ਪੱਟੀ, 7 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ) – ਬਿਹਾਰ ਤੋਂ ਆ ਕੇ ਪੰਜਾਬ ਵਿੱਚ ਵੱਸੇ ਪ੍ਰਵਾਸੀ ਭਾਈਚਾਰੇ ਵੱਲੋਂ ਛੱਠ ਪੂਜਾ ਦਾ ਤਿਓਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਮੇਸ਼ਵਰ ਲਾਲ ਮਾਲੀ ਨੇ ਦੱਸਿਆ ਕਿ ਸਮੂਹ ਪ੍ਰਵਾਸੀ ਭਾਈਚਾਰੇ ਵੱਲੋਂ ਸ੍ਰੀ ਮਹਾਵੀਰ ਜੈਨ ਮਾਡਲ ਹਾਈ ਸਕੂਲ ਵਿੱਚ ਛੱਠ ਮਾਤਾ ਦੀ ਪੂਜਾ ਕੀਤੀ ਗਈ ਅਤੇ ਸ਼ਾਮ ਦੇ ਸਮੇਂ ਸੂਰਜ ਨੂੰ ਅਰਘ ਦਿੱਤਾ ਗਿਆ।ਇਸ ਮੌਕੇ ‘ਤੇ ਨਰੇਸ਼ ਭੰਡਾਰੀ, ਜੈਕਿਸ਼ੋਰ ਪ੍ਰਸਾਦ, ਨਿਖਿਲ ਕੁਮਾਰ, ਮਨੀਸ਼ ਪਾਸਵਾਨ, ਦੀਪਕ ਕੁਮਾਰ, ਪੱਪੂ ਕੁਮਾਰ, ਸੱਤ ਨਰਾਇਣ ਪਾਂਡੇ, ਪ੍ਰਮੇਸ਼ਵਰ ਕੁਮਾਰ, ਰਾਮ ਪ੍ਰਵੇਸ਼, ਮਾਸਟਰ ਸ਼ੌਰਿਆ ਕੁਾਮਰ, ਪ੍ਰਿਥੀਪਾਲ, ਰਜਿੰਦਰ, ਸ੍ਰੀਮਤੀ ਰਾਮ ਰਤਨੀਦੇਵੀ, ਮੀਨਾ ਦੇਵੀ, ਮੰਜੂ ਦੇਵੀ, ਸੁਨੀਤਾ ਦੇਵੀ, ਰਾਧਾ ਦੇਵੀ, ਨੇਹਾ ਕੁਮਾਰੀ ਆਦਿ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media