Friday, March 6, 2026

500-1000 ਦੇ ਨੋਟ ਬੰਦ ਕਰਨ ਨਾਲ ਬੈਂਕਾਂ ਵਿੱਚ ਲੱਗੀਆਂ ਲੰਬੀਆਂ ਲੰਬੀਆਂ ਲਾਈਨਾਂ

ppn1011201614
ਫਾਜ਼ਿਲਕਾ, 10 ਨਵੰਬਰ (ਵਿਨੀਤ ਅਰੋੜਾ) – ਦੇਸ਼ ਦੀ ਕੇਂਦਰ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਖਿਲਾਫ ਲਏ ਫੈਸਲੇ ਨਾਲ ਜਿੱਥੇ ਲੋਕਾਂ ਦੀ ਭੱਜ-ਨੱਠ ਵੱਧ ਗਈ ਹੈ, ਉੱਥੇ ਉਨ੍ਹਾਂ ਨੂੰ ਨੋਟਾਂ ਨੂੰ ਬਦਲਾਉਣ ਅਤੇ ਰੋਜ਼ਮਰਾ ਦੀ ਜਿੰਦਗੀ ਚਲਾਈ ਰੱਖਣ ਲਈ ਵੱਖ-ਵੱਖ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਰਕੇ ਅੱਜ ਜਿਵੇਂ ਹੀ ਬੈਂਕਾਂ ਖੁੱਲੀਆਂ ਲੋਕਾਂ ਦੀ ਭੀੜ ਨੇ ਬੈਂਕਾਂ ਦਾ ਬੁਰਾ ਹਾਲ ਕਰ ਦਿਤਾ। ਵਰਣਨਯੋਗ ਹੈ ਕਿ ਸਰਕਾਰ ਵੱਲੋਂ 500-1000 ਰੁਪਏ ਦੇ ਨੋਟ ਬੰਦ ਕਰਨ ਕਾਰਨ ਜਿੱਥੇ ਬੀਤੇ ਦਿਨ ਬੈਂਕ ਬੰਦ ਹੋਣ ਸਬੰਧੀ ਕੀਤੇ ਐਲਾਨ ਦਾ ਪਤਾ ਨਾ ਹੋਣ ਕਾਰਨ ਖਾਲ੍ਹੀ ਹੱਥ ਘਰਾਂ ਨੂੰ ਵਾਪਸ ਜਾਣਾ ਪਿਆ ਸੀ। ਉੱਥੇ ਹੀ ਅੱਜ ਬੈਂਕ ਖੁੱਲਦਿਆਂ ਹੀ ਬੈਂਕਾਂ ਦੇ ਅੰਦਰ ਅਤੇ ਬੈਂਕਾਂ ਦੇ ਬਾਹਰ ਲੋਕਾਂ ਵੱਲੋਂ ਬੰਦ ਕੀਤੇ 500-1000 ਰੁਪਏ ਦੇ ਨੋਟ ਜਮਾਂ ਕਰਵਾਉਣ ਅਤੇ ਨੋਟ ਬਦਲਵਾਉਣ ਲਈ ਲੰਬੀਆਂ ਲੰਬੀਆਂ ਲਾਈਨਾਂ ਵਿਚ ਲੱਗੇ ਹੋਏ ਵੇਖਿਆ ਗਿਆ। ਕਈ ਬੈਂਕ ਤਾਂ ਅਜਿਹੇ ਸਨ ਜਿੱਥੇ ਅੰਦਰ ਪੈਰ ਰੱਖਣ ਲਈ ਥਾਂ ਨਹੀਂ ਸੀ। ਕਈ ਲੋਕਾਂ ਨੂੰ ਤਾਂ ਅੱਜ ਕਾਫੀ ਕਾਫ਼ੀ ਸਮੇਂ ਤੱਕ ਉਡੀਕ ਕਰਨ ਤੋਂ ਬਾਅਦ ਬੈਂਕਾਂ ਵਿਚ ਭੀੜ ਜਿਆਦਾ ਹੋਣ ਕਾਰਨ ਬਿਨਾਂ ਨੋਟ ਜਮਾਂ ਕਰਵਾਏ ਅਤੇ ਬਿੰਨ੍ਹਾਂ ਨੋਟ ਬਦਲਾਏ ਘਰਾਂ ਨੂੰ ਵਾਪਸ ਜਾਂਦੇ ਹੋਏ ਵੇਖਿਆ ਗਿਆ। ਜਿਸ ਕਾਰਨ ਜਿੱਥੇ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੀ ਬਰਬਾਦੀ ਹੋਈ ਉੱਥੇ ਹੀ ਉਨ੍ਹਾਂ ਨੂੰ ਲਾਇਨਾਂ ਵਿਚ ਲੱਗਣ ਲਈ ਵੱਖ ਵੱਖ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਬੈਂਕਾਂ ਦੇ ਏਟੀਐਮ ਰਹੇ ਬੰਦ:  ਸਰਕਾਰ ਵੱਲੋਂ ਨੋਟਾਂ ਨੂੰ ਬੰਦ ਕਰਨ ਦੇ ਕੀਤੇ ਗਏ ਐਲਾਨ ਤੋਂ ਬਾਅਦ ਜਿੱਥੇ ਕੱਲ ਸ਼ਹਿਰ ਦੇ ਭਾਰਤੀ ਸਟੇਟ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ ਪਟਿਆਲਾ, ਕੈਨਰਾ ਬੇਂਕ, ਐਚਡੀਐਫਸੀ ਬੈਂਕ, ਕੋਆਪ੍ਰੇਟਿਵ ਬੈਂਕ ਅਤੇ ਐਕਸਿਸ ਬੈਂਕ ਸਮੇਤ ਲਗਭਗ ਸਾਰੇ ਬੈਂਕ ਬੰਦ ਰਹੇ ਸਨ। ਉੱਥੇ ਹੀ ਅੱਜ ਜਿੱਥੇ ਇਹ ਸਾਰੇ ਬੈਂਕ ਖੁਲੇ ਰਹੇ ਪਰ ਇਨ੍ਹਾਂ ਬੈਂਕਾਂ ਦੇ ਨਾਲ ਸਬੰਧਤ ਏਟੀਐਮ ਬੰਦ ਰਹੇ। ਜਿਸ ਕਾਰਨ ਏਟੀਐਮ ਤੋਂ ਰੁਪਏ ਕਢਵਾਉਣ ਵਾਲਿਆਂ ਨੂੰ ਏਟੀਐਮ ਬੰਦ ਹੋਣ ਕਾਰਨ ਖਾਲ੍ਹੀ ਮੁੜਦੇ ਹੋਏ ਵੇਖਿਆ ਗਿਆ।ppn1011201616

ਲੋਕ ਬੇਰੰਗ ਹੀ ਪਰਤੇ ਆਪਣੇ ਘਰਾਂ ਨੂੰ:  ਚੱਲ ਪੁੱਤਰ ਹੁਣ ਕੋਣ ਲੱਗੇ ਇਨ੍ਹਾਂ ਲਾਈਨਾਂ ਵਿਚ, ਇਹ ਕਹਿਣਾ ਸੀ ਪਿੰਡ ਦੋਨਾ ਨਾਨਕਾ ਵਾਸੀ ਬਚਨ ਸਿੰਘ ਦਾ ਜੋ ਆਪਣੇ ਪੁੱਤਰ ਸੁਰਜੀਤ ਸਿੰਘ ਨਾਲ ਸਥਾਨਕ ਸਟੇਟ ਬੈਂਕ ਵਿਚ ਸਰਕਾਰ ਵੱਲੋਂ 500-1000 ਦੇ ਬੰਦ ਕੀਤੇ ਨੋਟ ਬਦਲਵਾਉਣ ਲਈ ਆਇਆ ਸੀ। ਇਨ੍ਹਾਂ ਪਿਓ ਪੁੱਤਰਾਂ ਨੇ ਦੱਸਿਆ ਕਿ ਬੈਂਕ ਦੇ ਅੰਦਰ ਇਨੀ ਭੀੜ ਹੈ ਕਿ ਅੰਦਰ ਪੈਰ ਰੱਖਣ ਦੀ ਥਾਂ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ 500-1000 ਰੁਪਏ ਦੇ ਨੋਟ ਬੰਦ ਕਰ ਦਿੱਤੇ ਜਾਣ ਕਾਰਨ ਹੁਣ ਇਨ੍ਹਾਂ ਨੋਟਾਂ ਨਾਲ ਕੋਈ ਵੀ ਦੁਕਾਨਦਾਰ ਸਮਾਨ ਨਹੀਂ ਦੇ ਰਿਹਾ। ਜਿਸ ਕਾਰਨ ਉਹ ਅੱਜ ਦੋਵ੍ਹੇਂ ਨੋਟ ਬਦਲਵਾਉਣ ਲਈ ਆਏ ਸਨ। ਪਰ ਬੈਂਕ ਵਿਚ ਭੀੜ ਜਿਆਦਾ ਹੋਣ ਕਾਰਨ ਉਨ੍ਹਾਂ ਨੂੰ ਬਿਨਾਂ ਨੋਟ ਬਦਲਵਾਏ ਵਾਪਸ ਮੁੜਨਾ ਪੈ ਰਿਹਾ ਹੈ।

ਬੈਂਕਾਂ ਦੇ ਬਾਹਰ ਲੱਗੀ ਵ੍ਹੀਕਲਾਂ ਦੀ ਭੀੜ:  500-1000 ਰੁਪਏ ਦੇ ਨੋਟ ਬੰਦ ਕੀਤੇ ਜਾਣ ਕਾਰਨ ਅੱਜ ਬੈਂਕ ਖੁਲਦਿਆਂ ਜਿੱਥੇ ਬੈਂਕਾਂ ਦੇ ਅੰਦਰ ਅਤੇ ਬਾਹਰ ਲੋਕਾਂ ਦੀਆਂ ਲੰਬੀਆਂ ਲੰਬੀਆਂ ਲਾਇਨਾਂ ਲੱਗੀਆਂ ਰਹੀਆਂ। ਉੱਥੇ ਬੈਂਕਾਂ ਦੇ ਬਾਹਰ  ਅਤੇ ਆਲੇ ਦੁਆਲੇ ਦੀਆਂ ਦੁਕਾਨਾਂ ਦੇ ਅੱਗੇ ਵ੍ਹੀਕਲਾਂ ਦੀ ਭੀੜ ਲੱਗੀ ਰਹੀ। ਜਿਸ ਕਾਰਨ ਸ਼ਹਿਰ ਵਿਚ ਟ੍ਰੈਫਿਕ ਵਿਵਸਥਾ ਦਾ ਬਹੁਤ ਬੁਰਾ ਹਾਲ ਹੋਇਆ ਤੇ ਆਲੇ ਦੁਆਲੇ ਦੁਕਾਨਕਾਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

4000 ਰੁਪਏ ਤੱਕ ਬਦਲ ਕੇ ਦਿੱਤੇ ਜਾ ਰਹੇ ਹਨ ਨੋਟ:  ਬੈਂਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 500-1000 ਰੁਪਏ ਦੇ ਨੋਟ ਬੰਦ ਕੀਤੇ ਜਾਣ ਸਬੰਧੀ ਕੀਤੇ ਐਲਾਣ ਤੋਂ ਬਾਅਦ ਅੱਜ ਬੈਂਕ ਵਿਚ ਲੋਕਾਂ ਨੂੰ ਨੋਟ ਬਦਲ ਕੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖਾਤਾਧਾਰਕ ਆਪਣੇ ਖਾਤੇ ਵਿਚ ਤਾਂ ਪਹਿਲਾਂ ਵਾਲੇ ਨੋਟ ਜਿਨੇ ਮਰਜ਼ੀ ਜਮਾ ਕਰਵਾ ਸਕਦੇ ਹਨ ਪਰ ਸਰਕਾਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਰਫ਼ 4000 ਰੁਪਏ ਤੱਕ ਹੀ ਨੋਟ ਬਦਲ ਕੇ ਦਿੱਤੇ ਜਾ ਰਹੇ ਹਨ।  ਉਨ੍ਹਾਂ ਦੱਸਿਆ ਕਿ ਕੱਲ ਤੋਂ ਏਟੀਐਮ ਵੀ ਖੋਲ ਦਿੱਤੇ ਜਾਣਗੇ ਜਿਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਘੱਟ ਜਾਣਗੀਆਂ।
ਸ਼ਹਿਰ ਦੇ ਵੱਖ-ਵੱਖ ਬਾਜ਼ਾਰ ਰਹੇ ਸੁੰਨੇ:  ਸਰਕਾਰ ਵੱਲੋਂ ਨੋਟਾਂ ਨੂੰ ਬੰਦ ਕੀਤੇ ਗਏ ਐਲਾਣ ਤੋਂ ਬਾਅਦ ਫਾਜ਼ਿਲਕਾ ਸ਼ਹਿਰ ਆਮ ਬਾਜ਼ਾਰਾਂ ਤੋਂ ਇਲਾਵਾ ਸ਼ਹਿਰ ਦੇ ਭੀੜ ਭਾੜ ਵਾਲੇ ਬਾਜ਼ਾਰ ਵੀ ਸੁੰਨੇ ਵੇਖੇ ਗਏ। ਪੁਰਾਣੇ ਨੋਟ ਨਾ ਚੱਲਣ ਕਾਰਨ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਤੇ ਵੇਹਲੇ ਬੈਠੇ ਵੇਖਿਆ ਗਿਆ ਅਤੇ ਦੁਕਾਨਾਂ ਤੇ ਕੋਈ ਟਾਵਾਂ ਟਾਵਾਂ ਹੀ ਗਾਹਕ ਵਿਖਾਈ ਦੇ ਰਿਹਾ ਸੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply