Friday, March 6, 2026

ਸਰਨਾ ਦਲ ਦੇ ਵੱਡੇ ਆਗੂ ਜਿਲ੍ਹਾ ਪ੍ਰਧਾਨ ਓਂਕਾਰ ਸਿੰਘ ਰਾਜਾ ਅਕਾਲੀ ਦਲਵਿੱਚ ਸ਼ਾਮਲ

ppn1011201610ਨਵੀਂ ਦਿੱਲੀ, 10 ਨਵੰਬਰ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਸਾਬਕਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਵੱਡਾ ਝੱਟਕਾ ਲਗਿਆ ਹੈ। ਸਰਨਾ ਦਲ ਦੀ ਯੂਥ ਵਿੰਗ ਦੀ ਸਾਊਥ ਜੋਨ ਦੇ ਪ੍ਰਧਾਨ ਓਂਕਾਰ ਸਿੰਘ ਰਾਜਾ ਨੇ ਸਰਨਾ ਭਰਾਵਾਂ ਨੂੰ ਹੰਕਾਰੀ ਤੇ ਬਦਜੁਬਾਨ ਕਰਾਰ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦਾ ਪੱਲਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਮੌਜੂਦਗੀ ਵਿਚ ਫੜ ਲਿਆ। ਸਾਬਕਾ ਵਿਧਾਇਕ ਤੇ ਅਕਾਲੀ ਦਲ ਦੇ ਸਕੱਤਰ ਜਨਰਲ ਹਰਮੀਤ ਸਿੰਘ ਕਾਲਕਾ ਦੀ ਨਿਗਰਾਨੀ ਅਤੇ ਸਥਾਨਕ ਦਿੱਲੀ ਕਮੇਟੀ ਮੈਂਬਰ ਗੁਰਵਿੰਦਰ ਪਾਲ ਸਿੰਘ ਦੀ ਰਹਿਨੁਮਾਈ ਹੇਠ ਮਾਲਵੀਆ ਨਗਰ ਵਿਖੇ ਹੋਏ ਭਾਰੀ ਇਕੱਠ ਦੌਰਾਨ ਰਾਜਾ ਨੇ ਸਰਨਾ ਭਰਾਵਾਂ ਦੀ ਪੰਥ ਪ੍ਰਤੀ ਨੀਤੀਆਂ ਨੂੰ ਦੀ ਵੀ ਨਿਖੇਧੀ ਕੀਤੀ। ਰਾਜਾ ਵੱਲੋਂ ਆਯੋਜਿਤ ਕੀਤੇ ਗਏ ਪੰਥਕ ਇਕੱਠ ਨੂੰ ਸੰਬੋਧਿਤ ਕਰਦਿਆਂ ਜੀ.ਕੇ ਨੇ ਰਾਜਾ ਨੂੰ ਆਪਣੇ ਦਸਵੰਧ ਨਾਲ ਲੋੜਵੰਦਾਂ ਦੀ ਮਦਦ ਕਰਨ ਵਾਲਾ ਕਾਬਿਲ ਆਗੂ ਦੱਸਿਆ।  ਜੀ.ਕੇ. ਨੇ ਕਿਹਾ ਕਿ ਕਿਉਂਕਿ ਆਊਂਦੀਆਂ ਚੋਣਾਂ ਵਿਚ ਨੌਜਵਾਨਾਂ ਦੀ ਭੂਮਿਕਾ ਅਹਿਮ ਰਹਿਣੀ ਹੈ। ਇਸ ਕਰਕੇ ਰਾਜਾ ਵਰਗੇ ਦੱਖਣੀ ਦਿੱਲੀ ਦੇ ਸਿਰਕੱਢ ਆਗੂ ਦੇ ਪਾਰਟੀ ਵਿਚ ਸਮੂਲਿਅਤ ਕਰਨ ਨਾਲ ਅਕਾਲੀ ਦਲ ਨੂੰ ਦੱਖਣੀ ਦਿੱਲੀ ਦੀਆਂ 10-12 ਸੀਟਾਂ ‘ਤੇ ਜਬਰਦਸ਼ਤ ਫਾਇਦਾ ਹੋਵੇਗਾ। ਜੀ.ਕੇ ਨੇ ਕਿਹਾ ਕਿ ਸਾਡੇ ਦਲ ਨੇ ਸਭ ਤੋਂ ਜਿਆਦਾ ਨੌਜਵਾਨਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦਾ ਵੱਡਾ ਹਿੱਸਾ ਬਣਾਇਆ ਹੈ, ਜਦੋਂਕਿ ਸਰਨਾ ਦਲ ਨੇ ਆਪਣੇ ਨੌਜਵਾਨਾਂ ਆਗੂਆਂ ਨੂੰ ਸ਼ੋਅ-ਪੀਸ ਵਾਂਗ ਆਪਣੇ ਸੋਹਿਲੇ ਗਾਉਣ ਲਈ ਰੱਖਿਆ ਹੋਇਆ ਹੈ। ਨਾ ਤਾਂ ਉਨ੍ਹਾਂ ਨੂੰ ਅਗਵਾਈ ਦਿੱਤੀ ਜਾਂਦੀ ਹੈ ਅਤੇ ਨਾ ਹੀ ਟਿਕਟਾਂਂ।
ਕਾਲਕਾ ਨੇ ਰਾਜਾ ਦੇ ਪਾਰਟੀ ਵਿਚ ਸਮੂਲਿਅਤ ਕਰਨ ਤੇ ਖੁਸ਼ੀ ਦਾ ਪ੍ਰਗਟਾਵਾਂ ਕਰਦੇ ਹੋਏ ਪਾਰਟੀ ਦਾ ਜਨਾਧਾਰ ਦੱਖਣੀ ਦਿੱਲੀ ਵਿਚ ਮਜਬੂਤ ਹੋਣ ਦਾ ਵੀ ਦਾਅਵਾ ਕੀਤਾ।ਰਾਜਾ ਨੇ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਪੰਥਕ ਕਾਰਜਾਂ ਨੇ ਸਦਾ ਹੀ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ ਹੈ ਕਿਉਂਕਿ ਮੌਜੂਦਾ ਕਮੇਟੀ ਦੇ ਵਿਚ ਅਗਵਾਈ ਕਰ ਰਿਹਾ ਨੌਜਵਾਨ ਜਨੂੰਨੀ ਤੱਬਕਾ ਕੁਝ ਨਵਾਂ ਕਰਨ ਨੂੰ ਹਮੇਸ਼ਾਂ ਤਿਆਰ ਨਜ਼ਰ ਆਉਂਦਾ ਹੈ।ਮੌਜੂਦਾ ਕਮੇਟੀ ਪ੍ਰਧਾਨ ਦੀ ਸਰਨਾ ਨਾਲ ਤੁਲਣਾ ਕਰਦੇ ਹੋਏ ਰਾਜਾ ਨੇ ਦੋਨੋਂ ਆਗੂਆਂ ਦੇ ਸੁਭਾਵ ਵਿਚ ਜਮੀਨ-ਅਸਮਾਨ ਦਾ ਅੰਤਰ ਹੋਣ ਦਾ ਬਦਜੁਬਾਨੀ, ਹੈਂਕੜਬਾਜ਼ੀ ਅਤੇ ਬੇਪਰਵਾਹੀ ਸੱਦਕਾ ਹਵਾਲਾ ਦਿੱਤਾ।
ਰਾਜਾ ਨੇ ਕਿਹਾ ਕਿ ਉਹ ਅਕਾਲੀ ਦਲ ਵਿਚ ਅੱਜ ਆਪਣੇ ਸਮੂਹ ਸਾਥਿਆਂ ਦੇ ਨਾਲ ਪੰਥ ਦੀ ਨਿਸ਼ਕਾਮ ਸੇਵਾ ਕਰਨਾ ਦਾ ਜਜ਼ਬਾ ਲੈ ਕੇ ਸ਼ਾਮਲ ਹੋਏ ਹਨ। ਇਸ ਕਰਕੇ ਪਾਰਟੀ ਦੇ ਸਮੂਹ ਉਮੀਦਵਾਰਾਂ ਦੀ ਜਿੱਤ ਲਈ ਕਾਰਜ ਕਰਨਾ ਉਨ੍ਹਾਂ ਦੀ ਜਿੰਮੇਵਾਰੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਬਉਚਤਾ ਤੋਂ ਬਾਅਦ ਹੁਣ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ‘ਤੇ ਸਰਨਾ ਭਰਾਵਾਂ ਵੱਲੋਂ ਕੀਤੇ ਗਏ ਕਿੰਤੂ ਨੂੰ ਵੀ ਸਰਨਾ ਦਲ ਛੱਡਣ ਦੀ ਇੱਕ ਕਾਰਣ ਦੱਸਿਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply