Sunday, October 11, 2026

ਗੁਰੂ ਨਾਨਕ ਲੋਕ ਭਲਾਈ ਟਰੱਸਟ ਨੇ ਲੋੜਵੰਦ ਦੇ ਇਲਾਜ਼ ਲਈ ਦਿੱਤੀ 25 ਹਜ਼ਾਰ ਦੀ ਰਾਸ਼ੀ

ppn0711201622ਪੱਟੀ, 7 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ) – ਮਨੁੱਖਤਾ ਦੇ ਭਲੇ ਨੂੰ ਸਮਰਿਪਤ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਵੱਲੋਂ ਲੋੜਵੰਦ ਵਿਅਕਤੀਆਂ, ਰੋਗੀਆਂ ਦੇ ਇਲਾਜ਼ ਲਈ ਪੱਟੀ ਵਾਸੀ ਸੰਗਤਾਂ ਤੇ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਨਾਲ ਮਦਦ ਕਰਦਾ ਆ ਰਿਹਾ ਹੈ।ਟ੍ਰਸਟ ਦੇ ਮੁੱਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਜਸਪਾਲ ਸਿੰਘ ਵਾਸੀ ਜੰਡੋਕੇ ਸਰਹਾਲੀ ਦੇ ਇਲਾਜ਼ ਲਈ ਗੁਰੁ ਨਾਨਕ ਲੋਕ ਭਲਾਈ ਟਰਸਟ ਹਾਂਗਕਾਂਗ ਵੱਲੋਂ 25000 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਇਲਾਜ਼ ਲਈ ਦਿੱਤੀ ਗਈ।ਸੇਵਾਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਸਾਰੀਆਂ ਸੇਵਾਵਾਂ ਦੇਸ਼ ਵਿਦੇਸ਼ ਦੀਆਂ ਦੇ ਸਹਿਯੋਗ ਨਾਲ ਪਿਛਲੇ 10 ਸਾਲਾਂ ਤੋ ਨਿਰੰਤਰ ਜਾਰੀ ਹਨ। ਟਰਸਟ ਮੁੱਖੀ ਵੱਲੋਂ ਹਾਂਗਕਾਂਗ ਦੀਆਂ ਸੰਗਤਾਂ ਦਾ ਵਿਸ਼ੇਸ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਪ੍ਰਸਤ ਅਵਤਾਰ ਸਿੰਘ, ਗੁਰਬਿੰਦਰ ਸਿੰਘ, ਕੁਲਵਿੰਦਰ ਸਿੰਘ ਬੱਬੂ, ਡਾ. ਸਰਬਪ੍ਰੀਤ ਸਿੰਘ, ਅਮ੍ਰਿਤਪਾਲ ਸਿੰਘ, ਸੁਰਜੀਤ ਸਿੰਘ ਮਾਸਟਰ, ਜਸਪਾਲ ਸਿੰਘ, ਸ਼ਮਿੰਦਰ ਸਿੰਘ, ਬਲਬੀਰ ਸਿੰਘ ਆਦਿ ਹੋਰ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply