Monday, February 23, 2026

ਪਿੰਡ ਵਰਾਣਾ ਵਿਖੇ ਆਪ ਦੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ

ppn2412201623ਪੱਟੀ, 24 ਅਗਸਤ (ਰਣਜੀਤ ਸਿੰਘ ਮਾਹਲਾ)- ਵਿਧਾਨ ਸਭਾ ਹਲਕਾ ਪੱਟੀ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਚੀਮਾ ਹੱਕ ਵਿੱਚ ਪਿੰਡ ਵਰਾਣਾ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਰਣਜੀਤ ਸਿੰਘ ਚੀਮਾ ਨੂੰ ਭਰਵਾਂ ਹੁਗਾਰਾ ਮਿਲਿਆਂ ਤੇ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ। ਜਿਸ ਮੀਟਿੰਗ ਵਿੱਚ ਆਪ ਦੇ ਹਲਕਾ ਪੱਟੀ ਦੇ ਸੀਨੀਅਰ ਲੀਡਰ ਐਡਵੋਕੇਟ ਦਵਿੰਦਰਜੀਤ ਸਿੰਘ ਢਿੱਲੋ, ਸਰਤਾਜ ਸਿੰਘ ਸੰਧੂ ਨੇ ਵੀ ਹਿੱਸਾ ਲਿਆ।ਮੀਟਿੰਗ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਉਣ `ਤੇ ਕਿਸਾਨੀ ਨੂੰ ਬਚਾਉਣ ਲਈ ਐਗਰੀਕਲਚਰ ਅਧਾਰਿਤ ਇੰਡਰਸਟਰੀ ਦੇ ਵਿਕਾਸ ਲਈ ਯਤਨ ਕੀਤੇ ਜਾਣਗੇ ਕਿਸਾਨਾ ਤੇ ਮਜਦੂਰਾਂ ਦੇ ਸ਼ੋਸ਼ਣ ਨੂੰ ਖਤਮ ਕੀਤਾ ਜਾਵੇਗਾ ਤੇ ਜਿਸ ਨਾਲ ਕਰਜਿਆਂ ਦੀ ਮਾਰ ਨਾਲ ਮਰ ਰਹੇ ਕਿਸ਼ਾਨਾ ਨੂੰ ਬਹੁਤ ਵੱਡੀ ਰਾਹਤ ਮਿਲੇਗੀ ।ਪੰਜਾਬ ਵਿੱਚ ਰੋਜਗਾਰ ਦੇ ਲੱਖਾਂ ਮੋਕੇ ਪੈਦਾ ਕੀਤੇ ਜਾਣਗੇ। ਨੌਜਵਾਨਾ ਨੂੰ ਆਪਣੇ ਕਾਰੋਬਾਰ ਚਲਾਉਣ ਲਈ ਸਹਾਇਤਾ ਕੀਤੀ ਜਾਵੇਗੀ।ਇਸ ਮੋਕੇ ਤੇ ਮਾਸਟਰ ਗੁਰਦਿਆਲ ਸਿੰਘ, ਸੁਖਜਿੰਦਰ ਸਿੰਘ ਚੀਮਾ, ਸੰਦੀਪ ਸਿੰਘ, ਸਵਰਨ ਸਿੰਘ ਖਹਿਰਾ, ਅਜੇ ਕੁਮਾਰ, ਹਰਭਜਨ ਕੁਮਾਰ , ਮਹਿੰਦਰ ਸਿੰਘ, ਬਲਬੀਰ ਸਿੰਘ ਲੋਹਕਾ, ਰਤਨ ਸਿੰਘ, ਰਛਪਾਲ ਸਿੰਘ ਰੰਧਾਵਾ, ਅੰਗਰੇਜ ਸਿੰਘ ਸਭਰਾ, ਸਾਹਿਬ ਸਿੰਘ ਗਿੱਲ, ਪੰਜਾਬ ਸਿੰਘ ਦੁੱਬਲੀ, ਰਜਿੰਦਰ ਸਿੰਘ, ਕੁਲਦੀਪ ਸਿੰਘ, ਪ੍ਰਦੀਪ ਸਿੰਘ ਪੱਟੀ, ਪੁਸ਼ਪਿੰਦਰ ਸਿੰਘ ਜੰਡਾ, ਜਸਜੀਤ ਸਿੰਘ, ਗਿਆਨ ਸਿੰਘ, ਜੈਮਲ ਸਿੰਘ, ਫੂਲਾ ਸਿੰਘ, ਇੰਦਰਜੀਤ ਸਿੰਘ ਬਰਵਾਲਾ ਆਦਿ ਹਾਜਰ ਸਨ।

Check Also

ਵਿਆਹ ਦੀ 31ਵੀਂ ਵਰ੍ਹੇਗੰਢ ਮਨਾਈ – ਤਰਸੇਮ ਸਿੰਘ ਔਲਖ ਅਤੇ ਗੁਰਵਿੰਦਰ ਕੌਰ ਕੋਟਲੀ ਅਬਲੂ

ਅੰਮ੍ਰਿਤਸਰ, 22 ਫਰਵਰੀ (ਪੰਜਾਬ ਪੋਸਟ) – ਇਥੇ ਮਿਲੀ ਈਮੇਲ ਅਨੁਸਾਰ ਤਰਸੇਮ ਸਿੰਘ ਔਲਖ ਅਤੇ ਗੁਰਵਿੰਦਰ …

Leave a Reply