ਫਾਜ਼ਿਲਕਾ, 8 ਨਵੰਬਰ (ਵਿਨੀਤ ਅਰੋੜਾ)- ਨਿਊ ਏਕਤਾ ਕਲੱਬ ਫਾਜ਼ਿਲਕਾ ਵੱਲੋਂ ਸਥਾਨਕ ਗਾਂਧੀ ਲਗਰ ਵਿਚ ਤੀਸਰਾ ਵਿਸ਼ਾਲ ਭਗਵਤੀ ਜਾਗਰਨ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਰਮੇਸ਼ ਵਰਮਾ ਅਤੇ ਸਮਾਜ ਸੇਵੀ ਮਲਕ ਸ਼ੇਰ ਸੱਚੂ ਵੱਲੋਂ ਜਾਗਰਨ ਦੀ ਸ਼ੁਰੂਆਤ ਵਿਚ ਮਾਂ ਦੀ ਪੂਜਾ ਕਰਵਾਈ ਗਈ। ਜਾਣਕਾਰੀ ਦਿੰਦੇ ਹੋਏ ਕਲੱਬ ਦੇ ਮੈਂਬਰ ਸੁਧੀਰ ਮਿਸ਼ਰਾ, ਕਿਸ਼ਨ ਤਨੇਜਾ, ਸੋਨੂੰ ਵਰਮਾ, ਕ੍ਰਿਸ਼ਨ ਵਰਮਾ ਨੇ ਦੱਸਿਆ ਕਿ ਇਸ ਮੌਕੇ ਪਰਮ ਪੂਜਨੀਕ ਰਮੇਸ਼ ਦੇਵਾ ਜੀ ਵਿਸ਼ੇਸ਼ ਰੂਪ ਨਾਲ ਪਹੁੰਚੀ ਅਤੇ ਭਗਤਾ ਨੂੰ ਆਸ਼ੀਰਵਾਦ ਦਿੱਤਾ।
ਜਾਗਰਨ ਵਿਚ ਦੁਰਗਿਆਨਾ ਮੰਦਰ ਭਜਨ ਮੰਡਲੀ ਫਾਜ਼ਿਲਕਾ ਦੇ ਗਾਇਕਾਂ ਵੱਲੌਂ ਸਾਰੀ ਰਾਤ ਮਾਂ ਦੀਆਂ ਭੇਟਾਂ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਗਾਇਕ ਪ੍ਰਵੀਨ ਛਾਬੜਾ ਨੇ ਸ਼੍ਰੀ ਗਨੇਸ਼ ਵੰਦਨਾ ਗਾਕੇ ਜਾਗਰਨ ਦੀ ਸ਼ੁਰੂਆਤ ਕੀਤੀ ਅਤੇ ਵਿਸ਼ੇਸ਼ ਰੂਪ ਨਾਲ ਪਹੁੰਚੇ ਫਾਜ਼ਿਲਕਾ ਦੇ ਪ੍ਰਸਿੱਧ ਗਾਇਕ ਪੱਪੀ ਪਾਰਸ ਨੇ ਐਥੇ ਓਥੇ ਲਗਦੇ ਜੈਕਾਰੇ ਮਹਾ ਮਾਈ ਦੇ, ਰੰਗ ਬਰਸੇ ਦਰਬਾਰ, ਮੇਲਾ ਮਈਆ ਦਾ, ਤੇਰੇ ਕਰਕੇ ਦੀਦਾਰ ਮਾਏ ਭਜਨ ਪੇਸ਼ ਕੀਤੇ। ਜਾਗਰਨ ਦੌਰਾਨ ਕਲੱਬ ਵੱਲੋਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਤਾਰਾ ਰਾਣੀ ਦੀ ਕਥਾ ਤੋਂ ਬਾਅਦ ਮਾਂ ਦਾ ਅਤੁੱਟ ਲੰਗਰ ਵੰਡਿਆ ਗਿਆ। ਜਾਗਰਨ ਵਿਚ ਰਾਜ ਕੁਮਾਰ ਸਬਰਵਾਲ, ਕ੍ਰਿਸ਼ਨ ਵਰਮਾ, ਰਾਜੂ ਵਰਮਾ, ਕਾਲੀ ਵਿਜ, ਗੁਲਸ਼ਨ ਕੁਮਾਰ, ਪ੍ਰਿੰਸ ਵਰਮਾ, ਪ੍ਰਵੀਣ ਵਰਮਾ, ਅਸ਼ੋਕ ਕੁਮਾਰ, ਕਾਕਾ ਭਠੇਜਾ, ਸ਼ਿਵ ਵਰਮਾ, ਗੋਰਵ ਵਰਮਾ, ਰਾਜੂ ਅਤੇ ਹੋਰਨਾਂ ਨੇ ਸਹਿਯੋਗ ਕੀਤਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media