ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ ਬਿਊਰੋ) – ਦੱਖਣੀ ਭਾਰਤ ਦੇ ਮੁੱਖ ਉਦਯੋਗਪਤੀਆਂ ਦੇ ਇੱਕ ੪੫ ਮੈਂਬਰੀ ਜੱਥੇ ਨੇ ਹਾਲ ਹੀ ਵਿੱਚ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ।ਉਹ ਦਰਬਾਰ ਸਾਹਿਬ ਦਾ ਬਦਲਿਆ ਹੋਇਆ ਵਿਰਾਸਤੀ ਰੂਪ ਦੇਖਣ ਲਈ ਬਵੇ ਉਤਾਵਲੇ ਸਨ।ਅੰਮ੍ਰਿਤਸਰ ਇੱਕ ਬਦਲਦੇ ਦੌਰ ਦੇ ਵਿੱਚ ਨਜਰ ਆ ਰਿਹਾ ਹੈ ਅਤੇ ਯਾਤਰੀਆਂ ਲਈ ਨਵੀਆਂ ਉੱਸਰ ਰਹੀਆਂ ਥਾਵਾਂ ਨੇ ਇਸ ਸ਼ਹਿਰ ਦੇ ਟੂਰਿਜਮ ਵਿੱਚ ਇੱਕ ਨਵੀਂ ਉਤਸ਼ਾਹ ਲਿਆਉਂਦਾ ਹੈ।ਇਹ ਉਦਯੋਗਪਤੀ ਵੱਖ-ਵੱਖ ਸੰਸਥਾਵਾਂ ਦੇ ਮੌਢੀ ਸਨ।ਕੁੱਝ ਫਾਈਵ ਸਟਾਰ ਹੋਟਲਾਂ ਦੇ ਮਾਲਿਕ, ਕੁੱਝ ਬਿਜਲੀ ਉਤਪਾਦਨ ਦੇ ਕਿੱਤਿਆਂ ਨਾਲ ਜੁੜੇ ਹੋਏ, ਕੁੱਝ ਖਾਣ-ਪੀਣ ਦੀਆਂ ਲੜੀਆਂ ਦੇ ਮਾਲਿਕ ਅਤੇ ਹੋਰ ਵੱਖ-ਵੱਖ ਕਿੱਤਿਆਂ ਦੇ ਮੋਢੀ ਸਨ।ਇਹ ਸਭ ਯੰਗ ਪਰੈਸੀਡੈਂਟਸ ਆਰਗਨਾਈਜੇਸ਼ਨ ਦੇ ਅਧੀਨ ਅੰਮ੍ਰਿਤਸਰ ਆਏ। ਇਸ ਗਰੁੱਪ ਦੀ ਦੇਖ-ਰੇਖ ਡੀਵਾਈਨ ਡੈਸਟੀਨੇਸ਼ਨ ਨੇ ਕੀਤੀ।ਹਰਿਮੰਦਿਰ ਸਾਹਿਬ ਵਿਖੇ ਚੀਫ ਸਕੱਤਰ ਐਸ.ਜੀ.ਪੀ.ਸੀ ਹਰਚਰਨ ਸਿੰਘ ਨੇ ਦਰਬਾਰ ਸਾਹਿਬ ਦਾ ਅਤੇ ਸਿੱਖ ਧਰਮ ਦਾ ਇਤਿਹਾਸ ਉਹਨਾਂ ਨਾਲ ਸਾੰਝਾ ਕਰਦਿਆਂ ਕਿਹਾ ਕਿ ਹਰਿਮੰਦਿਰ ਸਿੱਖਾਂ ਦਾ ਪ੍ਰਮੁੱਖ ਧਾਰਮਿਕ ਸਥਾਨ ਹੈ।ਯਾਤਰੂ ਹਰਿਮੰਦਿਰ ਸਾਹਿਬ ਦੀ ਰੂਹਾਨੀਅਤ ਅਤੇ ਖੂਬਸੂਰਤੀ ਤੋਂ ਬਹੁਤ ਪ੍ਰਭਾਵਿਤ ਹੋਏ।ਉਹਨਾਂ ਇਹ ਵੀ ਆਖਿਆ ਕਿ ਕੀਤੇ ਗਏ ਬਦਲਾਵ ਤੋਂ ਉਹਨਾਂ ਨੂੰ ਬਹੁਤ ਖੁਸ਼ੀ ਮਿਲ ਰਹੀ ਹੈ ਅਤੇ ਬਿਨਾ ਟ੍ਰੈਫਿਕ ਸੜਕਾਂ ਤੇ ਚਲ ਕੇ ਆਨੰਦ ਲੈ ਰਹੇ ਹਨ।ਜਥੇ ਨੇ ਪਹਿਲੇ ਦਿਨ ਸਾਡਾ ਪਿੰਡ ਦਾ ਦੌਰਾ ਕੀਤਾ ਅਤੇ ਪੇਂਡੂ ਜਿੰਦਗੀ ਦਾ ਆਨੰਦ ਮਾਣਿਆ। ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ, ਰਾਮ ਬਾਗ, ਪੈਨੋਰਾਮਾ, ਭਾਈ ਵੀਰ ਸਿੰਘ ਨਿਵਾਸ ਅਸਥਾਨ ਦੇ ਵੀ ਦੌਰੇ ਕਰਵਾਏ ਗਏ। ਹਾਇਤ ਹੋਟਲ ਦੇ ਵਿੱਚ ਅੰਮ੍ਰਿਤਸਰ ਦੀਆਂ ਪ੍ਰਮੁੱਖ ਚੀਜਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਪਾਪੜ-ਵੜੀਆਂ, ਫੁਲਕਾਰੀ, ਆਮ ਪਾਪੜ ਅਤੇ ਯਾਦਗਾਰੀ ਸਾਮਾਨ ਮੁੱਖ ਸਨ।ਉਦਯੋਗਪਤੀਆਂ ਨੇ ਢਾਬਿਆਂ ਵਿੱਚ ਸ਼ਾਕਾਹਾਰੀ ਅਤੇ ਮਾਸਾਹਾਰੀ ਖਾਣਿਆਂ ਦੀ ਮੌਜ ਲਈ ਅਤੇ ਵਾਹਗਾ ਬਾਰਡਰ ਤੇ ਵੀ ਭਾਰਤ ਦੇਸ਼ ਦਾ ਝੰਡਾ ਲਹਿਰਾਇਆ। ਉਦਯੋਗਪਤੀਆਂ ਦੇ ਇਸ ਜੱਥੇ ਨੂੰ ਸੰਬੋਧਿਤ ਕਰਦੇ ਹੋਏ ਗੁਣਬੀਰ ਸਿੰਘ ਪ੍ਰਧਾਨ ਦਿਲਬੀਰ ਫਾਊਂਡੇਸ਼ਨ ਨੇ ਹਰਿਮੰਦਿਰ ਸਾਹਿਬ ਦੀਆਂ ਪ੍ਰੰਪਰਾਵਾਂ ਅਤੇ ਸਿੱਖ ਮਤ ਦੇ ਵਿਰਸੇ ਬਾਰੇ ਦੱਸਿਆ।ਉਹਨਾਂ ਦੱਸਿਆ ਕਿ ਜੱਥੇ ਦੇ ਮੈਂਬਰ ਦਿਲਬੀਰ ਫਾਊਂਡੇਸ਼ਨ ਦੇ ਰਾਹੀਂ ਐਸ.ਜੀ.ਪੀ.ਸੀ ਨੂੰ ਲੰਗਰ ਵਾਸਤੇ ਆਧੁਨਿਕ ਮਸ਼ੀਨਾਂ ਅਤੇ ਤੌਰ ਤਰੀਕਿਆਂ ਬਾਰੇ ਸਲਾਹ ਦੇਣਗੇ ਜਿਸ ਦੇ ਨਾਲ ਨਾ ਸਿਰਫ ਊਰਜਾ ਦੀ ਬਚਤ ਹੋਏਗੀ ਕਾਮਿਆਂ ਦੀ ਲੋੜ੍ਹ ਵੀ ਘੱਟ ਪਵੇਗੀ।ਉਹਨਾਂ ਦੱਸਿਆ ਕਿ ਯਾਤਰੂ ਰਾਮਤੀਰਥ ਵਿੱਚ ਹੋ ਰਹੇ ਕੰਮ, ਗੋਬਿੰਦਗੜ੍ਹ ਕਿਲ੍ਹੇ ਦੀ ਉਸਾਰੀ, ਵਾਰ ਮੈਮੋਰੀਅਲ ਅਤੇ ਹਰੀਕੇ ਦੀ ਪਾਣੀ ਵਿੱਚ ਤੈਰਨ ਵਾਲੀ ਬਸ ਬਾਰੇ ਸੁਣ ਕੇ ਮੁੜ੍ਹ ਤੋਂ ਆਉਣ ਲਈ ਉਤਸ਼ਾਹਿਤ ਹੋਏ।
Check Also
ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ
ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …
Punjab Post Daily Online Newspaper & Print Media