ਅੰਮ੍ਰਿਤਸਰ, 8 ਨਵੰਬਰ (ਸੁਖਬੀਰ ਸਿੰਘ)- ਸਥਾਨਕ ਗੁਜਰਪੁਰਾ ਵਿਖੇ ਸਾਬਕਾ ਕੌਸਲਰ ਅਤੇ ਉਸ ਦੇ ਸਾਥੀ ਨੂੰ ਤਿੰਨ ਹਥਿਆਰਬੰਦ ਹਮਲਾਵਰਾਂ ਵੱਲੋ ਦੇਰ ਸ਼ਾਮ ਗੋਲੀਆਂ ਮਾਰ ਕੇ ਗੰਭੀਰ ਜਖਮੀ ਕਰਨ ਦੀ ਖਬਰ ਹੈ।ਮਿਲੀ ਜਾਣਕਾਰੀ ਮੁਤਾਬਿਕ ਜਖਮੀਆਂ ਵਿਚੋਂ ਕੌਂਸਲਰ ਜੋਗਿੰਦਰਪਾਲ ਗਿੰਦਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਸੂਚਨਾ ਹੈ ਕਿ ਪੁਲਿਸ ਵਲੋਂ ਇਸ ਘਟਨਾ ਸਬੰਧੀ ਗੈਂਗਸਟਰ ਬੌਬੀ ਮਲਹੋਤਰਾ ਅਤੇ ਉਸ ਦੇ ਤਿੰਨ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪ੍ਰਾਪਤ ਵੇਰਵੇ ਅਨੁਸਾਰ ਜੋਗਿੰਦਰਪਾਲ ਸਿੰਘ ਗਿੰਦਾ ਘਰ ਨੇੜੇ ਬਣ ਰਹੇ ਵਾਲਮੀਕ ਮੰਦਿਰ ਕੋਲ ਆਪਣੇ ਸਮੱਰਥਕਾਂ ਬੱਬੀ ਪ੍ਰਧਾਨ, ਅਨੰਦ ਤੇ ਟੀਟੂ ਸਮੇਤ ਖੜਾ ਸੀ, ਕਿ ਦੇਰ ਸ਼ਾਮ ਨੂੰ ਆਪਣੇ ਦੋ ਸਾਥੀਆਂ ਸਮੇਤ ਉਥੇ ਪੁੱਜੇ ਬੌਬੀ ਮਲਹੋਤਰਾ ਨੇ ਉਨਾਂ ‘ਤੇ ਗੋਲੀਆਂ ਵਰਾ ਦਿਤੀਆਂ ਅਤੇ ਗਿੰਦਾ ਦੇ ਸਿਰ ਵਿੱਚ ਇੱਕ ਗੋਲੀ ਵੱਜਣ ਨਾਲ ਉਹ ਉਥੇ ਜਮੀਨ ‘ਤੇ ਡਿਗ ਪਿਆ, ਜਦਕਿ ਬੱਬੀ ਨੂੰ ਵੀ ਗੋਲੀ ਲੱਗੀ।ਵਾਰਦਾਤ ਨੂੰ ਅਮਜ਼ਾਮ ਦੇਣ ਉਪਰੰਤ ਬੌਬੀ ਆਪਣੇ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਿਆ।ਸਾਬਕਾ ਕੌਂਸਲਰ ਦੇ ਗੰਨਮੈਨ ਵਲੋਂ ਵੀ ਹਮਲਾਵਰਾਂ ‘ਤੇ ਗੋਲੀਆਂ ਚਲਾਉਣ ਦੀ ਖਬਰ ਹੈ।ਦੋਹਾਂ ਜਖਮੀਆਂ ਨੂੰ ਇਲਾਜ਼ ਲਈ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿਥੇ ਗਿੰਦੇ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ।ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਕਮਿਸ਼ਨਰ ਲੋਕ ਨਾਥ ਆਂਗਰਾ ਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ।ਇਸੇ ਦੌਰਾਨ ਥਾਣਾ ਸੀ ਡਵੀਜ਼ਨ ਦੇ ਇੰਚਾਰਜ ਅਮਰੀਕ ਸਿੰਘ ਨੇ ਦੱਸਿਆ ਕਿ ਮਾਮਲਾ ਰੰਜ਼ਿਸ਼ ਦਾ ਹੈ ਅਤੇ ਥਾਣਾ ਸੀ ਡਵੀਜ਼ਨ ਵਿਖੇ ਬੌਬੀ ਮਲਹੋਤਰਾ ਤੇ ਉਸ ਦੇ ਦੋ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਕੇ ਹਮਲਾਵਰਾਂ ਨੂੰ ਫੜਣ ਲਈ ਕਾਰਵਾਈ ਅਰੰਭ ਦਿੱਤੀ ਹੈ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media