Tuesday, March 17, 2026

ਪ੍ਰਤਾਪ ਵਰਡ ਸਕੂਲ ਵਿਖੇ ਜਿਲ੍ਹਾ ਪੱਧਰੀ ਬਾਲ ਸੁਰੱਖਿਆ ਜਾਗਰੂਕਤਾ ਕਮ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ

ppn0712201626
ਪਠਾਨਕੋਟ, 7 ਦਸੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਦੇ ਨਿਰਦੇਸਾਂ ਅਨੁਸਾਰ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਪਠਾਨਕੋਟ ਵੱਲੋਂ ਪ੍ਰਤਾਪ ਵਰਡ ਸਕੂਲ ਮਮੂਨ ਰੋਡ ਪਠਾਨਕੋਟ ਵਿਖੇ ਜਿਲ੍ਹਾ ਪੱਧਰੀ ਬਾਲ ਸੁਰੱਖਿਆ ਜਾਗਰੂਕਤਾ ਕਮ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਜਿਸ ਵਿੱਚ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ ਮੁੱਖ ਮਹਿਮਾਨ ਵਜੋਂ ਸਾਮਲ ਹੋਏ। ਪ੍ਰੋਗਰਾਮ ਵਿੱਚ ਬੱਚਿਆਂ ਦਾ ਜਿਨਸੀ ਸੋਸ਼ਣ ਤੇ ਸੁਰੱਖਿਆ ਐਕਟ-2012 ,ਜੂਵੇਨਾਇਲ ਜਸਟਿਸ ਐਕਟ-2015, ਗਾਇਡਲਾਇਨ ਗਵਰਨਿੰਗ ਅਡਾਪਸ਼ਨ ਆਫ ਚਿਲਡਰਨ-2015, ਆਮ ਜਨਤਾ ਅਤੇ ਨਾਗਰਿਕ ਲਈ ”ਫੋਸਟਰ ਕੇਅਰ ਅਤੇ ਸਪਾਂਸਰਸ਼ਿਪ” ਸਬੰਧੀ ਜਾਣਕਾਰੀ ਤੇ ਰੋਸਨੀ ਪਾਈ।ਇਸ ਸਮੇਂ ਡਾ. ਭੁਪਿੰਦਰ ਸਿੰਘ ਐਸ.ਐਮ.ਓ. ਪਠਾਨਕੋਟ, ਪਾਲ ਸਿੰਘ ਜਿਲ੍ਹਾ ਲੋਕ ਸੰਪਰਕ ਅਫਸਰ, ਰਾਜੇਸ ਕੁਮਾਰ ਜਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ), ਸੁਖਦੇਵ ਰਾਜ ਬਲਾਕ ਵਿਕਾਸ ਅਧਿਕਾਰੀ, ਸਕੂਲ ਦੇ ਚੇਅਰਮੈਨ ਸੁਰਜੀਤ ਮਹਾਜਨ, ਸਕੱਤਰ ਵਿਸਾਲ ਮਹਾਜਨ, ਜਾਇੰਟ ਸਕੱਤਰ ਸਨੀ ਮਹਾਜਨ, ਪ੍ਰਿਸੀਪਲ ਸੁਭਰਾ ਰਾਣੀ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਸੰਬੋਧਨ ਦੇ ਦੋਰਾਨ ਦੱਸਿਆ ਕਿ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਬੱਚਿਆਂ ਤੇ ਹੋ ਰਹੇ ਸੋਸ਼ਨ ਨੂੰ ਲੈ ਕੇ ਬੱਚਿਆਂ ਲਈ ਵਿਸ਼ੇਸ ਅਧਿਕਾਰ ਬਣਾਏ ਹਨ ਜਿਸ ਪ੍ਰਤੀ ਸਾਨੂੰ ਜਾਗਰੂਕ ਹੋਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਬੱਚਿਆਂ ਦਾ ਜਿਨਸੀ ਸੋਸ਼ਣ ਤੇ ਸੁਰੱਖਿਆ ਐਕਟ-2012 ਅਧੀਨ ਜਿਸ ਬੱਚੇ ਦਾ ਸੋਸਨ ਹੋ ਰਿਹਾ ਹੋਵੇ ਉਹ ਆਨ-ਲਾਈਨ ਵੀ ਸਿਕਾਇਤ ਕਰ ਸਕਦਾ ਹੈ।ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਬੱਚਿਆਂ ਦੀ ਮਾਨਸਿਕਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਦੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਵੀ ਬੱਚਿਆਂ ਦੇ ਅਧਿਕਾਰ ਪ੍ਰਤੀ ਜਾਗਰੂਕ ਹੋਣ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਕੈਂਪ ਦੂਰ ਦਰਾਡੇ ਦੇ ਪਿੰਡਾਂ ਵਿੱਚ ਵੀ ਲਗਾਏ ਜਾਣੇ ਚਾਹੀਦੇ ਹਨ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸਾਸਨ ਵੱਲੋਂ ਹੁਣ ਜਿਲ੍ਹਾ ਪਠਾਨਕੋਟ ਅੰਦਰ ਪਾਲਣਾ ਯੋਜਨਾਂ ਸੁਰੂ ਕੀਤੀ ਜਾ ਰਹੀ ਹੈ ਜਿਸ ਅਧੀਨ ਸਹਿਰ ਅੰਦਰ ਕੂਝ ਸਥਾਨਾਂ ਤੇ ਪਾਲਣੇ ਲਗਾਏ ਜਾਣਗੇ ਤਾਂ ਜੋ ਜਿਨ੍ਹਾਂ ਬੱਚੀਆਂ ਨੂੰ ਪੈਦਾ ਹੁੰਦਿਆਂ ਹੀ ਕੂੜੇ ਦੇ ਢੇਰ ਤੇ ਸੁੱਟ ਦਿੱਤਾ ਜਾਂਦਾ ਹੈ ਉਨ੍ਹਾਂ ਨੂੰ ਜੀਵਨ ਮਿਲ ਸਕੇ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬੱਚਿਆਂ ਨੂੰ ਪੂਰਨ ਰੂਪ ਵਿੱਚ ਸਿੱਖਿਅਕ ਕਰਨ ਦੇ ਉਦੇਸ ਨਾਲ ਜਿਲ੍ਹਾ ਪ੍ਰਸਾਸਨ ਵੱਲੋਂ ਜੋ ਬੱਚੇ ਕਿਸੇ ਮਜਬੂਰੀ ਕਰ ਕੇ ਆਪਣੀ ਪੜਾਈ ਵਿੱਚ ਹੀ ਛੱਡ ਜਾਂਦੇ ਹਨ ਉਨ੍ਹਾਂ ਨੂੰ ਫਿਰ ਤੋਂ ਸਕੂਲ ਵੱਲ ਮੋੜਨ ਅਤੇ ਸਿੱਖਿਆ ਦੇਣ ਲਈ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਠਵੀ ਪਾਸ ਬੇਰੋਜਗਾਰ ਬੱਚਿਆਂ ਨੂੰ ਆਪਣੇ ਪੈਰਾਂ ਦੇ ਖੜਾ ਕਰਨ ਲਈ ਸਕਿੱਲ ਸੈਂਟਰ ਜਿਲ੍ਹੇ ਅੰਦਰ ਖੋਲੇ ਗਏ ਹਨ ਜਿਸ ਵਿੱਚ ਬੱਚਿਆਂ ਨੂੰ ਵੱਖ ਵੱਖ ਹੁਨਰਾਂ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਤਾਂ ਜੋਂ ਇਹ ਸਿੱਖਿਆਂ ਪ੍ਰਾਪਤ ਕਰ ਕੇ ਆਪਣਾ ਸਵੈ ਰੋਜਗਾਰ ਸੁਰੂ ਕਰ ਸਕਣ। ਉਨ੍ਹਾਂ ਕਿਹਾ ਕਿ ਸਾਨੂੰ ਵੀ ਬੱਚਿਆਂ ਦੇ ਪੂਰਨ ਰੂਪ ਵਿੱਚ ਵਿਕਾਸ ਲਈ ਅੱਗੇ ਆਉਂਣਾ ਚਾਹੀਦਾ ਹੈ ਅਤੇ ਅਗਰ ਕਿਸੇ ਬੱਚੇ ਨਾਲ ਕਿਸੇ ਪ੍ਰਕਾਰ ਦਾ ਕੋਈ ਧੱਕਾ ਹੁੰਦਾ ਹੈ ਤਾਂ ਉਸ ਨੂੰ ਇਨਸਾਫ ਦਿਲਾਉਂਣਾ ਚਾਹੀਦਾ ਹੈ।ਇਸ ਮੋਕੇ ਤੇ ਬੱਚਿਆਂ ਦੇ ਅਧਿਕਾਰ ਪ੍ਰਤੀ ਆਪਣੇ ਵਿਚਾਰ ਰੱਖਣ ਵਾਲੇ ਡਾ. ਭੁਪਿੰਦਰ ਸਿੰਘ ਐਸ.ਐਮ.ਓ, ਐਡਵੋਕੇਟ ਗੁਰਲਾਲ ਸਿੰਘ ਪੰਨੂੰ ਅਤੇ ਹੋਰ ਬੁਲਾਰਿਆਂ ਨੂੰ ਸਨਮਾਨ ਚਿਨ੍ਹ ਦੇ ਕੇ ਸਨਮਾਨਤ ਕੀਤਾ ਗਿਆ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply