Friday, June 12, 2026

ਪੰਜਾਬ ਸਰਕਾਰ ਨੇ ਸ਼ੇਰੇ-ਪੰਜਾਬ ਨੂੰ ਕਿਲ੍ਹਾ ਗੋਬਿੰਦਗੜ੍ਹ ’ਚੋਂ ਜਨਤਕ ਤੌਰ ’ਤੇ ਕੀਤਾ ਬਾਹਰ-ਕੋਛੜ

ppn1012201613ਅੰਮ੍ਰਿਤਸਰ, 10 ਦਸੰਬਰ (ਪੰਜਾਬ ਪੋਸਟ ਬਿਊਰੋ) – ਇਕ ਲੰਬੇ ਇੰਤਜ਼ਾਰ ਦੇ ਬਾਅਦ 12 ਦਸੰਬਰ ਨੂੰ ਖੋਲਿਆ ਜਾਣ ਵਾਲਾ ਅੰਮ੍ਰਿਤਸਰ ਦਾ ਕਿਲ੍ਹਾ ਗੋਬਿੰਦਗੜ੍ਹ ਜੋ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੀ ਸਰਪ੍ਰਸਤੀ ਹੇਠ ਪੂਰੀ ਤਰ੍ਹਾਂ ਨਾਲ ਬਰਤਾਨਵੀ ਤੇ ਵਪਾਰਕ ਰੰਗ ਵਿਚ ਰੰਗਿਆ ਜਾ ਚੁੱਕਿਆ ਹੈ; ਵਿਚੋਂ ਹੁਣ ਸ਼ੇਰੇ-ਪੰਜਾਬ ਨੂੰ ਬਾਹਰ ਕੀਤੇ ਜਾਣ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਇਹ ਜਾਣਕਾਰੀ ਦਿੰਦਿਆਂ ਇਤਿਹਾਸਕਾਰ ਤੇ ਖੋਜ-ਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਆਪਣੀਆਂ ਪਿਛਲੇ 9 ਵਰ੍ਹਿਆਂ ਦੀ ਪ੍ਰਾਪਤੀਆਂ ਨਾਲ ਸੰਬੰਧਿਤ ਪ੍ਰਕਾਸ਼ਿਤ ਕੀਤੇ ਰਸਾਲੇ ‘9 ਸਾਲ ਪੰਜਾਬ ਵਿਚ ਵਿਕਾਸ ਦੇ’ ਵਿਚ ਕਿਲ੍ਹਾ ਗੋਬਿੰਦਗੜ੍ਹ ਨੂੰ ਭੰਗੀ ਮਿਸਲ ਦੇ ਸਿੱਖਾਂ ਦੀ ਵੀਰਤਾ ਦੀ ਗਾਥਾ ਦਾ ਗਵਾਹ ਦੱਸਦਿਆਂ ਸ਼ੇਰੇ-ਪੰਜਾਬ ਨੂੰ ਉਨ੍ਹਾਂ ਦੇ ਆਪਣੇ ਹੀ ਬਣਾਏ ਕਿਲ੍ਹੇ ’ਚੋਂ ਬਾਹਰ ਕਰ ਦਿੱਤਾ ਹੈ।ਉਨ੍ਹਾਂ ਦੱਸਿਆ ਕਿ ਉਪਰੋਕਤ ਕਿਲ੍ਹੇ ਦੇ ਸਥਾਨ ’ਤੇ ਪਹਿਲਾਂ ਭੰਗੀ ਮਿਸਲ ਦੇ ਗੁਜ਼ਰ ਸਿੰਘ ਭੰਗੀ ਦਾ ਛੋਟਾ ਜਿਹਾ ਕੱਚਾ ਕਿਲ੍ਹਾ ਹੋਇਆ ਕਰਦਾ ਸੀ, ਜਿਸ ਨੂੰ ਗਿਰ੍ਹਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਮੌਜੂਦਾ ਮਜ਼ਬੂਤ ਕਿਲ੍ਹਾ ਤਿਆਰ ਕਰਵਾਇਆ।ਸ਼੍ਰੀ ਕੋਛੜ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਨੇ ਜਲ੍ਹਿਆਂਵਾਲਾ ਬਾਗ਼ ਕਾਂਡ ਦੇ ਖਲਨਾਇਕ ਜਨਰਲ ਆਰ.ਈ.ਐਚ ਡਾਇਰ ਨੂੰ ਬ੍ਰਾਂਡ ਅੰਬੇਸੇਡਰ ਵਜੋਂ ਇਸਤੇਮਾਲ ਕਰਦਿਆਂ ਸਿੱਖ ਰਾਜ ਦੇ ਤੋਸ਼ਾਖ਼ਾਨਾ ਨੂੰ ਜਨਰਲ ਡਾਇਰ ਦਾ ਬੰਗਲੋ, ਬ੍ਰਿਗੇਡ ਦੇ ਸਾਹਮਣੇ ਬਣੇ ਕਲੋਰਿਨੇਸ਼ਨ ਹਾਊਸ ਨੂੰ ਡਾਇਰ ਦਾ ਫਾਂਸੀ ਘਰ, ਬ੍ਰਿਗੇਡ ਦੇ ਦਫ਼ਤਰ ਨੂੰ ਜਨਰਲ ਡਾਇਰ ਦਾ ਥਾਣਾ ਅਤੇ ਬ੍ਰਿਟਿਸ਼ ਦੁਆਰਾ ਬਣਵਾਈ ਦੋ-ਮੰਜ਼ਲਾਂ ਇਮਾਰਤ ਨੂੰ ਦੀਵਾਨ ਹਾਲ ਦਾ ਨਾਂ ਦੇ ਦਿੱਤਾ ਹੈ।ਇਸ ਦੇ ਬਾਅਦ ਸਿੱਖ ਰਾਜ ਦੀ ਪ੍ਰਮੁੱਖ ਧਰੋਹਰ ਉਪਰੋਕਤ ਕਿਲ੍ਹੇ ਵਿਚਲੇ ਕਰੀਬ ਸਭ ਸਮਾਰਕ ਪੰਜਾਬੀਆਂ ਦੇ ਨਾਲ-ਨਾਲ ਖੁਦ ਸ਼ੇਰੇ-ਪੰਜਾਬ ਨੂੰ ਮੂੰਹ ਚਿੜ੍ਹਾਉਂਦੇ ਹੋਏ ਪ੍ਰਤੀਤ ਹੋ ਰਹੇ ਹਨ।
ਸ਼੍ਰੀ ਕੋਛੜ ਨੇ ਦੱਸਿਆ ਕਿ ਕਿਲ੍ਹਾ ਗੋਬਿੰਦਗੜ੍ਹ ਸਿੱਖ ਰਾਜ ਦੀ ਸਮਾਪਤੀ ਤੋਂ ਬਾਅਦ ਅੰਗਰੇਜ਼ੀ ਫੌਜ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤੀ ਫੌਜ ਦੇ ਕਬਜ਼ੇ ਹੇਠ ਰਿਹਾ।ਅਪ੍ਰੈਲ 2005 ’ਚ ਭਾਰਤੀ ਸੈਨਾ ਦੁਆਰਾ ਇਹ ਕਿਲ੍ਹਾ ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਦੇ ਸਪੁੱਰਦ ਕੀਤਾ ਗਿਆ ਅਤੇ ਪਿਛਲੇ ਕਰੀਬ 11 ਵਰ੍ਹਿਆਂ ਤੋਂ ਕਿਲ੍ਹੇ ਦੇ ਨਵਨਿਰਮਾਣ ਦੇ ਚਲਦਿਆਂ ਦਰਸ਼ਕ ਇਸ ਕਿਲ੍ਹੇ ਨੂੰ ਵੇਖਣ ਤੋਂ ਮਹਿਰੂਮ ਰਹੇ ਹਨ।ਇਸ ਦੇ ਬਾਵਜੂਦ ‘9 ਸਾਲ ਪੰਜਾਬ ਵਿਚ ਵਿਕਾਸ ਦੇ’ ਰਸਾਲੇ ਦੇ 102 ਸਫ਼ੇ ’ਤੇ ਕਿਲ੍ਹੇ ਦੇ ਸੰਬੰਧ ਵਿਚ ਇਹ ਲਿਖ ਕੇ ਕਿ ਇਥੇ ਦੁਨੀਆ ਭਰ ਤੋਂ ਲੋਕ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਨਤਮਸਤਕ ਹੋਣ ਲਈ ਆਉਂਦੇ ਹਨ; ਲੋਕਾਂ ਨੂੰ ਵੱਡੇ ਪੱਧਰ ’ਤੇ ਗੁਮਰਾਹ ਕੀਤਾ ਗਿਆ ਹੈ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply