
ਬਠਿੰਡਾ, 13 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਲਵਾ ਹੈਰੀਟੇਜ ਅਤੇ ਸਭਿਆਚਾਰਕ ਫਾਊਂਡੇਸ਼ਨ ਵੱਲੋਂ ਵਿਰਾਸਤੀ ਪਿੰਡ ਜੈਪਾਲ ਗੜ੍ਹ ਵਿਖੇ ਮਨਾਏ ਜਾ ਰਹੇ ਤਿੰਨ ਰੋਜ਼ਾ ਮੇਲੇ ਦੇ ਆਖੀਰਲੇ ਦਿਨ ਵਿਸ਼ੇਸ ਤੌਰ ਤੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਅਤੇ ਬਾਜ਼ੀ ਵੱਲ ਲੋਕਾਂ ਦੀ ਕਾਫੀ ਖਿੱਚ ਰਹੀ ਅਤੇ ਪਹਿਲਵਾਨਾਂ ਨੇ ਆਪਣੀ ਜ਼ੋਰ ਅਜ਼ਮਾਈ ਦਿਖਾਈ। ਉੱਧਰ ਬਾਜੀ ਵਾਲੇ ਕਲਾਕਾਰਾਂ ਨੇ ਵੀ ਆਪਣੇ ਜ਼ੌਹਰ ਦਿਖਾਏ।ਮੇਲੇ ਦੇ ਆਖਰੀ ਦਿਨ ਮੁੱਖ ਮਹਿਮਾਨ ਵੱਜੋਂ ਚੇਅਰਮੈਨ ਤਜਿੰਦਰ ਸਿੰਘ ਮਿੱਡੂਖੇੜਾ ਅਤੇ ਗੁਰਪ੍ਰੀਤ ਸਿੰਘ ਮਲੂਕਾ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਬਠਿੰਡਾ ਪਹੁੰਚੇ ਅਤੇ ਵਿਸ਼ੇਸ਼ ਮਹਿਮਾਨਾਂ ਵਿੱਚ ਦਰਸ਼ਨ ਸਿੰਘ ਕੋਟਫੱਤਾ ਐਮ ਐਲ ਏ, ਬੀਬੀ ਜੋਗਿੰਦਰ ਸਿੰਘ ਮੈਂਬਰ ਕਾਰਜਕਾਰਨੀ ਸ਼੍ਰੋਮਣੀ ਕਮੇਟੀ, ਦਿਆਲਦਾਸ ਸੋਢੀ ਚੇਅਰਮੈਨ ਨਗਰ ਸੁਧਾਰ ਟਰੱਸਟ, ਜਸਵੀਰ ਸਿੰਘ ਬਰਾੜ ਚੇਅਰਮੈਨ, ਅਸ਼ੋਕ ਕੁਮਾਰ ਧੁੰਨੀਕੇ ਪ੍ਰਧਾਨ ਵਪਾਰ ਮੰਡਲ, ਸੁਰਜੀਤ ਸਿੰਘ ਬੋਪਾਰਾਏ ਉੱਘੇ ਟਰਾਂਸਪੋਟਰ, ਅਵਤਾਰ ਸਿੰਘ ਗੋਨਿਆਣਾ ਜਿਲਾ ਪ੍ਰਧਾਨ ਜੱਟ ਮਹਾਂ ਸਭਾ ਪਹੁੰਚੇ। ਮੇਲੇ ਵਿੱਚ ਪਹੁੰਚੀਆਂ ਸ਼ਖਸ਼ੀਅਤਾਂ ਅਤੇ ਸਹਿਯੋਗੀ ਸੱਜਣਾਂ ਦਾ ਸਨਮਾਨ ਫਾਉਂਡੇਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ, ਮੁੱਖ ਬੁਲਾਰਾ ਚਮਕੌਰ ਸਿੰਘ ਮਾਨ, ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ, ਜਰਨਲ ਸਕੱਤਰ ਸੁਖਦੇਵ ਸਿੰਘ ਗਰੇਵਾਲ ਅਤੇ ਐਗਜੈਕਟਿਵ ਮੈਂਬਰ ਪਰਮਦੀਪ ਸਿੰਘ ਢਿੱਲੋ ਨੇ ਕੀਤਾ। ਪ੍ਰਬੰਧਕਾਂ ਵੱਲੋ ਸਵ: ਸਰੂਪ ਪਰਿੰਦਾ (ਚਾਚੀ ਅਤਰੋ) ਦੇ ਪਰਿਵਾਰ ਦਾ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਰਾਜਪਾਲ ਸਿੰਘ ਅਰਜੁਨਾ ਅਵਾਰਡੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਮੇਲੇ ਵਿੱਚ ਪੁੱਜੇ ਪੰਜਾਬੀ ਲੋਕ ਗਾਇਕਾਂ ਅਮਰਿੰਦਰ ਬੋਬੀ, ਬਲਵੀਰ ਚੋਟੀਆ, ਜੈਸਮੀਨ ਚੋਟੀਆ, ਸਰਬਜੀਤ ਬੁੱਗਾ, ਮਨਪ੍ਰੀਤ ਬੁੱਗਾ, ਸਾਬਰਖਾਨ ਨਵਜੋਤ ਰਾਣੀ, ਲਾਭ ਰਾਜਸਥਾਨੀ, ਗੁਰਵਿੰਦਰ ਸਿੱਧੂ, ਲਵਜੀਤ, ਰਜਾਹੀਰ, ਗੁਰਬਿੰਦਰ ਬਰਾੜ, ਨਵਦੀਪ ਸਿੱਧੂ, ਹਰਮਿਲਾਪ ਗਿੱਲ, ਹੈਰੀ ਹਰਮਨ, ਅਰਮਾਨ ਚੋਟੀਆ, ਕਾਕਾ ਨੂਰ ਖਾਨਅਤੇ ਖੁਸ਼ਦੀਪ ਰਾਣਾ,ਇਸਲੀਨ ਨੇ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਭਰਪੂਰ ਮੰਨੋਰੰਜਨ ਕੀਤਾ।ਸਟੇਜ਼ ਸੈਕਟਰੀ ਭੁਮਿਕਾ ਜਗਦੀਪ ਜੋਗਾ,ਹਰਪ੍ਰੀਤ ਸਿਵੀਆਂ ਅਤੇ ਮਾਸਟਰ ਜਸਵਿੰਦਰ ਚਾਹਿਲ ਨੇ ਬਾ-ਖੂਬੀ ਨਿਭਾਈ।ਰੱਸਾਕਸ਼ੀ ਵਿੱਚ ਮਨਦੀਪ ਸਿੰਘ ਗੁੰਮਟੀਕਲਾਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ।ਪੰਜਾਬ ਹੈਰੀਟੇਜ਼ ਅਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਰੀਤੂ ਬਾਲਾ ਗਰਗ,ਕਮਿਊਨਟੀ ਡਿਵੈਲਪਮੈਂਟ ਅਫਸਰ ਦੀ ਅਗਵਾਈ ਹੇਠ 20 ਲੜਕੀਆਂ ਨੇ ਫੁਲਕਾਰੀ ਅਤੇ ਦਰੀਆਂ ਬੁਨਣ ਦੀ ਮੁੱਢਲੀ ਅਡਵਾਂਸ ਟ੍ਰੇਨਿਗ ਦਾ 3 ਰੋਜ਼ਾ ਕੈਂਪ ਵਿਰਾਸਤੀ ਪਿਡ ਜੈਪਾਲ ਗੜ੍ਹ ਵਿਖੇ ਲਗਾਇਆ ਗਿਆ। ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਨੌਰਥ ਜ਼ੋਨ ਕਲਚਰਲ ਪਟਿਆਲਾ ਦੇ ਨਿਰਦੇਸ਼ਕ ਰਵਿੰਦਰ ਸ਼ਰਮਾ ਅਤੇ ਪੰਜਾਬੀ ਲੋਕ ਗਾਇਕ ਅਮਰਿੰਦਰ ਬੋਬੀ ਦਾ ਵਿਸ਼ੇਸ ਸਨਮਾਨ ਕੀਤਾ।ਮੇਲੇ ਵਿੱਚ 7 ਘੰਟੇ ਲਗਾਤਾਰ ਕੰਮ ਕਰਕੇ ਸ਼ਹੀਦ ਭਗਤ ਸਿੰਘ ਦਾ ਮਿੱਟੀ ਦਾ ਬੁੱਤ ਬਣਾਉਣ ਵਾਲੇ ਰਾਪਾਲ ਬਹਿਣੀਵਾਲ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।ਮੇਲੇ ਵਿੱਚ ਲਗਾਈ ਸਟਾਲ ਦੇ ਮਿਸਤਰੀ ਗੁਰਦੇਵ ਸਿੰਘ ਭੀਖੀ ਨੇ ਦੱਸਿਆ ਕਿ ਉਸ ਵੱਲੋ ਵਿਰਾਸਤੀ ਮੇਲੇ ਵਿੱਚ 4 ਸਾਲਾਂ ਤੋਂ ਆਪਣੇ ਹੱਥਾਂ ਨਾਲ ਬਣਾਈਆਂ ਬੇਸਵਾਲ,ਸੇਫਟੀ,ਸ਼ੁਗਰ ਦੇ ਮਰੀਜ਼ਾਂ ਲਈ ਅਜਿਹੀ ਲਕੜੀ ਦੇ ਬਰਤਣ ਵੀ ਸਟਾਲ ਵਿੱਚ ਰੱਖੇ ਹੋਏ ਸਨ , ਜਿਨ੍ਹਾਂ ਨੂੰ ਮੇਲੇ ਵਿੱਚ ਆਏ ਦਰਸ਼ਕ ਦੇਖ ਰਹੇ ਸਨ ਅਤੇ ਖਰੀਦਦਾਰੀ ਵੀ ਕਰ ਰਹੇ ਸਨ। ਉਸ ਨੇ ਦੱਸਿਆ ਕਿ ਦੋ ਵਾਰ ਸਾਰਸ ਮੇਲੇ ਵਿੱਚ ਵੀ ਲਕੜ ਦੇ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ। ਇਸੇ ਤਰ੍ਹਾਂ ਅਜੈਬ ਸਿੰਘ ਵੱਲੋਂ ਮੇਲੇ ਵਿੱਚ ਵਿਦੇਸ਼ੀ ਕਰੰਸੀ ਦੀ ਪ੍ਰਦਰਸ਼ਨੀ ਵੀ ਲਗਾਈ ਹੋਈ ਸੀ, ਜਿਸ ਵਿੱਚ ਪਾਰਣੇ ਸਮੇਂ ਦੇ ਸਿੱਕੇ ਸਨ। ਇਸ ਤੋਂ ਇਲਾਵਾ ਭਾਰਤ ਦੇ ਪੁਰਾਣੇ ਬਰਤਨਾਂ ਦੀ ਨੂਮਾਇਸ ਸੀ ਜਿਸ ਨੂੰ ਵੇਖਕੇ ਲੋਕ ਹੈਰਾਣ ਹੋ ਰਹੇ ਸਨ ਕਿ ਪੁਰਾਣੇ ਸਮੇਂ ਵਿੱਚ ਲੋਕ ਕਿਸ ਤਰ੍ਹਾਂ ਦੇ ਬਰਤਨ ਵਰਤਦੇ ਸਨ ਅਤੇ ਇਨ੍ਹਾਂ ਦੀ ਕਿਨ੍ਹੀ ਅਹਿਮੀਅਤ ਹੈ।ਮੇਲੇ ਵਿੱਚ ਸੰਧੂ ਬਰਦਰਜ਼ ਸੰਘੇੜਾ ਵੱਲੋਂ ਚੰਗੀਆਂ ਪੜ੍ਹਣ ਯੋਗ ਕਿਤਾਬਾਂ ਦੀ ਸਟਾਲ ਲਗਾਈ ਹੋਈ ਸੀ ਜਿਸ ਤੋਂ ਲੋਕ ਪੁਰਾਣੀਆਂ ਧਾਰਮਿਕ ਅਤੇ ਸਿਖਿਆ ਦਾ ਇਕ ਕਿਤਾਬਾਂ ਖਰੀਦ ਰਹੇ ਸਨ। ਉਸ ਨੇ ਦੱਸਿਆ ਕਿ ਇਹ ਕਿਤਾਬਾਂ ਉਸ ਵੱਲੋ ਆਪ ਖਰੀਦੀਆਂ ਗਈਆਂ ਹਨ ਅਤੇ ਲੋਕਾਂ ਨੂੰ ਅੱਗੇ ਪੜ੍ਹਣ ਲਈ ਦਿੱਤੀਆਂ ਜਾ ਰਹੀਆਂ ਹਨ। ਮੇਲੇ ਵਿੱਚ ਪੁਰਾਣੇ ਸਮੇਂ ਦਾ ਬਣਿਆ ਲਕੜੀ ਦਾ ਸੰਦੂਕ ਜੋ ਪਹਿਲਾਂ ਵਿਆਹ ਸਾਦੀਆਂ ਵਿੱਚ ਦਿੰਦੇ ਸਨ,ਮਾਤਾ ਤੇਜ ਕੌਰ ਦਾ ਰਣਧੀਰ ਸਿੰਘ ਧੁਨਾਂ ਪਿੰਡ ਤੋਂ ਲੈਕੇ ਆਇਆ ਸੀ ਅਤੇ ਮੇਲੇ ਵਿੱਚ ਲੋਕਾਂ ਦੇ ਵੇਖਣ ਲਈ ਰੱਖਿਆ ਹੋਇਆ ਸੀ।
ਵਿਰਾਸਤੀ ਪਿੰਡ ਜੈਪਾਲਗੜ੍ਹ ਦੇ ਵਿਹੜੇ ਵਿੱਚ ਵੱਖ ਵੱਖ ਸਜੇ ਹੋਏ ਘਰਾਂ ਵਿੱਚ ਕਿੱਧਰੇ ਕੁੜੀਆਂ ਗਿੱਧਾ ਅਤੇ ਕਿੱਕਲੀ ਪਾ ਰਹੀਆਂ ਸਨ, ਉਥੇ ਹੀ ਕਿਸੇ ਹੋਰ ਘਰ ਵਿੱਚ ਘੁਮਿਆਰ ਵੱਲੋਂ ਮਿੱਟੀ ਦੇ ਭਾਂਡੇ ਬਣਾਉਣ ਦੀ ਪੇਸਕਾਰੀ ਕੀਤੀ ਜਾ ਰਹੀ ਸੀ, ਜਦੂਗਰਨੀ ਵੱਲੋ ਵੀ ਮਾਣਕ ਨਿਵਾਸ ਵਿੱਚ ਜਾਦੂ ਦਾ ਸ਼ੋ ਪੇਸ ਕਰਕੇ ਲੋਕਾਂ ਦੀ ਭੀੜ ਨੂੰ ਆਕਰਸ਼ਤ ਕੀਤਾ ਜਾ ਰਿਹਾ ਸੀ,ਪੂੜੇ ਖੀਰ ਦੀ ਸਟਾਲ ਵੀ ਲੱਗੀ ਹੋਈ ਸੀ ਜਿੱਥੇ ਲੋਕ ਖਾਕੇ ਆੜੰਦ ਮਾਣ ਰਹੇ ਸਨ।ਵਿਹੜੇ ਵਿੱਚ ਫਾਉਡੇਸ਼ਨ ਦੇ ਉਘੇ ਮੈਂਬਰ ਡੀਸੀ ਸ਼ਰਮਾਂ ਵੱਲੋਂ ਮਲਵਈ ਗਿੱਧੇ ਦੀਆਂ ਟੀਮਾਂ ਨਾਲ ਖੂਬ ਧਮਾਲ ਪਾਈ ਗਈ ।ਇਸ ਉਪਰੰਤ ਮਲਵਈ ਗਿੱਧਾ, ਜੋਗੀ ਨਾਥਾਂ ਅਤੇ ਬਾਲ-ਕਲਾਕਾਰਾਂ ਇਸ਼ਲੀਨ, ਖੁਸ਼ਦੀਪ ਰਾਣਾਂ, ਪੰਕਜ ਦਾਸ ਅਤੇ ਬੇਬੀ ਸੇਖੋਂ ਨੇ ਆਪਣੇ ਪ੍ਰੋਗਰਾਮ ਪੇਸ ਕੀਤੇ ।ਮੇਲੇ ਵਿੱਚ ਵਿਸ਼ੇਸ ਆਕਰਸ਼ਨ ਝੂਲੇ, ਘੋੜ ਸਵਾਰੀ, ਊਠ ਸਵਾਰੀ, ਖਾਣ ਪੀਣ ਦੀਆਂ ਸਟਾਲਾਂ, ਵਿਰਾਸਤੀ ਪ੍ਰਦਰਸ਼ਨੀਆਂ, ਬੁੱਕ ਸਟਾਲਾਂ ਰਹੀਆਂ ।ਮੇਲੇ ਵਿੱਚ ਸਭ ਤੋਂ ਜਿਆਦਾ ਇੱਕਠ ਚਿੱਰ ਕੱਢ ਬਾਬੇ ਭੂੰਡਾ ਵਾਲੇ ਕੇਲ ਸੀ ਜਿੱਥੇ ਬਾਬਾ ਪੁਰਾਣੇ ਸਮੇਂ ਦੇ ਲੋਕਾਂ ਨੂੰ ਜਾਣੂੰ ਕਰਵਾ ਰਿਹਾ ਸੀ ਕਿ ਲੋਕ ਕਿਸ ਤਰ੍ਹਾਂ ਬਾਬਿਆਂ ਤੇ ਵਿਸ਼ਵਾਸ ਕਰਦੇ ਹਨ ਅਤੇ ਟੁਣੇ ਆਦਿ ਤੇ ਵਿਸ਼ਵਾਸ ਰੱਖਦੇ ਸਨ,ਬਾਰੇ ਆਪਣਾ ਪ੍ਰਦਰਸ਼ਨ ਟੀਮ ਦੇ ਨਾਲ ਕਰ ਰਿਹਾ ਸੀ।
Punjab Post Daily Online Newspaper & Print Media