Saturday, July 4, 2026

ਆਈ.ਡੀ.ਬੀ.ਆਈ ਬੈਂਕ ਵਲੋਂ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ

ppn2812201620
ਚੌਂਕ ਮਹਿਤਾ, 28 ਦਸੰਬਰ (ਜੋਗਿੰਦਰ ਸਿੰਘ ਮਾਣਾ)- ਆਈ.ਡੀ.ਬੀ.ਆਈ ਬੈਂਕ ਬਿਆਸ ਦੇ ਸਹਿਯੋਗ ਨਾਲ ਕਿਸਾਨ ਦਿਵਸ ਮੌਕੇ ਬਾਬਾ ਬਕਾਲਾ ਸਾਹਿਬ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।ਜਿਸ ਵਿਚ ਆਈ.ਡੀ.ਬੀ.ਆਈ ਬੈਂਕ ਦੇ ਡੀ.ਜੀ.ਐੱਮ ਸੰਜੀਵ ਵਾਲੀਆ ਮੁੱਖ ਮਹਿਮਾਨ ਅਤੇ ਏ.ਐਸ ਬੁੱਟਰ, ਰਾਣਾ ਸ਼ੂਗਰ ਮਿਲ ਬੁੱਟਰ ਸਿਵੀਆਂ ਵਿਸ਼ੇਸ ਮਹਿਮਾਨ ਵੱਜੋਂ ਸ਼ਾਮਿਲ ਹੋਏ।ਆਈ.ਡੀ.ਬੀ.ਆਈ ਬੈਂਕ ਦੇ ਬ੍ਰਾਂਚ ਮੈਨੇਜਰ ਗੁਰਪ੍ਰੀਤ ਸਿੰਘ ਸੇਖੋਂ ਨੇ ਕਿਸਾਨਾਂ ਨੂੰ ਬੈਂਕ ਵਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਦੱਸਿਆ।ਇਸੇ ਕੜੀ ਤਹਿਤ ਯੰਗ ਫਾਰਮਰਜ ਕਲੱਬ ਸਠਿਆਲਾ ਦੇ ਅਗਾਂਹ ਵਧੂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਬਾਬਾ ਬਕਾਲਾ ਸਾਹਿਬ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਡਾ. ਅਮਰੀਕ ਸਿੰਘ ਖੇਤੀਬਾੜੀ ਅਫਸਰ ਪਠਾਨਕੋਟ ਨੇ ਖੇਤੀ ਵਪਾਰ ਅਤੇ ਵਿਭਾਗ ਵੱਲੋ ਕਿਸਾਨਾਂ ਨੂੰ ਸਿੱਧੇ ਮੰਡੀ ਨਾਲ ਜੋੜਨ ਲਈ ਸ਼ੁਰੂ ਕੀਤੀ ਵੈਬਸਾਈਟ ਅਤੇ ਮੋਬਾਇਲ ਐਪਲੀਕੇਸ਼ਨ ‘ਫਾਰਮ ਟੂ ਹੋਮ’ ਬਾਰੇ ਵਿਸਥਾਰ ਸਾਹਿਤ ਦੱੱਸਿਆ। ਉਹਨਾਂ ਕਿਹਾ ਕਿ ਕਿਸਾਨ ਅੱਜ ਦੇ ਦੌਰ ਵਿਚ ਆਪਣੀਆਂ ਖੇਤੀ ਲਾਗਤਾਂ ਘੱਟ ਕਰਕੇ ਅਤੇ ਖਪਤਕਾਰ ਨਾਲ ਸਿੱਧਾ ਜੁੜ ਕੇ ਹੀ ਲਾਭ ਕਮਾ ਸਕਦਾ ਹੈ ਬਾਗਬਾਨੀ ਅਫ਼ਸਰ ਸੁਖਬੀਰ ਸਿੰਘ ਨੇ ਸਬਜ਼ੀਆਂ ਅਤੇ ਘਰੇਲੂ ਬਗੀਚੀ ਦੀ ਕਾਸ਼ਤ ਸੰਬੰਧੀ ਅਤੇ ਏ.ਡੀ.ਓ ਸਤਵਿੰਦਰਬੀਰ ਸਿੰਘ ਨੇ ਗੰਡੋਇਆਂ ਦੀ ਖਾਦ ਅਤੇ ਆਰਗੈਨਿਕ ਖੇਤੀ ਸੰਬੰਧੀ ਕਿਸਾਨਾਂ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ। ਇਸ ਮੌਕੇ ਕੈਪੀਟਲ ਬੈਂਕ ਰਈਆ ਦੇ ਬ੍ਰਾਂਚ ਮੈਨੇਜਰ ਬ੍ਰਹਮਜੀਤ ਸਿੰਘ, ਆਈ.ਡੀ.ਬੀ.ਆਈ. ਬੈਂਕ ਵੱਲੋ ਵਰੁਣ ਕਪੂਰ, ਰੋਹਿਤ ਮਲਿਕ ਅਤੇ ਖੇਤੀਬਾੜੀ ਵਿਭਾਗ ਵੱਲੋ ਸੁਖਵੰਤ ਸਿੰਘ ਏ.ਡੀ.ਓ. ਰਣਬੀਰ ਸਿੰਘ, ਬਲਵਿੰਦਰ ਕੌਰ, ਤਨਵੀਰ ਸਿੰਘ, ਕਿਸਾਨ ਦਲਜੀਤ ਸਿੰਘ, ਬਲਜਿੰਦਰ ਸਿੰਘ, ਮਨਦੀਪ ਸਿੰਘ ਧਰਦਿਓ, ਭੁਪਿੰਦਰ ਸਿੰਘ, ਤਰਸੇਮ ਸਿੰਘ ਜੋਧੇ ਅਤੇ ਹੋਰ ਪੱਤਵੰਤੇ ਹਾਜ਼ਰ ਸਨ।

Check Also

ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ

ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …

Leave a Reply