📝 *ਅੱਜ ਦੀਆਂ ਸੁਰਖੀਆਂ…..*
ਮਿਤੀ : 12 ਨਵੰਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਉਤਰ ਪ੍ਰਦੇਸ਼, ਚੰਡੀਗੜ ਤੇ ਦਿੱਲੀ ‘ਚ ਨਮਕ ਖਤਮ ਹੋਣ ਦੀਆਂ ਅਫਵਾਹਾਂ ਤੋਂ ਘਬਰਾਏ ਲੋਕਾਂ ਨੇ ਵੱਡੀ ਮਾਤਰਾ ‘ਚ ਕੀਤੀ ਖਰੀਦਦਾਰੀ।
▶ ਦਿੱਲੀ ਵਿੱਚ ਨਮਕ ਦੀ ਕਮੀ ਤੋਂ ਖਫਾ ਲੋਕਾਂ ਨੇ ਡੀ.ਟੀ.ਸੀ ਦੀਆਂ ਤਿੰਨ ਬੱਸਾਂ ਦੀ ਕੀਤੀ ਭੰਨਤੋੜ – ਪੁਲਿਸ ਨੇ ਸਥਿਤੀ ਸੰਭਾਲੀ।
▶ ਨਮਕ ਦੀ ਕੋਈ ਕਮੀ ਨਹੀਂ ਲੋਕ ਗੁਮਰਾਹ ਨਾ ਹੋਣ – ਅਖੀਲੇਸ਼ ਯਾਦਵ, ਕੇਜਰੀਵਾਲ।
▶ ਹੁਣ 14 ਨਵੰਬਰ ਤੱਕ ਚੱਲਣਗੇ 500 ਤੇ 1000 ਦੇ ਨੋਟ – ਨਾਕਿਆਂ ‘ਤੇ ਨਹੀਂ ਲੱਗੇਗਾ ਟੋਲ ਟੈਕਸ– 72 ਘੰਟਿਆਂ ਦੀ ਮਿਲੀ ਹੋਰ ਰਾਹਤ ।
▶ ਦੇਸ਼ ‘ਚ ਸੋਨੇ ਦੀ ਗੈਰਕਾਨੂੰਨੀ ਵਿਕਰੀ ਨੂੰ ਦੇਖਦਿਆਂ ਕਈ ਜਿਊਲਰਾਂ ਨੂੰ ਇਨਕਮ ਟੈਕਸ ਵਿਭਾਗ ਨੇ ਭੇਜੇ ਨੋਟਿਸ –ਕਈ ਸ਼ਹਿਰਾਂ ‘ਚ ਕੀਤੀ ਗਈ ਛਾਪੇਮਾਰੀ।
▶ ਅੰਮ੍ਰਿਤਸਰ ਸਮੇਤ ਪੰਜਾਬ ਦੇ ਕਈ ਸ਼ਹਿਰਾਂ ‘ਚ ਆਮਦਨ ਕਰ ਵਿਭਾਗ ਦੇ ਛਾਪੇ– ਦੁਕਾਨਦਾਰਾਂ ਤੇ ਵਪਾਰੀਆਂ ‘ਚ ਹੜਕੰਪ।
▶ ਭਾਰਤ-ਜਪਾਨ ਦਰਮਿਆਨ ਸਿਵਲ ਨਿਊਕਲੀਅਰ ਸਮਝੋਤੇ ਸਮੇਤ ਹੋਏ 10 ਸਮਝੌਤੇ।
▶ ਸਾਬਕਾ ਜੱਜ ਕਾਟਜੂ ਨੂੰ ਸੁਪਰੀਮ ਕੋਰਟ ਨੇ ਮਾਨਹਾਨੀ ਮਾਮਲੇ ‘ਚ ਭੇਜਿਆ ਨੋਟਿਸ।
▶ ਐਸ.ਵਾਈ ਐਲ ਮੁੱਦੇ ‘ਤੇ ਪ੍ਰਦੇਸ਼ ਕਾਂਗਰਸ 13 ਨਵੰਬਰ ਨੂੰ ਅਬੋਹਰ ‘ਚ ਕਰੇਗੀ ਵੱਡੀ ਰੈਲੀ।
▶ ਹਰਿਆਣਾ ਰੋਡਵੇਜ਼ ਦੇ ਜੀਂਦ ਡੀਪੂ ਨੇ ਪੰਜਾਬ ਤੇ ਜੰਮੂ ਜਾਂਦੀਆਂ ਬੱਸਾਂ ਕੀਤੀਆਂ ਬੰਦ- ਐਸ.ਵਾਈ.ਐਲ ਫੈਸਲੇ ਉਪਰੰਤ ਸੁਰੱਖਿਆ ਕਾਰਨਾਂ ਕਰਕੇ ਚੁੱਕਿਆ ਕਦਮ।
▶ ਹਰਿਆਣਾ ਦੇ ਹੱਕ ‘ਚ ਆਇਆ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਰਨਾ ਮੋਦੀ ਸਰਕਾਰ ਦਾ ਕੰਮ– ਰਣਦੀਪ ਸੂਰਜੇਵਾਲਾ।
▶ 500 ਤੇ 1000 ਦੇ ਨੋਟ ਬੰਦ ਹੋਣ ਨਾਲ ਨਕਲੀ ਨੋਟ ਕਾਰੋਬਾਰੀਆਂ ਨੂੰ ਲੱਗਾ ਝਟਕਾ– ਅਮਿਤ ਸ਼ਾਹ।
▶ ਕੇਂਦਰੀ ਪੈਟਰੋਲੀਅਮ ਰਾਜ ਮੰਤਰੀ ਨੇ ਉਜਵਲ ਯੋਜਨਾ ਦੀ ਪੰਜਾਬ ਦੇ ਪੱਟੀ ਸ਼ਹਿਰ ਤੋਂ ਕੀਤੀ ਸ਼ੁਰੂਆਤ – ਮੁੱਖ ਮੰਤਰੀ ਬਾਦਲ ਰਹੇ ਮੌਜ਼ੂਦ।
▶ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਮੁੱਖ ਮੰਤਰੀ ਬਾਦਲ ਨੇ ਲਿਖਿਆ ਪੱਤਰ- ਮਿਲਣ ਲਈ ਮੰਗਿਆ ਸਮਾਂ।
▶ ਕਰੰਸੀ ਬਦਲਣ ਦੇ ਫੈਸਲੇ ਦੀ ਕੇਂਦਰੀ ਕੈਬਨਿਟ ਨੂੰ ਨਹੀਂ ਸੀ ਅਗਾਊਂ ਜਾਣਕਾਰੀ – ਅਰੁਣ ਜੇਤਲੀ।
▶ ਪੰਜਾਬ ਨੈਸ਼ਨਲ ਬੈਂਕ ਦਿੱਲੀ ਨੇ ਆਰਮੀ-XI ਨੂੰ ਹਰਾ ਕੇ ਜਿੱਤਿਆ ਸੁਰਜੀਤ ਹਾਕੀ ਟੂਰਨਾਮੈਂਟ।
▶ ਹਰਿਆਣਾ ਦੀ ਖਾਪ ਵਲੋਂ ਪੰਜਾਬ ਨੂੰ ਦਿੱਲੀ ਨਾਲੋ ਕੱਟਣ ਦੇ ਐਲਾਨ ‘ਤੇ ਬੋਲੇ ਚੰਦੂਮਾਜਰਾ– ਅਸੀਂ ਮੁਗਲਾਂ ਦੇ ਰਾਹ ਬੰਦ ਕੀਤੇ ਹਰਿਆਣਾ ਕੀ ਚੀਜ਼ ਹੈ।
▶ ਭੂਪਾਲ ‘ਚ ਸੇਲ ਟੇਕਸ ਵਿਭਾਗ ਦੇ ਛਾਪਿਆਂ ਦੀ ਅਫਵਾਹ ‘ਤੇ ਜਿਊਲਰਾਂ ਨੇ ਬੰਦ ਕੀਤੀਆਂ ਦੁਕਾਨਾਂ ।
▶ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਵਿਖੇ ਪੁਲਿਸ ਨੇ ਕਾਰ ਵਿਚੋਂ ਬਰਾਮਦ ਕੀਤੇ 50 ਲੱਖ ਦੇ ਨੋਟ।
▶ ਸਰਬਤ ਖਾਲਸਾ ਤੋਂ ਪਹਿਲਾਂ ਗ੍ਰਿਫਤਾਰ ਕੀਤੇ ਗਏ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਹੋਏ ਰਿਹਾਅ।
▶ ਐਸ.ਵਾਈ.ਐਲ ‘ਤੇ ਪੰਜਾਬ ਖਿਲਾਫ ਆਏ ਸੁਪਰੀਮ ਕੋਰਟ ਦੇ ਫੈਸਲੇ ਵਿਰੁੱਧ “ਆਪ’ ਨੇ ਕਪੂਰੀ ਨੇੜੇ ਲਾਇਆ ਧਰਨਾ।
▶ ਦਿੱਲੀ ਦੇ ਚਾਂਦਨੀ ਚੌਕ ‘ਚ ਜਿਊਲਰਾਂ ‘ਤੇ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ– ਮਾਰਕੀਟ ਦੀਆਂ ਦੁਕਾਨਾਂ ਹੋਈਆਂ ਬੰਦ।
▶ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਅੱਜ ਸ਼੍ਰੋਮਣੀ ਕਮੇਟੀ ਵਲੋਂ ਪਾਕਿਸਤਾਨ ਲਈ ਰਵਾਨਾ ਕੀਤਾ ਜਾਵੇਗਾ ਸਿੱਖ ਸ਼ਰਧਾਲੂਆਂ ਦਾ ਜੱਥਾ।
▶ ਸਿੱਖ ਸਰਧਾਲੂ ਬੰਦ ਹੋਏ ਭਾਰਤੀ ਕਰੰਸੀ ਨੋਟ ਨਾ ਲਿਆਉਣ– ਪਾਕਿ ਗੁਰਦੁਆਰਾ ਕਮੇਟੀ ਪ੍ਰਧਾਨ ਤਾਰਾ ਸਿੰਘ।
▶ ਨੋਟ ਬਦਲਾਉਣ ਲਈ ਦੂਜੇ ਦਿਨ ਵੀ ਲੋਕ ਹੋਏ ਪਰੇਸ਼ਾਨ– ਦਿੱਲੀ ਵਿਖੇ ਲਾਈਨ ‘ਚ ਲੱਗੇ 72 ਸਾਲਾ ਬਜ਼ੁੱਰਗ ਦੀ ਹੋਈ ਮੌਤ।
▶ ਪਰਾਲੀ ਤੋਂ ਬਣੇਗਾ ਤੇਲ– ਪੰਜਾਬ ‘ਚ ਲੱਗੇਗਾ 500 ਕਰੋੜ ਦਾ ਪ੍ਰੋਜੈਕਟ – ਸੀ.ਐਮ ਬਾਦਲ।
▶ ਹਿਮਾਚਲ ਦੇ ਸੁੰਦਰਨਗਰ ਨੇੜੇ ਕਾਰ ਚੋਂ ਮਿਲੇ 76 ਲੱਖ ਦੇ ਕਰੰਸੀ ਨੋਟ ।
▶ ਯੂ.ਪੀ ਦੇ ਸਾਹਿਬਾਬਾਦ ਵਿਖੇ ਜੀਨ ਜੈਕਟ ਫੈਕਟਰੀ ‘ਚ ਅੱਗ– 13 ਦੀ ਮੌਤ।
▶ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਡੂੰਗਰ ਦਾ ਅਹਿਮ ਫੈਸਲਾ– ਕਿਹਾ ਗੋਡੀਂ ਹੱਥ ਲਗਾਉਣ ਦੀ ਜਗ੍ਹਾ ਗੁਰੂ ਸਾਹਿਬ ਦੀ ਫਤਹਿ ਬੁਲਾਉਣ ਕਰਮਚਾਰੀ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media