Saturday, July 4, 2026

ਅੰਮਿ੍ਤਸਰ ਵਿਕਾਸ ਮੰਚ ਵਲੋਂ ਬਲਦੇਵ ਸਿੰਘ ਢਿੱਲੋਂ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਅੰਮਿ੍ਤਸਰ, 28 ਦਸੰਬਰ (ਜਗਦੀਪ ਸਿੰਘ ਸੱਗੂ)- ਅੰਮਿ੍ਤਸਰ ਵਿਕਾਸ ਮੰਚ ਵਲੋਂ ਪਿੰਡ ਗੁਮਟਾਲਾ ਦੇ ਬਲਦੇਵ ਸਿੰਘ ਢਿੱਲੋਂ ਦੇ ਅਕਾਲ ਚਲਾਣਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ  ਕੀਤਾ ਗਿਆ ਹੈ।ਮੰਚ ਦੇ ਸਰਪ੍ਰਸਤ ਡਾ: ਚਰਨਜੀਤ ਸਿੰਘ ਗੁਮਟਾਲਾ, ਪ੍ਰਧਾਨ ਕੁਲਵੰਤ ਸਿੰਘ ਅਣਖ਼ੀ ਤੇ  ਜਨਰਲ ਸਕੱਤਰ ਹਰਦੀਪ ਸਿੰਘ ਚਾਹਲ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਬਲਦੇਵ ਸਿੰਘ ਢਿੱਲੋਂ ਨਾ ਕੇਵਲ ਪਿੰਡ ਗੁਮਟਾਲੇ ਦੀ ਜਾਣੀ ਪਛਾਣੀ ਸ਼ਖ਼ਸੀਅਤ ਸਨ,  ਉਹ ਰਾਸ਼ਟਰੀ ਪੱਧਰ ਦੇ ਖਿਡਾਰੀ ਤੇ ਕਿਸਾਨ ਆਗੂ ਸਨ।ਉਹ 1965 ਵਿਚ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਬਣ ਕੇ ਕਿਸਾਨ ਭਰਾਵਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜੂਝ ਰਹੇ ਸਨ। ਉਨ੍ਹਾਂ 1979 ਤੋਂ 2005 ਤੀਕ ਭਾਰਤੀ ਕਿਸਾਨ ਯੂਨੀਅਨ ਦੀ ਬਤੌਰ ਜ਼ਿਲ੍ਹਾ ਪ੍ਰਧਾਨ ਸੇਵਾ ਕੀਤੀ। 2004 ਤੋਂ 14 ਸੂਬਿਆਂ ਦੀ ਕੋ-ਆਰਡੀਨੇਸ਼ਨ ਕਮੇਟੀਆਂ ਦੇ ਮੈਂਬਰ ਚਲੇ ਆ ਰਹੇ ਸਨ।ਇਸ ਨਾਲ 70 ਕਮੇਟੀਆਂ ਜੁੜੀਆਂ ਹੋਈਆਂ ਹਨ। ਸੀਨੀਅਰ ਹੋਣ ਕਰਕੇ ਉਨ੍ਹਾਂ ਨੂੰ ਬਤੌਰ ਮੀਤ ਪ੍ਰਧਾਨ ਦੀ ਉਪਾਧੀ ਦਿੱਤੀ ਗਈ ਸੀ।ਇਹ ਜਥੇਬੰਦੀ ਕਿਸਾਨਾਂ ਦੀਆਂ ਫਸਲਾਂ ਦੀ ਘੱਟੋ-ਘੱਟ ਕੀਮਤ ਮਹਿੰਗਾਈ ਸੂਚਕ ਅੰਕ ਨਾਲ ਜੋੜਨ ਦੀ ਮੰਗ ਕਰਦੀ ਆ ਰਹੀ ਹੈ।ਉਨ੍ਹਾਂ 1962 ਤੋਂ 1978 ਤੀਕ ਬਤੌਰ ਸਰਪੰਚ ਪਿੰਡ ਦੀ ਸੇਵਾ ਕੀਤੀ। ਉਹ 1965 ਤੋਂ 1978 ਤੀਕ ਬਲਾਕ ਸੰਮਤੀ ਅਤੇ 1965 ਤੋਂ 1971 ਤੀਕ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਰਹੇ।
ਉਨ੍ਹਾਂ ਨੇ ਖੇਡਾਂ ਦੇ ਖ਼ੇਤਰ ਵਿਚ ਵੀ ਕਈ ਮੱਲਾਂ ਮਾਰੀਆਂ। 1952-53 ਵਿੱਚ ਵੇਟਲਿਫਟਿੰਗ ਦੇ ਰਾਜ ਪੱਧਰੀ ਮੁਕਾਬਲੇ ਵਿਚ ਮਿਡਲ ਵੇਟ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।1953-54 ਪੰਜਾਬ ਓਲਪਿੰਕ ਐਸੋਸੀਏਸ਼ਨ ਵੱਲੋਂ ਕਰਾਏ ਗਏ ਮੁਕਾਬਲੇ ਵਿੱਚ ਲਾਇਟ ਵੇਟ ਵਿਚ ਪਹਿਲਾ, 1954-55 ਵਿਚ ਮਿਡਲ ਵੇਟ ਵਿਚ ਪਹਿਲਾ ਤੇ ਮੁੜ 1955-56 ਵਿਚ ਹੈਵੀ ਵੇਟ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। 1958-59 ਵਿਚ  ਐਮਚੁਰ ਵੇਟ ਲਿਫ਼ਟਿੰਗ ਐਸੋਸੀਏਸ਼ਨ  ਵੱਲੋਂ ਕਰਾਵਏ ਗਏ ਮੁਕਾਬਲਿਆਂ ਵਿਚ ਹੈਵੀ ਵੇਟ ਵਿਚ ਪਹਿਲਾ ਸਥਾਨ, ਪੰਜਾਬ ਵੇਟ ਲਿਫਟਿੰਗ ਐਸੋਸੀਏਸ਼ਨ ਵੱਲੋਂ ਕਰਵਾਏ ਗਏ 1959-60 ਦੇ ਮੁਕਾਬਲਿਆਂ ਵਿਚ ਮਿਡਲ ਤੇ ਹੈਵੀ ਵੇਟ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।ਇੰਡੀਅਨ ਵੇਟ ਲਿਫਟਿੰਗ ਫੈਡਰੇਸ਼ਨ ਵੱਲੋਂ 9 ਫ਼ਰਵਰੀ 1958 ਨੂੰ ਕਟਕ ਵਿਖੇ ਕਰਵਾਈਆਂ ਗਈਆਂ ਕੌਮੀ ਖੇਡਾਂ ਵਿੱਚ ਲਾਇਟ ਤੇ ਹੈਵੀ ਵੇਟ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। 1958 ਵਿਚ ਪਟਿਆਲਾ ਵਿਖੇ ਹੋਈਆਂ ਕੌਮੀ ਖੇਡਾਂ ਵਿਚ ਲਾਇਟ ਹੈਵੀ ਵੇਟ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।ਅਪਰ ਇੰਡੀਆ ਵੇਟ ਲਿਫਟਿੰਗ ਚੈਮਪੀਅਨਸ਼ਿਪ 1958-59 ਜੋ ਕਿ ਲਖਨਊ ਵਿਖੇ 17 ਅਕਤੂਬਰ 1958 ਨੂੰ ਹੋਈ, ਵਿਚ ਮਿਡਲ ਹੈਵੀ ਵੇਟ ਵਿਚ ਪਹਿਲਾਂ ਸਥਾਨ ਪ੍ਰਾਪਤ ਕੀਤਾ।ਉਨ੍ਹਾਂ ਦੇ ਅਕਾਲ ਚਲਾਣਾ ਕਰਨ ਸਮਾਜਨੂੰ  ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਪਿਆ ਹੈ।

Check Also

ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ

ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …

Leave a Reply