Tuesday, September 29, 2026

ਆਪ ਵਲੋਂ ਐਲ.ਸੀ.ਡੀ ਵਾਲੇ ਟੇੈਂਪੂ ’ਤੇ ਉਚਾਈ ਵਾਲੇ ਗੁਬਾਰੇ ਲਗਾ ਕੇ ਪ੍ਰਚਾਰ ਸ਼ੁਰੂ

ppn2412201605ਬਠਿੰਡਾ, 24 ਦਸੰਬਰ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਆਮ ਆਦਮੀ ਪਾਰਟੀ ਬਠਿੰਡਾ ਸ਼ਹਿਰੀ ਉਮੀਦਵਾਰ ਦੀਪਕ ਬਾਂਸਲ ਆਪਣੇ ਚੁਨਾਵ ਪ੍ਰਚਾਰ ਨੂੰ ਨਵੇਂ ਅੰਦਾਜ ਵਿੱਚ ਕਰਵਾ ਰਹੇ ਹਨ। ਇਹ ਪ੍ਰਚਾਰ ਉਹ ਐਲ ਸੀ ਡੀ ਵਾਲੇ ਟੇੈਂਪੂ ਤਿਆਰ ਕਰਕੇ,ਉਚਾਈ ਵਾਲੇ ਗੁਬਾਰੇ ਲਗਾਕੇ, ਪਰੋਜੈਕਟਰ ਚਲਾਕੇ ਕਰਵਾ ਰਹੇ ਹਨ। ਹੁਣ ਇਸ ਵਿੱਚ ਨਵਾ ਢੰਗ ਜ਼ੋੜਦੇ ਹੋਏ ਉਨਾਂ ਨੇ ਬੈਟਰੀ ਨਾਲ ਚੱਲਣ ਵਾਲੇ ਈ-ਰਿਕਸ਼ਾ ਤਿਆਰ ਕਰਵਾਏ ਹਨ।ਇਸ ਨਾਲ ਵਾਤਾਵਰਣ ਵੀ ਪ੍ਰਦੂਸ਼ਿਤ ਨਹੀ ਹੋਵੇਗਾ ਨਾ ਹੀ ਸ਼ੋਰ ਸ਼ਰਾਬਾ ਹੋਵੇਗਾ।ਇਨਾਂ ਰਿਕਸ਼ਿਆਂ ਨੂੰ ਦੀਪਕ ਬਾਂਸਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਇਸ ਮੋਕੇ ਉਨਾਂ ਕਿਹਾ ਕਿ ਬਾਕੀ ਪਾਰਟੀਆਂ ਵੀ ਉਨਾਂ ਦੀ ਨਕਲ ਕਰ ਰਹੇ ਹਨ, ਪਰ ਆਮ ਆਦਮੀ ਪਾਰਟੀ ਹੁਣ ਲੋਕਾਂ ਦੇ ਦਿਲਾਂ ਵਿੱਚ ਵਸਦੀ ਹੈ ਅਤੇ ਇਸ ਵਾਰ ਲੋਕ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੇਣਗੇ।ਇਸ ਮੋਕੇ ਉਨਾਂ ਦੇ ਨਾਲ ਅਨਿਲ ਠਾਕੁਰ, ਕਰਨਲ ਗੁਰਦੇਵ ਸਿੰਘ, ਮਨਪ੍ਰੀਤ ਸਿੰਘ, ਰਾਮਫਲ, ਪੰਕਜ ਮਹੇਸ਼ਵਰੀ, ਬਲਦੇਵ ਬਰਾੜ, ਅਤੇ ਹੋਰ ਵਰਕਰ ਮੋਜੂਦ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply