Monday, March 16, 2026

ਜ਼ਿਲਾ ਪ੍ਰਸ਼ਾਸਨ ਨੇ ਪੂਰੇ ਰੀਤੀ ਰਿਵਾਜਾਂ ਨਾਲ ਕਰਵਾਏ 13 ਲੜਕੀਆਂ ਦੇ ਵਿਆਹ

ਸਾਨੂੰ ਸਾਰਿਆਂ ਨੂੰ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ -ਡਾ. ਤਰਨਦੀਪ ਕੌਰ

PPN310523

ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ ਬਿਊਰੋ)- ਗੁਰੂ ਦੀ ਨਗਰੀ ਵਿਖੇ ਅੱਜ ਜ਼ਿਲਾ ਪ੍ਰਸ਼ਾਸਨ ਅੰਮ੍ਰਿਤਸਰ ਵਲੋਂ ਇਕ ਬਹੁਤ ਹੀ ਸ਼ਲਾਘਾਯੋਗ ਅਤੇ ਸਮਾਜ ਨੂੰ ਪ੍ਰੇਰਿਤ ਕਰਨ ਦੇ ਮਨੋਰਥ ਨਾਲ ਇਕ ਉਪਰਾਲਾ ਕੀਤਾ ਗਿਆ। ਲੋੜਵੰਦਾਂ ਦੀ ਮਦਦ ਕਰਨਾ ਅਤੇ ਦੇ ਉਨਾਂ ਦੇ ਬਿਹਤਰ ਭਵਿੱਖ ਲਈ ਜ਼ਿਲਾ ਪ੍ਰਸਾਸਨ ਵਲੋਂ ਕੀਤੇ ਜਾਂਦੇ ਯਤਨਾਂ ਦੀ ਲੜੀ ਤਹਿਤ ਅੱਜ ਨਾਰੀ ਨਿਕੇਤਨ/ਸਹਾਰਾ ਸੋਰਟ ਸਟੇਅ ਹੋਮ ਦੀਆਂ 13 ਸਹਿਵਾਸਣਾਂ ਦੀਆਂ ਸ਼ਾਦੀਆਂ ਕਰਵਾਈਆਂ ਗਈਆਂ। ਡਾ. ਤਰੁਨਦੀਪ ਕੌਰ ਆਈ.ਆਰ.ਐਸ ਚੇਅਰਪਰਸਨ ਡਿਸਟਿਕ ਹਸਪਤਾਲ ਵੈਲਫੇਅਰ ਸੁਸਾਇਟੀ ਰੈੱਡ ਕਰਾਸ ਅੰਮ੍ਰਿਤਸਰ ਅਤੇ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਦੀ ਯੋਗ ਅਗਵਾਈ ਹੇਠ ਗੁਰਦੁਆਰਾ 6ਵੀਂ ਪਾਤਸ਼ਾਹੀ ਬੀ ਬਲਾਕ ਰਣਜੀਤ ਐਵਨਿਊ ਵਿਖੇ 13 ਸਹਿਵਾਸਣਾਂ ਦੇ ਪੂਰੇ ਸਮਾਜਿਕ ਰੀਤੀ ਰਿਵਾਜਾਂ ਨਾਲ ਵਿਅਹ ਕਰਵਾਏ ਗਏ। ਜ਼ਿਲਾ ਪ੍ਰਸ਼ਾਸਨ ਵਲੋਂ ਬਰਾਤ ਦੀ ਆਓ ਭਗਤ ਦੇ ਪੂਰੇ ਉਪਰਾਲੇ ਕੀਤੇ ਗਏ ਸਨ ਅਤੇ ਸਭ ਤੋਂ ਪਹਿਲਾਂ ਬਰਾਤ ਨੂੰ ਚਾਹ ਪਾਣੀ ਪਿਆਇਆ ਗਿਆ, ਉਪਰੰਤ ਗੁਰੂ ਸਾਹਿਬ ਦੀ ਹਾਜ਼ਰੀ ਵਿਚ ਲਾਵਾਂ ਕਰਵਾਈਆਂ ਗਈਆਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਵਲੋਂ ਲੜਕੀਆਂ ਦੇ ਪਿਤਾ ਵਜੋਂ ਪੱਲਾ ਫੜਾਉਣ ਦੀ ਰਸਮ ਅਦਾ ਕੀਤੀ ਗਈ। ਇਸ ਤੋਂ ਉਪਰੰਤ ਬਰਾਤ ਨੂੰ ਖਾਣਾ ਖਵਾਇਆ ਗਿਆ ਅਤੇ ਆਖਰ ਵਿਚ ਰੈਡ ਕਰਾਸ ਵਿਚ ਲੜਕੀਆਂ ਨੂੰ ਘਰੇਲੂ ਸਮਾਨ, ਜਿਸ ਵਿਚ ਅਲਮਾਰੀ, ਸਿਲਾਈ ਮਸ਼ੀਨ, ਬੈਂਡ ਅਤੇ ਹੋਰ ਲੋੜੀਦਾ ਸਮਾਨ ਸੀ ਦੇ ਕਿ ਆਪਣਾ ਨਵਾਂ ਜੀਵਨ ਜਿਊਣ ਲਈ ਜਾ ਰਹੀਆਂ ਲੜਕੀਆਂ ਨੂੰ ਆਸ਼ੀਰਵਾਦ ਦੇ ਕੇ ਤੋਰਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਤਰਨਦੀਪ ਕੌਰ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਸਮੇਂ-ਸਮੇਂ ਤੇ ਆਰਥਿਕ ਪੱਖ ਤੇ ਗਰੀਬ ਲੋਕਾਂ ਦੀ ਵੱਧ ਚੜਕੇ ਮਦਦ ਕੀਤੀ ਜਾਂਦੀ ਹੈ ਅਤੇ ਇਨਾਂ ਉਪਰਾਲਿਆਂ ਤਹਿਤ ਹੀ ਨਾਰੀ ਨਿਕੇਤਨ ਵਿਚ ਰਹਿ ਰਹੀਆਂ 13 ਲੜਕੀਆਂ ਦੀਆਂ ਸ਼ਾਦੀਆਂ ਕਰਵਾਈਆਂ ਗਈਆਂ ਹਨ। ਉਨਾਂ ਕਿਹਾ ਕਿ ਇਸ ਨੇਕ ਉਪਰਾਲੇ ਵਿਚ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨੇ ਵੱਧ ਚੜਕੇ ਹਿੱਸਾ ਪਾਇਆ ਹੈ ਅਕੇ ਸਾਰਿਆਂ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਰੈਡ ਕਰਾਸ ਦੇ ਸਮੂਹ ਮੈਬਰਾਂ ਤੋਂ ਇਲਾਵਾ ਖੰਨਾ ਪੇਪਰ ਮਿੱਲਜ਼,. ਡਾ. ਸ੍ਰੀਮਤੀ ਨਰਿੰਦਰ ਕੌਰ ਧਾਲੀਵਾਲ, ਸ੍ਰੀ ਅਜੈ ਦੁਡੇਜਾ, ਸ੍ਰੀ ਪ੍ਰਦੀਪ ਸੱਭਰਵਾਲ, ਸ੍ਰੀ ਜੀ.ਐਸ ਚਾਵਲਾ ਪ੍ਰਧਾਨ ਇੰਨਕਮ ਟੈਕਸ ਬਾਰ ਐਸੋਸੀਏਸ਼ਨ ਅੰਮ੍ਰਿਤਸਰ ਅਤੇ ਸ੍ਰੀਮਤੀ ਲਵਲੀ ਢਿੱਲੋਂ ਆਦਿ ਦਾਨੀਆਂ ਵਲੋਂ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਉਨਾਂ ਅੱਗੇ ਦੱਸਿਆ ਕਿ ਇਨਾਂ ਲੜਕੀਆਂ ਦੇ ਬਿਹਤਰ ਭਵਿੱਖ ਲਈ ਜਿਲਾ ਪ੍ਰਸਾਸਨ ਵਲੋਂ ਇਨਾਂ ਨੂੰ ਆਪਣੀਆਂ ਲੜਕੀਆਂ ਦੇ ਸਮਾਨ ਸਮਝ ਕੇ ਹੀ ਯੋਗ ਅਤੇ ਢੁੱਕਵੇਂ ਲੜਕਿਆਂ ਨਾਲ ਵਿਆਹ ਕਰਵਾਇਆ ਗਿਆ ਹੈ। ਉਨਾਂ ਦੱਸਿਆ ਕਿ ਜਿਵੇ ਮਾ-ਬਾਪ ਆਪਣੀਆਂ ਲੜਕੀਆਂ ਦਾ ਵਿਆਹ ਕਰਨ ਲਈ ਲੜਕੇ ਦੀ ਸਾਰੀ ਜਾਂਚ ਪੜਤਾਲ ਕਰਦੇ ਹਨ ਉਸੇ ਤਰਾਂ ਸਾਡੇ ਵਲੋਂ ਸਬੰਧਿਤ ਲੜਕਿਆਂ ਦੇ ਪਿੰਡਾਂ ਦੇ ਸਰਪੰਚਾਂ ਅਤੇ ਮੋਹਤਬਰਾਂ ਕੋਲੋ ਜਾਣਕਾਰੀ ਲੈ ਕੇ , ਲੜਕੇ ਦੇ ਚਰਿੱਤਰ, ਆਮਦਨ ਦੇ ਸਾਧਨ ਸਮੇਤ ਹਰੇਕ ਲੋੜੀਦੀ ਜਾਣਕਾਰੀ ਲੈਣ ਉਪਰੰਤ ਹੀ ਲੜਕੀਆਂ ਦੇ ਵਿਆਹ ਕੀਤੇ ਗਏ ਹਨ। ਉਨਾਂ ਦੱਸਿਅ ਕਿ ਇਨਾਂ ਹੀ ਨਹੀ ਵਿਆਹ ਤੋਂ ਬਾਅਦ ਵੀ ਲੜਕੀਆਂ ਨਾਲ ਰਾਬਤਾ ਬਣਾ ਕੇ ਰੱਖਿਆ ਜਾਵੇਗਾ ਅਤੇ ਸਮੇ ਸਮੇ ਇਨਾਂ ਨਾਲ ਮਿਲ ਕੇ ਇਹ ਆਪਣਾ ਜੀਵਨ ਕਿਸ ਤਰਾਂ ਬਸਰ ਕਰ ਰਹੀਆਂ ਹਨ ਦੀ ਜਾਣਕਾਰੀ ਲਈ ਜਾਵੇਗੀ। ਉਨਾਂ ਕਿਹਾ ਕਿ ਉਹ ਕਿਸਮਤ ਵਾਲੇ ਹਨ ਕਿ ਉਨਾਂ ਨੂੰ ਗੁਰੂ ਦੀ ਨਗਰੀ ਵਿਖੇ ਅਜਿਹਾ ਕਾਰਜ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਕਿਹਾ ਕਿ ਧੀਆਂ ਦੀ ਸੇਵਾ ਕਰਨਾ ਆਪਣੇ ਆਪ ਵਿਚ ਇਕ ਵੱਡੀ ਗੱਲ ਹੈ ਅਤੇ ਉਹ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਨ ਕਿ ਉਨਾਂ ਨੂੰ ਇਹ ਸੇਵਾ ਕਰਨ ਦਾ ਮੋਕਾ ਮਿਲਿਆ । ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਲੋੜਵੰਦਾ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਖਾਸਕਰਕੇ ਲੜਕੀਆਂ ਦੀ ਪੜਾਈ ਆਦਿ ਲਈ ਸਾਨੂੰ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਸਾਨੂੰ ਘੱਟੋ ਘੱਟ ਇਕ ਲੜਕੀ ਦੀ ਪੜਾਈ ਆਦਿ ਦਾ ਖਰਚਾ ਜਰੂਰ ਉਠਾਉਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਸੰਦੀਪ ਰਿਸ਼ੀ ਚੇਅਰਮੈਨ ਅੰਮ੍ਰਿਤਸਰ ਵਿਕਾਸ ਅਥਾਰਟੀ ਅੰਮ੍ਰਿਤਸਰ, ਸ੍ਰੀ ਤੇਜਿੰਦਰਪਾਲ ਸਿੰਘ ਸੰਧੂ ਐਸ.ਡੀ.ਐਮ ਅੰਮ੍ਰਿਤਸਰ-2, ਸ੍ਰੀ ਨਰਿੰਦਰ ਸਿੰਘ ਪਨੂੰ ਜਿਲਾ ਸਮਾਜਿਕ ਸੁਰੱਖਿਆ ਅਫਸਰ, ਸ੍ਰੀ ਬਾਜ਼ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਅੰਮ੍ਰਿਤਸਰ, ਸ੍ਰੀ ਜੋਧ ਸਿੰਘ ਸਮਰਾ ਮੈਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਸ੍ਰੀ ਬਿਕਰਮ ਸਿੰਘ ਬਾਜਵਾ ਪ੍ਰਧਾਨ ਗੁਰਦੁਆਰਾ 6ਵੀਂ ਪਾਤਸ਼ਾਹੀ ਅੰਮ੍ਰਿਤਸਰ ਆਦਿ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply