
ਫਾਜ਼ਿਲਕਾ, 28 ਦਸੰਬਰ (ਵਿਨੀਤ ਅਰੋੜਾ)- ਫਾਜ਼ਿਲਕਾ ਦੀ ਪ੍ਰਾਚੀਨ ਧਾਰਮਿਕ ਸੰਸਥਾ ਸ਼੍ਰੀ ਸਨਾਤਨ ਧਰਮ ਬਾਵੜੀ ਸਭਾ ਦੇ ਵੇਹੜੇ ਵਿਚ ਸ਼੍ਰੀ ਬਾਲਾ ਜੀ ਬਾਬੋਸਾ ਮੰਦਰ ਜੀਰਨੋ ਉਧਾਰ ਸੰਮਤੀ ਦਿੱਲੀ ਵੱਲੋਂ ਇੱਕ ਆਧੁਨਿਕ ਮੰਦਰ ਦੀ ਉਸਾਰੀ ਸਬੰਧੀ ਭੂਮੀ ਪੂਜਨ ਕੀਤਾ ਗਿਆ। ਇਸ ਮੌਕੇ ਸੰਤ ਸ਼ਿਵ ਨਰਾਇਣ ਵਿਸ਼ੇਸ਼ ਰੂਪ ਨਾਲ ਹਾਜ਼ਰ ਸਨ। ਇਸ ਮੌਕੇ ਸ਼ਹਿਰ ਦੇ ਸਮਾਜ ਸੇਵਕ ਅਤੇ ਉਦਯੋਗਪਤੀ ਸਰਿੰਦਰ ਅਹੂਜਾ ਅਤੇ ਅਜੈ ਸਾਵਨਸੁੱਖਾ ਨੇ ਮੰਤਰੋ ਉਚਰਨ ਦੇ ਵਿਚਕਾਰ ਭੂਮੀ ਪੂਜਨ ਕਰਵਾਇਆ।ਜਾਣਕਾਰੀ ਦਿੰਦੇ ਹੋਏ ਅਨਿਲ ਸੋਨਾਵਤ ਨੇ ਦੱਸਿਆ ਕਿ ਰਾਜਸਥਾਨ ਤੋਂ ਲਿਆਂਦੇ ਵਿਸ਼ੇਸ਼ ਪੱਥਰਾਂ ਨਾਲ ਤਿਆਰ ਇਸ ਮੰਦਰ ਭਵਨ ਵਿਚ ਬਜਰੰਗ ਬਲੀ, ਭਗਵਤੀ ਦੁਰਗਾ ਮਾਂ, ਸ਼ਿਵ ਪਰਿਵਾਰ ਅਤੇ ਬਾਬੋਸਾ ਦੀਆਂ ਮੁਰਤੀਆਂ ਸਥਾਪਤ ਕਰਕੇ ਇਹ ਮੰਦਰ ਸ਼੍ਰੀ ਸਨਾਤਮ ਧਰਮ ਬਾਵੜੀ ਸਭਾ ਫਾਜ਼ਿਲਕਾ ਦੇ ਹਵਾਲੇ ਕਰ ਦਿੱਤਾ ਜਾਵੇਗਾ। ਇਸ ਮੌਕੇ ਸਭਾ ਦੇ ਸਰਪ੍ਰਸਤ ਗਿਰਧਾਰੀ ਲਾਲ ਅਗਰਵਾਲ, ਪ੍ਰਧਾਨ ਲੀਲਾਧਰ ਸ਼ਰਮਾ, ਜਨਰਲ ਸਕੱਤਰ ਹਰੀਸ਼ ਠਕਰਾਲ ਅਤੇ ਹੋਰ ਅਹੁੱਦੇਦਾਰ ਯੁਧਿਸ਼ਟਰ, ਵਿਨੋਦ ਬਾਂਸਲ, ਰਕੇਸ਼ ਨਾਗਪਾਲ ਦੇ ਨਾਲ ਪੰਡਤ ਐਮ ਦਿਕਸ਼ਿਤ, ਮਨੂੰ ਬਜਾਜ, ਵਿਸ਼ਾਲ ਤ੍ਰਿਪਾਠੀ, ਰਾਜੀਵ ਗੁਪਤਾ, ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼ਸ਼ੀ ਕਾਂਤ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media