ਫਾਜ਼ਿਲਕਾ, 16 ਨਵੰਬਰ (ਵਿਨੀਤ ਅਰੋੜਾ)- ਭਾਰਤ ਪਾਕਿਸਤਾਨ ਦੇ ਵਿਚਕਾਰ ਆਪਸੀ ਸਮਸਿਆਵਾਂ ਦੇ ਸੁਝਾਵਾਂ ਦੇ ਲਈ ਹੋਣ ਵਾਲੀ ਮਹੀਨੇਵਰ ਮੀਟਿੰਗ ਇਸ ਵਾਰ ਭਾਰਤੀ ਸਰਹੱਦ ਵਿਚ ਹੋਈ। ਮੀਟਿੰਗ ਤੋਂ ਬਾਅਦ ਬੀ.ਐਸ.ਐਫ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਦੇ ਹਵਾਲੇ ਤੋਂ ਜਾਣਕਾਰੀ ਦਿੰਦੇ ਹਏ ਬੀਐਸਐਫ ਦੇ ਸਹਿਯੋਗੀ ਐਲ.ਡੀ.ਸ਼ਰਮਾ ਨੇ ਦੱਸਿਆ ਕਿ ਫਾਜ਼ਿਲਕਾ ਸੈਕਟਰ ਦੀ ਭਾਰਤ ਪਾਕਿਸਤਾਨ ਸਰਹੱਦ ਦੀ ਅੰਤਰਰਾਸ਼ਟਰੀ ਸਾਦਕੀ ਚੌਕੀ ਦੇ ਕਾਨਫਰੰਸ ਹਾਲ ਵਿਚ ਹੋਈ ਮੀਟਿੰਗ ਵਿਚ ਪਾਕਿਸਤਾਨ ਦੇ ਵਿੰਗ ਕਮਾਂਡਰ ਅਫ਼ਜਲ ਮਹਿਮੂਦ ਚੋਧਰੀ ਅਤੇ ਨਾਜਿਰ ਮੁਹੱਮਦ, ਉਨ੍ਹਾਂ ਦੇ ਨਾਲ ਸਟਾਫ਼ ਅਫ਼ਸਰ ਅਬਦੁਲ ਰਹਿਮਾਨ, ਜਹਾਂਗੀਰ ਖਾਂ ਅਤੇ ਸਹਿਜਾਦ ਲਤੀਫ਼ ਵੀ ਹਾਜ਼ਰ ਸਨ।
ਭਾਰਤ ਵੱਲੋਂ ਬੀਐਸਐਫ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ, ਐਚ.ਪੀ.ਐਸ. ਸੋਹੀ, ਕੁਲਵੰਤ ਕੁਮਾਰ, ਰਣਜੀਤ ਸਿੰਘ, ਉਨ੍ਹਾਂ ਦੇ ਨਾਲ ਸਟਾਫ਼ ਅਧਿਕਾਰੀ ਆਰ.ਕੇ ਡਾਗਰ ਵੀ ਹਾਜ਼ਰ ਰਹੇ।ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਸਰਹੱਦ ਦੇ ਆਲੇ ਦੁਆਲੇ ਅਸਾਮਾਜਿਕ ਅਨਸਰਾਂ ਤੇ ਤੇਜ਼ ਨਜ਼ਰ ਰੱਖਣ ਦੇ ਨਾਲ ਨਾਲ ਦੋਵ੍ਹਾਂ ਦੇਸ਼ਾਂ ਦੀਆਂ ਸਰਹੱਦਾਂ ਤੇ ਸ਼ਾਂਤੀ ਬਣਾਈ ਰੱਖਣ ਦਾ ਇੱਕ ਦੂਜੇ ਨੂੰ ਭਰੋਸਾ ਦੁਆਇਆ ਗਿਆ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media