Sunday, March 22, 2026

ਸੀ.ਪੀ.ਐਫ ਕਰਮਚਾਰੀ ਯੂਨੀਅਨ ਵਲੋਂੇ ਉਪ ਮੁੱਖ ਮੰਤਰੀ ਦੇ ਹਲਕੇ ਜਲਾਲਾਬਾਦ ‘ਚ ਪੱਕਾ ਮੋਰਚਾ

ppn0112201609ਫਾਜ਼ਿਲਕਾ, 1 ਦਸੰਬਰ (ਵਿਨੀਤ ਅਰੋੜਾ): ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਸੂਬਾ ਪੱਧਰ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹਲਕੇ ਜਲਾਲਾਬਾਦ ਵਿਚ ਪੱਕੇ ਮੋਰਚੇ ਦੀ ਸ਼ੁਰੂਆਤ ਅੱਜ ਸੂਬਾ ਪ੍ਰਧਾਨ ਸੁਖਜੀਤ ਸਿੰਘ ਦੀ ਅਗਵਾਈ ਵਿਚ ਕੀਤੀ ਗਈ।  ਸੀਪੀਐਫ ਯੂਨੀਅਨ ਪੰਜਾਬ ਦੇ ਲਗਭਗ ਸਵਾ ਲੱਖ ਕਰਮਚਾਰੀਆਂ ਅਤੇ ਅਧਿਕਾਰੀਆ ਵੱਲੋਂ ਬੀਤੇ ਲੰਬੇ ਸਮੇਂ ਤੋਂ ਆਪਣੀ ਇੱਕੋ ਇੱਕ ਹੱਕੀ ਅਤੇ ਜਾਇਜ਼ ਮੰਗ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨੂੰ ਲੈ ਕੇ ਸੰਘਰ ਕੀਤਾ ਜਾ ਰਿਹਾ ਹੈ।ਜਿਸ ਸਬੰਧੀ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਇਨ੍ਹਾਂ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੀ ਮੰਗ ਨੂੰ ਅਣਵੇਖਿਆ ਕੀਤਾ ਜਾਂਦਾ ਰਿਹਾ ਹੈ।ਸਰਕਾਰ ਅਤੇ ਅਫ਼ਸਰਸ਼ਾਹੀ ਦੇ ਰਵਈਏ ਕਾਰਨ ਸਮੂਹ ਪੰਜਾਬ ਦ ਸੀਪੀਐਫ ਕਰਮਚਾਰੀਆਂ ਵਿਚ ਭਾਰੀ ਰੋਸ ਦੀ ਲਹਿਰ ਹੈ ਅਤੇ ਇਸ ਸਬੰਧੀ ਸੂਬਾਈ ਕਮੇਟੀ ਦੇ ਫੈਸਲੇ ਮੁਤਾਬਕ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹਲਕੇ ਜਲਾਲਾਬਾਦ ਵਿਚ ਸ਼ੁਰੂਅਤਾ ਕਰ ਦਿੱਤੀ ਗਈ ਹੈ।ਜ਼ਿਲ੍ਹਾ ਪ੍ਰੈਸ ਸਕੱਤਰ ਨਿਸ਼ਾਂਤ ਅਗਰਵਾਲ ਅਤੇ ਬਲਾਕ ਪ੍ਰਧਾਨ ਰਾਧੇ ਸ਼ਾਮ ਨੇ ਦੱਸਿਆ ਕਿ ਸੂਬਾ ਪੱਧਰੀ ਇਸ ਪੱਕੇ ਮੋਰਚੇ ਵਿਚ ਨਵੀਂ ਪੈਨਸ਼ਨ ਦੇ ਨੁਕਸਾਨ ਸਬੰਧੀ ਕਰਮਚਾਰੀਆਂ ਨੂੰ ਦੱਸਿਆ ਗਿਆ ਅਤੇ ਨਵੀਂ ਪੈਨਸ਼ਨ ਸਕਮੀ ਨੂੰ ਸਵਾ ਲੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਧੋਖਾ ਦੱਸਿਆ।  ਸੂਬਾ ਪੱਧਰੀ ਪੱਕੇ ਮੋਰਚੇ ਵਿਚ ਸੂਬਾ ਵਿੱਤ ਸਕੱਤਰ ਅਮਨਦੀਪ ਸਿੰਘ, ਬੀ.ਐਡ. ਫਰੰਟ ਦੇ ਸੂਬਾ ਪ੍ਰਧਾਨ ਸੁਖਦਰਸ਼ਨ ਸਿੰਘ, ਜਨਰਲ ਸਕੱਤਰ ਧਰਮਿੰਦਰ ਗੁਪਤਾ, ਦਪਿੰਦਰ ਸਿੰਘ, ਸਤਿੰਦਰ ਸਚਦੇਵਾ, ਕੁਲਦੀਪ ਸਬਰਵਾਲ, ਅਮਨ ਬਰਾੜ, ਵਿਨੈ ਮੱਕੜ, ਫਿਰੋਜ਼ਪੁਰ ਤੋਂ ਪ੍ਰਧਾਨ ਜਗਰੂਪ ਸਿੰਘ, ਕਮਲਬੀਰ ਸਿੰਘ, ਗਗਨਦੀਪ ਸਿੰਘ, ਜਗਤਾਰ ਸਿੰਘ ਰਾਜੋਆਣਾ, ਮੋਗਾ ਤੋਂ ਬਲਵੰਤ ਸਿੰਘ ਭੰਗੂ, ਦੀਨੇਸ਼ ਬਾਂਸਲ, ਕਪੂਰਥਲਾ ਤੋਂ ਮੰਗਤ ਰਾਮ, ਭੰਡਾਰੀ, ਗੋਰਮਿੰਟ ਸਕੂਲ ਟੀਚਰ ਯੂਨੀਅਨ ਤੋਂ ਮਨਦੀਪ ਥਿੰਦ, ਗੋਰਮਿੰਟ ਟੀਚਰ ਯੂਨੀਅਨ ਤੋਂ ਰਾਮ ਕ੍ਰਿਸ਼ਨ ਧੁਨਕੀਆਂ, ਪੀ.ਐਸ.ਐਮ.ਐਸ.ਯੂ ਤੋਂ ਪਿਪਲ ਸਿੰਘ, ਜਸਵਿੰਦਰ ਸਿੰਘ, ਵਿਪਨ ਲੋਟਾ, ਪ੍ਰਦੀਪ ਕੁੱਕੜ, ਸੰਜੀਵ ਗੁੰਬਰ, ਅਮਨਦੀਪ ਬਰਾੜ, ਗੁਰਜੀਤ ਸੋਢੀ, ਨੀਰਜ਼ ਸੇਠੀ ਰਮਨ ਕੁਮਾਰ, ਲਛਮਣ ਸਿੰਘ, ਅਮਿਤ ਛਾਬੜਾ, ਸੰਜੀਵ ਅੰਗੀ, ਸੋਹਨ ਲਾਲ ਅਤੇ ਸੰਗਰੂਰ ਅੇਤ ਹੋਰਨਾਂ ਵੱਖ ਵੱਖ ਜ਼ਿਲ੍ਹਿਆਂ ਤੋਂ ਪ੍ਰਧਾਨ ਅਤੇ ਜਨਰਲ ਸਕੱਤਰਾਂ ਸਮੇਤ ਸੈਂਕੜਿਆਂ ਦੀ ਗਿਣਤੀ ਵਿਚ ਕਰਮਚਾਰੀਆਂ ਵੱਲੋਂ ਪੱਕੇ ਮੋਰਚੇ ਦੀ ਸ਼ੁਰੂਆਤ ਕੀਤੀ ਗਈ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ।
ਸੂਬਾ ਪ੍ਰਧਾਨ ਸੁਖਜੀਤ ਸਿੰਘ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਮੰਗ ਸਬੰਧੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਾਲ ਪੈਨਲ ਮੀਟਿੰਗ ਨਾ ਕਰਵਾਈ ਗਈ ਤਾਂ ਇਸ ਪੱਕੇ ਮੋਰਚੇ ਦੌਰਾਨ ਗੁਪਤ ਐਕਸ਼ਨ ਵੀ ਕੀਤੇ ਜਾਣਗੇ। ਜਿਸਦੇ ਨਤੀਜਿਆਂ ਦੀ ਸਾਰੀ ਜਿੰਮੇਵਾਰੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ ਅਤੇ ਇਸਦੇ ਗੰਭੀਰ ਨਤੀਜੇ ੨੦੧੭ ਦੀਆਂ ਵਿਧਾਨਸਭਾ ਚੋਣਾਂ ਵਿਚ ਭੁਗਤਣੇ ਪੈਣਗੇ।ਮੰਚ ਸੰਚਾਲਨ ਜਗਮੀਤ ਚੁੱਘਾਂ ਨੇ ਕੀਤਾ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply