦਲ ‘ਚ ਸ਼ਾਮਿਲ– ਸੁਖਬੀਰ ਬਾਦਲ ਨੇ ਕੀਤਾ ਸਵਾਗਤ।

▶ ਮੋਦੀ ਦੀ ਨਿਰਦਈ ਸਰਕਾਰ– ਸਾਬਕਾ ਫੋਜੀਆਂ ਨੂੰ ਇਕ ਅਹੁੱਦਾ ਇੱਕ ਪੈਨਸ਼ਨ ਦਾ ਨਹੀਂ ਦੇ ਰਹੀ ਲਾਭ– ਰਾਹੁਲ ਗਾਂਧੀ।

▶ ਜਲਦ ਕਾਂਗਰਸ ਪ੍ਰਧਾਨ ਬਣ ਸਕਦੇ ਹਨ ਰਾਹੁਲ ਗਾਂਧੀ– ਕਾਂਗਰਸ ਵਰਕਿੰਗ ਕਮੇਟੀ ਨੇ ਕੀਤਾ ਫੈਸਲਾ।

▶ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੇ ਹੱਕ ‘ਚ ਪੰਜਾਬ ਦੀਆਂ ਮੰਡੀਆਂ ਵਿੱਚ ਦਿੱਤੇ ਧਰਨੇ।

▶ ਜੰਮੂ ਕਸ਼ਮੀਰ ਦੇ ਸ਼ੋਪੀਆ ‘ਚ ਸੁਰੱਖਿਆ ਜਵਾਨਾਂ ਨੇ ਇਕ ਅੱਤਵਾਦੀ ਕੀਤਾ ਢੇਰ, ਦੋ ਜਵਾਨ ਜਖਮੀ।

▶ ਬਿਹਾਰ ਦੇ ਦਰਭੰਗਾ ‘ਚ ਛਠ ਪੂਜਾ ਤੋਂ ਪਰਤ ਰਹੀਆਂ 6 ਔਰਤਾਂ ਦੀ ਰੇਲ ਗੱਡੀ ਹੇਠ ਆਉਣ ਨਾਲ ਮੌਤ ਅਤੇ ਮੁਜੱਫਰਪੁਰ ‘ਚ 5 ਬੱਚੇ ਨਦੀ ‘ਚ ਡੁੱਬੇ।

▶ ਵਿਜੀਲੈਂਸ ਜਾਗਰੂਕਤਾ ਹਫਤੇ ਦੇ ਸਮਾਪਨ ਸਮਾਰੋਹ ‘ਚ ਬੋਲੇ ਮੋਦੀ– ਲੋਕਾਂ ਵਿੱਚ ਨਹੀਂ ਹੈ ਕਾਨੂੰਨ ਦਾ ਡਰ।

▶ ਕੇਂਦਰੀ ਸੂਚਨਾ ਤਕਨੀਕੀ ਮੰਤਰੀ ਰਾਮ ਸ਼ੰਕਰ ਪ੍ਰਸਾਦ ਨੇ ਅੰਮ੍ਰਿਤਸਰ ਵਿੱਚ ਸਾਫਟਵੇਅਰ ਤਕਨਾਲੋਜੀ ਪਾਰਕ ਦਾ ਰੱਖਿਆ ਨੀਂਹ ਪੱਥਰ।

▶ ਤਲਵੰਡੀ ਸਾਬੋ ‘ਚ 10 ਨਵੰਬਰ ਨੂੰ ਹੋ ਰਹੇ ਸਰਬਤ ਖਾਲਸਾ ਨੂੰ ਰੋਕਣ ਲਈ ਸਰਕਾਰ ਦ੍ਰਿੜ- ਭਾਰੀ ਪੁਲਿਸ ਫੋਰਸ ਤੋਂ ਇਲਾਵਾ ਸੀ.ਆਰ.ਪੀ.ਐਫ ਕੀਤੀ ਤਾਇਨਾਤ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply