Sunday, March 15, 2026

ਬਲਾਕ ਚੱਕ ਡੱਬਵਾਲਾ ਕਲਾਂ ਦੇ ਪਿੰਡਾਂ ਵਿਚ ਚੱਲ ਰਿਹੈ ਜਾਗਰੂਕਤਾ ਮੁਹਿੰਮ ਦਾ ਪੜਾਅ

ppn1411201611

ਫਾਜ਼ਿਲਕਾ, 14 ਨਵੰਬਰ (ਵਿਨੀਤ ਅਰੋੜਾ)- ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਿਹਤ ਜਾਗਰੂਕਤਾ ਮੁਹਿੰਮ ਤਹਿਤ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਪ੍ਰਚਾਰ ਵੈਨ ਵੱਲੋਂ ਬਲਾਕ ਡੱਬਵਾਲਾ ਕਲਾਂ ਦੇ ਪਿੰਡਾਂ ਵਿਚ ਲੋਕਾਂ ਨੂੰ ਜਾਗਰੂਕਤਾ ਮੁਹਿੰਮ ਤਹਿਤ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਈਈ ਮਨਬੀਰ ਸਿੰਘ ਨੇ ਦੱਸਿਆ ਕਿ ਐਸਐਮਓ ਡਾ. ਚੰਦਰ ਮੋਹਨ ਕਟਾਰੀਆ ਦੀ ਅਗਵਾਈ ਵਿਚ ਪਿੱਛਲੇ ਦਿਨਾਂ ਵਿਚ ਪ੍ਰਚਾਰ ਵੈਨ ਵੱਲੋਂ ਡੱਬਵਾਲਾ ਕਲਾਂ, ਚੱਕ ਬੰਨਵਾਲਾ, ਜੋੜਕੀ ਅੰਧੇਵਾਲੀ, ਜੋੜਕੀ ਕੰਕਰ ਵਾਲੀ, ਚੱਕ ਖਿਉਵਾਲਾ ਬੋਦਲਾ, ਚਿਮਨੇਵਾਲਾ, ਅਭੁੰਨ, ਪੂਰਨ ਪੱਟੀ, ਕੌੜਿਆਂਵਾਲੀ, ਢਾਣੀ ਖਰਾਸ ਵਾਲੀ, ਚੁਆੜਿਆਂਵਾਲੀ ਆਦਿ ਪਿੰਡਾਂ ਵਿਚ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਮੁੱਖ ਉਦੇਸ਼ ਸੂਬੇ ਦੇ ਸਾਰੇ ਰੂਰਲ, ਸੇਮੀ ਅਰਬਨ ਅਤੇ ਅਰਬਨ ਖੇਤਰ ਦੇ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਸਿਹਤ ਸੇਵਾਵਾਂ /ਸੁਵਿਧਾਵਾਂ/ਸਕੀਮਾਂ ਸਬੰਧੀ ਜਾਗਰੂਕ ਕਰਨਾ ਹੈ। ਜਿੰਨ੍ਹਾਂ ਵਿਚ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼, ਮੁੱਖ ਮੰਤਰੀ ਪੰਜਾਬ ਹੈਪੇਟਾਈਟਸ ਸੀ ਰਾਹਤ ਫੰਡ, ਜਨਨੀ ਸ਼ਿਸ਼ੂ ਸੁਰੱਖਿਆ ਯੋਜਨਾ, ਕੰਜਕਾਂ ਦੀ ਸਿਹਤ ਸਕੀਮ, ਐਮਰਜੰਸੀ ਮਰੀਜ਼ਾਂ ਦੇ ਪਹਿਲੇ 24 ਘੰਟੇ ਬਿਲਕੁਲ ਮੁਫ਼ਤ ਇਲਾਜ, ਸਟ੍ਰੋਕ ਮੈਨੇਜਮੈਂਟ, ਸਿਹਤ ਸਬੰਧੀ ਪੂਰੀ ਜਾਣਕਾਰੀ ਦੇ ਲਈ 104 ਹੈਲਪਲਾਈਨ ਅਤੇ ਐਮਰਜੰਸੀ ਰਿਸਪਾਂਸ ਸਰਵਿਸ 108, ਮੁਫ਼ਤ ਲੈਬ ਟੈਸਟ, ਆਰਬੀਐਸਕੇ ਦੇ ਤਹਿਤ ਬੱਚਿਆਂ ਦਾ ਮੁਫ਼ਤ ਇਲਾਜ, ਏਡਜ਼ ਕੰਟ੍ਰੋਲ, ਆਯੂਸ਼ ਅਤੇ ਹੋਰ ਸਿਹਤ ਸੇਵਾਵਾਂ ਅਤੇ ਸਕੀਮਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਹਰੇਕ ਪਿੰਡ ਵਿਚ ਮੈਡੀਕਲ ਚੈਕਅੱਪ ਕੈਂਪ ਵੀ ਲਗਾਇਆ ਜਾਂਦਾ ਹੈ। ਜਿਸ ਵਿਚ ਹੈਮੋਪੈਥੀ, ਐਲੋਪੈਥੀ, ਆਯੁਰਵੈਦਾ ਦੀਆਂ ਦਵਾਈਆਂ ਮੁਫ਼ਤ ਵਿਚ ਦਿੱਤੀਆਂ ਜਾਂਦੀਆਂ ਹਨ। ਇੰਨ੍ਹਾਂ ਕੈਂਪਾਂ ਵਿਚ ਡਾ. ਅਮਿਤ ਕਟਾਰੀਆ, ਡਾ. ਕੁਨਾਲ ਮਲਿਕ, ਡਾ. ਮੋਨਿਕਾ, ਏਐਨਐਮ ਸਟਾਫ਼, ਪ੍ਰੇਮ ਕੁਮਾਰ, ਜਤਿੰਦਰ ਕੁਮਾਰ, ਪਰਮਜੀਤ ਸਿੰਘ, ਪ੍ਰਕਾਸ਼ ਸਿੰਘ ਵੱਲੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply