
ਫਾਜ਼ਿਲਕਾ, 3 ਦਸੰਬਰ (ਵਿਨੀਤ ਅਰੋੜਾ) – ਨੈਸ਼ਨਲ ਲੀਗਲ ਸਰਵਿਸ ਅਥਾਰਟੀ ਨਵੀਂ ਦਿੱਲੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਅਤੇ ਲਛਮਣ ਸਿੰਘ ਮਾਨਯੌਗ ਅਡੀਸ਼ਨਲ ਜ਼ਿਲ੍ਹਾਂ ਅਤੇ ਸੈਸ਼ਨਜ ਜੱਜ-ਕਮ-ਚੇਅਰਪਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਕੇ.ਕੇ. ਬਾਂਸਲ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਵੱਲੋਂ ਏਡੀਆਰ ਸੈਂਟਰ ਨਵੀਂ ਕਚਹਿਰੀ ਫਾਜ਼ਿਲਕਾ ਵਿਚ ਪੈਰਾ ਲੀਗਲ ਵਲੰਟੀਅਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਮੰਤਵ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਵੱਲੋਂ ਜ਼ਾਰੀ ਕੀਤੀਆਂ ਗਈਆਂ ਦੋ ਨਵੀਆਂ ਸਕੀਮਾਂ ਸਬੰਧੀ ਪੈਰਾ ਲੀਗਲ ਵਲੰਟੀਅਰਾਂ ਨੂੰ ਜਾਗਰੂਕ ਕਰਕੇ ਲੋਕਾਂ ਤੱਕ ਇਨ੍ਹਾਂ ਸਕੀਮਾਂ ਨੂੰ ਪਹੁਚਾਉਣਾ ਸੀ। ਜਿਨ੍ਹਾਂ ਵਿਚੋਂ ਪਹਿਲੀ ਸਕੀਮ ਤੇਜ਼ਾਬ ਪੀੜਤ ਦੇ ਹੱਕਾ ਸਬੰਧੀ ਸੀ। ਜਾਣਕਾਰੀ ਦਿੰਦੇ ਹੋਏ ਕੇ.ਕੇ. ਬਾਂਸਲ ਨੇ ਦੱਸਿਆ ਕਿ ਤੇਜ਼ਾਬ ਪੀੜਤ ਲਈ ਸਰਕਾਰ ਵੱਲੋਂ ਇੱਕ ਸਕੀਮ ਮੁਹੱਇਆ ਕਰਵਾਈ ਗਈ ਹੈ ਜਿਸ ਵਿੱਚ ਦੱਸਿਆ ਗਿਆ ਕਿ ਤੇਜ਼ਾਬ ਪੀੜਤ ਲਈ ਘੱਟੋ-ਘੱਟ ੩ ਲੱਖ ਦਾ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾਵੇਗਾ ਅਤੇ ਇਸ ਵਿਚੋਂ ੧ ਲੱਖ ਰੁਪਏ ਦਾ ਮੁਆਵਜ਼ਾ ੧੫ ਦਿਨਾਂ ਦੇ ਅੰਦਰ ਦੇਣ ਦੇ ਹੁਕਮ ਹਨ। ਉਨ੍ਹਾਂ ਦੱਸਿਆ ਕਿ ਕੋਈ ਵੀ ਤੇਜ਼ਾਬ ਪੀੜਤ ਦੀ ਮੌਤ ਤੇਜ਼ਾਬ ਦੇ ਹਮਲੇ ਨਾਲ ਹੋ ਜਾਂਦੀ ਹੈ ਤਾਂ ਉਸ ਦੇ ਲੀਗਲ ਹੇਅਰਜ਼ ਨੂੰ ਜਲਦ ਤੋਂ ਜਲਦ ਕਾਨੂੰਨੀ ਸਹਾਇਤਾ ਵੀ ਮੁਹੱਇਆ ਕਰਵਾਈ ਜਾਵੇਗੀ। ਇਸ ਤੋਂ ਬਾਅਦ ਪੈਨਲ ਵਕੀਲ ਮਨੀਸ਼ ਸ਼ਰਮਾ ਨੇ ਸਕੀਮ ਸਬੰਧੀ ਵਿਸਤਾਰ ਵਿੱਚ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਦੂਜੀ ਸਕੀਮ ਸੀਨੀਅਰ ਸੀਨੀਜ਼ਨ ਦੇ ਹੱਕਾ ਸਬੰਧੀ ਸੀ। ਜਿਸ ਦੀ ਜਾਣਕਾਰੀ ਪੈਨਲ ਵਕੀਲ ਅਤੇ ਮੈਡੀਏਟਰ ਸੋਮ ਪ੍ਰਕਾਸ਼ ਸੇਠੀ ਨੇ ਦਿੱਤੀ ਅਤੇ ਦੱਸਿਆ ਕਿ ਸਾਨੂੰ ਆਪਣੇ ਵੱਡਿਆਂ ਦਾ ਆਦਰ ਵੀ ਕਰਨਾ ਚਾਹੀਦਾ ਹੈ।
ਇਸ ਤੋਂ ਸ਼੍ਰੀ ਬਾਂਸਲ ਨੇ ਦੱਸਿਆ ਕਿ ਸਰਕਾਰ ਵੱਲੋਂ ਕਈ ਸਕੀਮਾਂ ਜਿਸ ਤਰ੍ਹਾਂ ਕਿ ਪੈਨਸ਼ਨ ਸਕੀਮਾਂ, ਗੱਡੀਆਂ ਵਿਚ ਬੁਕਿੰਗ, ਅੰਨ ਪੂਰਨਾਂ ਸਕੀਮ ਵਿਚ ੧੦ ਕਿਲੋਂ ਅਨਾਜ਼ ਅਤੇ ਰਾਸ਼ਨ ਕਾਰਡ ਹੋਲਡਰ ਨੂੰ ਘੱਟ ਮੁੱਲ ਵਾਲੀਆਂ ਦੁਕਾਨ ਵਿਚ ਛੂੱਟ ਅਤੇ ਸੈਵਿੰਗ ਸਕੀਮਾਂ ਵਿਚ ਵੱਧ ਵਿਆਜ਼ ਸਬੰਧੀ ਜਾਣਕਾਰੀ ਦਿੱਤੀ।ਮੀਟਿੰਗ ਵਿਚ ਪੈਨਲ ਵਕੀਲ ਹਰਦੀਪ ਸਿੰਘ ਧਾਲੀਵਾਲ, ਮਨੀਸ਼ ਸ਼ਰਮਾ, ਸੋਮ ਪ੍ਰਕਾਸ਼ ਸੇਠੀ ਅਤੇ ਸਟਾਫ ਮੈਂਬਰ ਹਾਜ਼ਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media