📝 *ਅੱਜ ਦੀਆਂ ਸੁਰਖੀਆਂ…..*
ਮਿਤੀ : 10 ਨਵੰਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਐਸ.ਵਾਈ.ਐਲ ਮਾਮਲੇ ‘ਤੇ ਸੁਪਰੀਮ ਕੋਰਟ ਦਾ ਫੈਸਲਾ ਅੱਜ ਆਉਣ ਦੀ ਸੰਭਾਵਨਾ– 3.30 ਵਜੇ ਸ਼ੁਰੂ ਹੋਵੇਗੀ ਸੁਣਵਾਈ, ਮੁੱਖ ਮੰਤਰੀ ਨੇ ਕੈਬਨਿਟ ਮੀਟਿੰਗ ਸੱਦੀ।
▶ ਅਕਾਲੀ ਦਲ ਕੋਰ ਕਮੇਟੀ ਦੀ ਐਸ.ਵਾਈ.ਐਲ ਮੁੱਦੇ ‘ਤੇ ਚੰਡੀਗ੍ਹੜ ‘ਚ ਹੋਈ ਮੀਟਿੰਗ ਦੌਰਾਨ ਪੰਜਾਬ ਦੇ ਪਾਣੀ ਕਿਸੇ ਵੀ ਕੀਮਤ ‘ਤੇ ਬਾਹਰ ਨਾ ਜਾਣ ਦੇਣ ਦਾ ਮੁੜ ਦੁਹਰਾਇਆ ਵਚਨ ।
▶ ਸਰਬਤ ਖਾਲਸਾ ਦੇ ਥਾਪੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੂੰ 15 ਨਵੰਬਰ ਤੱਕ ਹਾਈਕੋਰਟ ਤੋਂ ਮਿਲੀ ਰਾਹਤ– ਗ੍ਰਿਫਤਾਰੀ ‘ਤੇ ਰੋਕ।
▶ ਜੰਮੂ ਕਸ਼ਮੀਰ ਦੇ ਕੂਪਵਾੜਾ ‘ਚ ਪਾਕਿਸਤਾਨੀ ਗੋਲੀਬਾਰੀ ‘ਚ ਇਕ ਜਵਾਨ ਸ਼ਹੀਦ, ਬਾਰਾਮੁੱਲਾ ‘ਚ ਦੋ ਅੱਤਵਾਦੀ ਢੇਰ।
▶ ਹਿਲੇਰੀ ਕਲਿੰਟਨ ਨੂੰ ਹਰਾ ਕੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ- ਨਿਊਯਾਰਕ ਵਿੱਚ ਮਨਾਏ ਜਿੱਤ ਦੇ ਜਸ਼ਨ।
▶ 500 ਤੇ 1000 ਦੇ ਨੋਟ ਬੰਦ ਕਰਨੇ ਕੈਸ਼-ਲੈਸ ਇਕਾਨਮੀ ਲਈ ਅਹਿਮ ਫੈਸਲਾ – ਅਰੁਣ ਜੇਤਲੀ।
▶ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਮਾਨਦਾਰਾਂ ਨੂੰ ਮਹਿਸੂਸ ਹੋਇਆ ਇਮਾਨਦਾਰੀ ਦਾ ਲਾਭ – ਜੇਤਲੀ।
▶ ਛੋਟੇ ਨੋਟਾਂ ਦੀ ਘਾਟ ਨੂੰ ਚੱਲਦਿਆਂ 11 ਨਵੰਬਰ ਦੀ ਰਾਤ 12 ਬਾਰਾਂ ਵਜੇ ਤੱਕ ਹਾਈਵੇਅ ਮਾਰਗਾਂ ‘ਤੇ ਟੋਲ ਟੈਕਸ ਕੀਤਾ ਬੰਦ।
▶ ਮੈਟਰੋ ਟ੍ਰੇਨਾਂ, ਦਵਾਈਆਂ ਦੀਆਂ ਦੁਕਾਨਾਂ, ਐਲ.ਪੀ.ਜੀ ਗੈਸ ਦੀ ਅਦਾਇਗੀ ਲਈ 11 ਨਵੰਬਰ ਦੀ ਅੱਧੀ ਰਾਤ ਤੱਕ ਚੱਲਣਗੇ ਪੁਰਾਣੇ ਨੋਟ।
▶ ਸ਼ੁੱਕਰਵਾਰ ਤੱਕ ਆਉਣਗੇ ਏ.ਟੀ.ਐਮ, ਬੈਂਕਾਂ ‘ਤੇ ਡਾਕਖਾਨਿਆਂ ਵਿੱਚ ਨਵੇਂ ਕਰੰਸੀ ਨੋਟ– 2 ਤਿੰਨ ਹਫਤੇ ਲੱਗਣਗੇ ਪੂਰੀ ਤਬਦੀਲੀ ਲਈ।
▶ ਆਉਣ ਵਾਲੇ ਸਮੇਂ ‘ਚ ਦਿਸਣਗੇ ਵੱਡੇ ਫਾਇਦੇ, ਇੱਕ ਝਟਕੇ ‘ਚ ਖਤਮ ਹੋਈ ਬਲੈਕ ਮਨੀ ਦੇ– ਕੈਬਨਿਟ ਮੰਤਰੀ ਜੋਸ਼ੀ।
▶ ਪ੍ਰਧਾਨ ਮੰਤਰੀ ਮੋਦੀ ਨੇ ਕਰੰਸੀ ਬਦਲਣ ਦਾ ਫੈਸਲਾ ਲੈ ਕੇ ਦੇਸ਼ ਵਾਸੀਆਂ ਨੂੰ ਦਿੱਤਾ ਨਵਾਂ ਤੋਹਫਾ, ਚੁਫੇਰਿਉਂ ਹੋਈ ਸ਼ਲਾਘਾ – ਸਾਂਪਲਾ।
▶ ਆਪਣਾ ਪੰਜਾਬ ਪਾਰਟੀ ਨੇ 15 ਉਮੀਦਵਾਰ ਐਲਾਨੇ, 2017 ‘ਚ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਲੜ੍ਹੇਗੀ ਪਾਰਟੀ – ਛੋਟੇਪੁਰ।
▶ ਚੋਣ ਜਿੱਤਣ ਉਪਰੰਤ ਬੋਲੇ ਡੋਨਾਲਡ ਟਰੰਪ– ਮੈਂ ਸਾਰੇ ਅਮਰੀਕੀਆਂ ਦਾ ਰਾਸ਼ਟਰਪਤੀ, ਕਿਹਾ ਪ੍ਰਚਾਰ ਖਤਮ– ਪਰ ਅੰਦੋਲਨ ਹੋਇਆ ਸ਼ੁਰੂ।
▶ ਏਸ਼ੀਅਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ ‘ਚ ਸਿਲਵਰ ਮੈਡਲ ਜਿੱਤ ਕੇ ਭਾਰਤ ਪਰਤੀ ਟੀਮ ਦਾ ਹਰਿਆਣਾ ਦੇ ਮੁੱਖ ਮੰਤਰੀ ਨੇ ਕੀਤਾ ਸਵਾਗਤ, ਵਰਲਡ ਚੈਂਪੀਅਨਸ਼ਿਪ ਲਈ ਕੀਤਾ ਕੁਆਲੀਫਾਈ।
▶ ਕਰੰਸੀ ਦੀ ਤਬਦੀਲੀ ਨਾਲ ਖਤਮ ਹੋਵੇਗਾ ਭ੍ਰਿਸ਼ਟਾਚਾਰ ਤੇ ਕਾਲਾਬਜ਼ਾਰੀ– ਟੈਕਸ ਦੇ ਕੇ ਸਮਾਨ ਖਰੀਦਣਗੇ ਲੋਕ – ਅਰੁਣ ਜੇਤਲੀ।
▶ 500 ਤੇ 1000 ਰੁਪਏ ਦੇ ਨੋਟ ਬਦਲਣ ਲਈ 12 ਤੇ 13 ਨਵੰਬਰ (ਸ਼ਨੀਵਾਰ ਤੇ ਐਤਵਾਰ) ਨੂੰ ਵੀ ਬੈਂਕ ਖੂੱਲਣਗੇ।
▶ ਯੂ.ਐਸ ਹਾਊਸ ਆਫ ਰਿਪ੍ਰੈਜੈਨਟੈਟਿਵ ‘ਚ ਪਹੁੰਚਣ ਵਾਲੀ ਪਹਿਲੀ ਭਾਰਤੀ ਅਮਰੀਕਨ ਮਹਿਲਾ ਬਣੀ ਪਰਾਮੀਲਾ ਜੈਪਾਲ ।
▶ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਸਿਕੰਦਰ ਸਿੰਘ ਮਲੂਕਾ ਦੇ ਬੇਟੇ ਦੀ ਅੰਤਿਮ ਅਰਦਾਸ ‘ਚ ਹੋਏ ਸ਼ਾਮਿਲ।
▶ 6500 ਸਰਕਾਰੀ ਸਕੂਲਾਂ ‘ਚ ਅਰੰਭ ਹੋਣਗੀਆਂ ਨਰਸਰੀ ਕਲਾਸਾਂ – ਸਿੱਖਿਆ ਮੰਤਰੀ ਚੀਮਾ।
▶ ਯੂ.ਪੀ ਦੇ ਬਰੇਲੀ ‘ਚ ਸੜ੍ਹੇ ਹੋਏ 500-1000 ਰੁਪਏ ਦੇ ਨੋਟਾਂ ਦੀਆਂ ਮਿਲੀਆਂ ਭਰੀਆਂ ਹੋਈਆਂ ਬੋਰੀਆਂ।
▶ 500 ਤੇ 1000 ਦੇ ਨੋਟ ਬੰਦ ਹੋਣ ਤੋਂ ਬਾਅਦ ਮੁੰਬਈ ‘ਚ 49000 ਤੱਕ ਵਿਕਿਆ ਸੋਨਾ।
▶ ਪੰਜਾਬ ਸਕੂਲ ਸਿਖਿਆ ਬੋਰਡ ‘ਚ 134 ਕਲਰਕ ਤੇ ਸਹਾਇਕ ਭਰਤੀ ਮਾਮਲੇ ‘ਚ ਮੋਹਾਲੀ ਦੀ ਮਾਨਯੋਗ ਸ਼ੈਸ਼ਨ ਕੋਰਟ ਵਲੋਂ ਤੋਤਾ ਸਿੰਘ ਖਿਲਾਫ ਕੇਸ ਖਤਮ ਕਰਨ ਦੀ ਅਰਜੀ ਰੱਦ।
▶ ਬਾਲੀਵੁੱਡ ਐਕਟਰਸ ਤੇ ਚੰਡੀਗੜ ਤੋਂ ਸੰਸਦ ਮੈਂਬਰ ਕਿਰਨ ਖੇਰ ਨੂੰ ਸਦਮਾ- ਪਿਤਾ ਦਾ ਦਿਹਾਂਤ।
▶ 500-1000 ਦੇ ਨੋਟ ਬੰਦ ਹੋਣ ਨਾਲ ਕਾਰੋਬਾਰ ਤੇ ਹਰ ਤਰਾਂ ਦੀ ਮਾਰਕੀਟ ਰਹੀ ਮੰਦੀ- ਲੋਕਾਂ ਨੂੰ ਮੁਸ਼ਕਲਾਂ ਦਾ ਕਰਨਾ ਪਿਆ ਸਾਹਮਣਾ।
▶ ਸਟੇਟ ਸਪੈਸ਼ਲ਼ ਆਪਰੇਸ਼ਨ ਸੈਲ ਵਲੋਂ ਅੱਧਾ ਕਿਲੋ ਹੈਰੋਇਨ ਤੇ 40 ਲੱਖ ਨਕਦੀ ਸਮੇਤ ਕਾਰ ਸਵਾਰ ਜਲੰਧਰ ਵਾਸੀ ਅਭਿਸ਼ੇਕ ਚੇਤਲ ਨਾਮੀ ਵਿਅਕਤੀ ਗ੍ਰਿਫਤਾਰ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media