ਜੰਡਿਆਲਾ ਗੁਰੂ, 17 ਨਵੰਬਰ (ਹਰਿੰਦਰ ਪਾਲ ਸਿੰਘ)- ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਨੂੰ ਜਾਣਕਾਰੀ ਦੇਂਦਿਆਂ ਦੱਸਿਆ ਹੈ ਕਿ ਯੂਨੀਅਨ ਨੇ ਸਰਕਾਰ ਅੱਗੇ ਪ੍ਰਾਇਮਰੀਫ਼ਐਲੀਮੈਂਟਰੀ ਅਧਿਆਪਕਾਂ ਲਈ 4600 ਗ੍ਰੇਡ ਪੇਅ, ਹੈਂਡ ਟੀਚਰ ਨੂੰ ਮਾਸਟਰ ਕੇਡਰ ਦਾ ਗ੍ਰੇਡ, ਸੈਟਰ ਹੈਂਡ ਟੀਚਰ ਨੂੰ ਲੈਕਚਰਾਰ ਦਾ ਗ੍ਰੇਡ, ਬਲਾਕ ਸਿੱਖਿਆ ਅਖ਼ਸਰ ਨੂੰ ਪ੍ਰਿਸੀਪਲ ਗ੍ਰੇਡ ਦੇਣ, ਏ.ਸੀ.ਪੀ ਕੇਸ 4-9-14 ਸਬੰਧੀ ਪੱਤਰ ਜਾਰੀ ਕਰਨ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਸਿੱਖਿਆ ਪ੍ਰੋਵਾਇਡਰ ,ਐਸਟੀਆਰ ਤੇ ਐਸ.ਐਸ.ਏਫ਼ਰਮਸਾ ਅਧਿਆਪਕਾਂ ਨੂੰ ਰੈਗੂਲਰ ਕਰਨ ਆਦਿ ਮੰਗਾਂ ਰੱਖੀਆਂ ਹਨ। ਲਾਹੌਰੀਆ ਕਿਹਾ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ 20 ਨਵੰਬਰ ਨੂੰ ਵਿੱਤ ਮੰਤਰੀ ਪੰਜਾਬ ਦੇ ਹਲਕੇ ਵਿੱਚ ਪ੍ਰਾਇਮਰੀਫ਼ਐਲੀਮੈਂਟਰੀ ਅਧਿਆਪਕਾਂ ਵਲੋ ਝੰਡਾ ਮਾਰਚ ਕੀਤਾ ਜਾਵੇਗਾ। ਇਸ ਮੌਕੇ ਗਰਿੰਦਰ ਢਿਲੋ, ਨਵਦੀਪ ਵਿਰਕ, ਹਰਪ੍ਰੀਤ ਪਰਮਾਰ, ਜਰਨੈਲ ਰਿਆੜ, ਭੁਪਿੰਦਰ ਠੱਠੀਆ, ਸਰਬਜੀਤ ਮਲਕਪੁਰ, ਸੁਰਿੰਦਰ ਬਾਠ, ਗੁਰਭੇਜ ਮੱਲੀ?, ਪਰਮਬੀਰ ਵੇਰਕਾ ਆਦਿ ਅਧਿਆਪਕ ਆਗੂ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media