
ਬਠਿੰਡਾ, 5 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਠਿੰਡਾ ਦੇ ਨਜ਼ਦੀਕ ਪਿੰਡਾਂ ਵਿਚ ਲੜੀਵਾਰ ਤਹਿਤ ਪਿੰਡ ਨਥਾਣਾ ਦੇ ਗੁਰਦੁਆਰਾ ਸਾਹਿਬ ਵਿਖੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਵਲੋਂ ਆਉਣ ਵਾਲੀਆਂ 2017 ਚੋਣਾਂ ਵੇਲੇ ਵਰਤਾਏ ਜਾਣ ਵਾਲੇ ਨਸ਼ਿਆਂ ਪ੍ਰਤੀ ਹਾਜ਼ਰ ਸੰਗਤਾਂ ਨੂੰ ਸੁਚੇਤ ਕਰਦੇ ਹੋਏ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਕਿਉਕਿ ਇਹ ਨਸ਼ੇ ਇਨ੍ਹੇ ਭਿਆਨਕ ਮਾਰੂ ਨਤੀਜੇ ਕੱਢਦੇ ਹਨ ਕਿ ਆਉਣਾਂ ਵਾਲੀਆਂ ਪੀੜ੍ਹੀਆਂ ਸਰੀਰਕ ਅਤੇ ਦਿਮਾਗੀ ਤੌਰ ‘ਤੇ ਗੁਲਾਮ ਹੋ ਜਾਣ ਗਈਆਂ। ਜੋ ਅਸੀ ਸੁਚੇਤ ਨਾ ਹੋਏ ਤਾਂ ਆਉਣ ਵਾਲੀ ਨਸਲ ਨੇ ਸਾਨੂੰ ਮਾਫ਼ ਨਹੀ ਕਰਨਾ। ਇਸ ਕਰਕੇ ਨਸ਼ਿਆਂ ਦੇ ਖਿਲਾਫ਼ ਜਾਗਰੂਕ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬੀਬੀਆਂ ਨੂੰ ਚੰਗਾ ਸਮਾਜ ਸਿਰਜਣ ਵਾਸਤੇ ਅੱਗੇ ਆਉਣ ਦੀ ਲੋੜ ਹੈ ਤਾਂ ਕਿ ਆਉਣ ਵਾਲੀ ਸੰਤਾਨ ਚੰਗੀ ਪੈਦਾ ਹੋਵੇ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰ ਸੰਗਤਾਂ ਖਾਸ਼ ਕਰਕੇ ਬੀਬੀਆਂ ਇਨ੍ਹਾਂ ਪ੍ਰਭਾਵਤ ਹੋਈਆ ਕਿ ਉਨ੍ਹਾਂ ਨੇ ਮੌਕੇ ਤੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਪ੍ਰਣ ਕੀਤਾ ਕਿ ਉਹ ਕਦੇ ਵੀ ਆਪਣੇ ਪਰਵਾਰਕ ਮੈਂਬਰਾਂ ਨੂੰ ਨਸ਼ਾ ਨਹੀ ਕਰਨ ਦੇਣ ਗਈਆਂ, ਨਾ ਹੀ ਚੋਣਾਂ ਵਾਲੇ ਕਿਸੇ ਵੀ ਰਾਜਸੀ ਪਾਰਟੀ ਨੂੰ ਨਸ਼ਾ ਵੰਡਣ ਅਤੇ ਕਿਸੇ ਨੋਜਵਾਨ ਨੂੰ ਨਸ਼ਾ ਕਰਨ ਦੀ ਇਜਾਜ਼ਤ ਦੇਣ ਗਈਆਂ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਸਕਰਨ ਸਿੰਘ ਸਿਵੀਆਂ ਨੂੰ ਗੁਰੂ ਦੀ ਬਖ਼ਸ ਸਿਰਪੋਓ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਗੁਰਮੁੱਖ ਸਿੰਘ ਖੈਮੂਆਣਾ ਦੇ ਕਵੀਸ਼ਰੀ ਜੱਥੇ ਨੇ ਸੰਗਤਾਂ ਨੂੰ ਇਤਿਹਾਸਕ ਵਾਰਾਂ ਨਾਲ ਨਿਹਾਲ ਕੀਤਾ। ਹਾਜ਼ਰ ਮੈਂਬਰਾਂ ਵਿਚ ਇਕਬਾਲ ਸਿੰਘ ਸੋਨੀ, ਬਗੜ ਸਿੰਘ, ਲਾਭ ਸਿੰਘ, ਹਰਭਜਨ ਸਿੰਘ, ਹਰਬੰਸ ਸਿੰਘ ਕੋਟਲੀ, ਬਲੋਰ ਸਿੰਘ ਐਮ ਸੀ, ਗੁਰਦੀਪ ਸਿੰਘ, ਰਾਣੀ ਕੌਰ, ਜਸਵਿੰਦਰ ਕੌਰ, ਸਵਰਨਜੀਤ ਕੌਰ, ਗੁਰਦੀਪ ਕੌਰ, ਪਰਮਜੀਤ ਕੌਰ, ਗੁਰਮੀਤ ਕੌਰ, ਗੁਰਮੇਲ ਕੌਰ, ਗੁਰਪਿਆਰ ਕੌਰ ਅਤੇ ਗੁਰਦੇਵ ਕੌਰ ਆਦਿ ਵੱਡੀ ਗਿਣਤੀ ਵੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media