
ਪੱਟੀ, 23 ਦਸਬੰਰ (ਅਵਤਾਰ ਸਿੰਘ ਢਿਲੋਂ)- ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਭਰੋਸੇ ਤੋ ਬਾਦ 8 ਦਸੰਬਰ ਤੋ ਜਾਰੀ ਹੜਤਾਲ ਤੇ ਗਏ ਪੰਜਾਬ ਰੋਡਵੇਜ਼ ਪਨਬਸ ਵਰਕਰਜ਼ ਯੂਨੀਅਨ ਪੱਟੀ ਡਿੱਪੂ ਵੱਲੋ ਹੜਤਾਲ ਖਤਮ ਕਰ ਦਿੱਤੀ ਗਈ ਹੈ। ਪੱਟੀ ਰੋਡਵੇਜ਼ ਡਿੱਪੂ ਦੇ ਪ੍ਰਧਾਨ ਗੁਰਬਿੰਦਰ ਸਿੰਘ ਤੇ ਜਰਨਲ ਸੱਕਤਰ ਵਜ਼ੀਰ ਸਿੰਘ ਨੇ ਕਿਹਾ ਕਿ ਬੁਧਵਾਰ ਨੂੰ ਪੰਜਾਬ ਸਰਕਾਰ ਖਿਲਾਫ ਖਰੜ ਵਿਖੇ ਯੂਨੀਅਨ ਵੱਲੋ ਧਰਨਾ ਤੇ ਪ੍ਰਦਰਸ਼ਨ ਕੀਤਾ ਗਿਆ ਸੀ। ਜਿਸ ਵਿਚ ਯੂਨੀਅਨ ਦੇ ਅਧਿਅਕਾਰੀਆਂ ਤੇ ਸਟੇਟ ਟਰਾਂਸਪੋਰਟ ਡਾਇਰੈਕਟਰ ਅਸ਼ਵਨੀ ਕੁਮਾਰ ਨਾਲ ਮੀਟਿੰਗ ਹੋਈ।ਜਿਸ ਵਿਚ ਡਾਇਰੈਕਟਰ ਅਸ਼ਵਨੀ ਕੁਮਾਰ ਨੇ ਯੂਨੀਅਨ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਬਰਾਬਰ ਕੰਮ ਤੇ ਬਰਾਬਰ ਤਨਖਾਹ ਵਾਲੀ ਮੰਗ ਲਾਗੂ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਡੀ ਬਾਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਫਿਰ ਤੋ ਸੰਘਰਸ਼ ਕਰਨਾ ਪੈ ਸਕਦਾ ਹੈ। ਇਸ ਮੌਕੇ ਦਿਲਬਾਗ ਸਿੰਘ ਸੈਟਰ ਬਾਡੀ, ਤਰਸੇਮ ਸਿੰਘ ਮੀਤ ਪ੍ਰਧਾਂਨ, ਕੈਸ਼ੀਅਰ ਸਤਨਾਮ ਸਿੰਘ, ਸਲਵਿੰਦਰ ਸਿੰਘ, ਵੀਰਮ ਜੰਡ ਪ੍ਰੈਸ ਸੱਕਤਰ, ਜਸਬੀਰ ਸਿੰਘ, ਸੁਖਦੇਵ ਸਿੰਘ, ਉਕਾਰ ਸਿੰਘ, ਰਵਿੰਦਰ ਰੋਮੀ, ਕੁਲਦੀਪ ਸਿੰਘ, ਹਰਮਿੰਦਰ ਸਿੰਘ, ਅਮਰਜੀਤ ਸਿੰਘ, ਸੁਖਚੈਨ ਸਿੰਘ, ਮਨਜੀਤ ਸਿੰਘ, ਦਵਿੰਦਰਜੀਤ ਸਿੰਘ, ਅਮਰਜੀਤ ਸਿੰਘ ਗਿਲ, ਬਲਜਿੰਦਰ ਸਿੰਘ, ਸੁਖਰਾਜ ਸਿੰਘ, ਕੁਲਦੀਪ ਸਿੰਘ, ਜੋਗਿੰਦਰ ਸਿੰਘ, ਗੁਰਜੰਟ ਸਿੰਘ, ਅਵਤਾਰ ਸਿੰਘ, ਦਲੇਰ ਸਿੰਘ, ਮਹਿਲ ਸਿੰਘ, ਸਰਬਜੀਤ ਸਿੰਘ, ਪਰਮਜੀਤ ਕੈਰੋਂ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media