
ਫਾਜ਼ਿਲਕਾ, 23 ਨਵੰਬਰ (ਵਿਨੀਤ ਅਰੋੜਾ) – ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵੱਲੋਂ ਸਿਵਲ ਸਰਜ਼ਨ ਡਾ. ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸ਼ਹਿਰ ਵਿਚ ਡੇਂਗੂ ਦੇ ਵਿਰੋਧ ਵਿਚ ਸ਼ੁਰੂ ਕੀਤਾ ਗਿਆ ਅਭਿਆਨ ਲਗਾਤਾਰ ਜਾਰੀ ਹੈ।ਜਿਸ ਇਲਾਕੇ ਵਿਚ ਡੇਂਗੂ ਕੇਸ਼ ਮਿਲ ਰਹੇ ਹਨ ਉੱਥੇ ਪ੍ਰਤੀਦਿਨ ਵੱਖ ਵੱਖ ਮੁਹੱਲਿਆਂ ਵਿਚ ਜਾਕੇ ਫੋਗਿੰਗ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਡੇਂਗੂ ਰੋਕਥਾਮ ਸਬੰਧੀ ਜਾਗਰੂਕਤਾ ਪੋਸਟਰ ਵੀ ਵੰਡੇ ਜਾ ਰਹੇ ਹਨ।ਜਿਸ ਦੇ ਤਹਿਤ ਸਥਾਨਕ ਰਾਧਾ ਸਵਾਮੀ ਕਲੋਨੀ ਵਿਚ ਫੋਗਿੰਗ ਕੀਤੀ ਗਈ। ਨਾਲ ਹੀ ਟੀਮ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਘਰਾਂ ਦੇ ਆਲੇ ਦੁਆਲੇ ਸਫ਼ਾਈ ਰੱਖਣ, ਪਾਣੀ ਨੂੰ ਇੱਕ ਥਾਂ ਤੇ ਇੱਕਠਾ ਨਾ ਹੋਣ ਦਿਓ, ਕੂਲਰ ਅਤੇ ਫ੍ਰਿਜ਼ ਆਦੀ ਦੀ ਹਫ਼ਤੇ ਵਿਚ ਇੱਕ ਵਾਰ ਸਫ਼ਾਈ ਜ਼ਰੂਰ ਕਰੋ, ਰਾਤ ਨੂੰ ਸੋਣ ਤੋਂ ਪਹਿਲਾਂ ਮੱਛਰਦਾਨੀ ਅਤੇ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾਓ।ਇਸ ਮੌਕੇ ਅਪਾਡਾਮਲੋਜਿਸਟ ਡਾ. ਅਸ਼ਵਿੰਦਰ ਕੌਰ, ਸੁਪਰਵਾਈਜ਼ਰ ਕੁਲਦੀਪ ਸਿੰਘ, ਸੁਖਵਿੰਦਰ ਸਿੰਘ, ਕ੍ਰਿਸ਼ਨ ਲਾਲ, ਮਨਪ੍ਰੀਤ ਸਿੰਘ ਅਤੇ ਹੋਰ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media